ਪੰਜਾਬ

punjab

ETV Bharat / state

ਚੰਡੀਗੜ੍ਹ ਦੇ ਲੋਕਾਂ ਨੇ ਤਾਲਾਬੰਦੀ ਦਾ ਕੀਤਾ ਸਮਰਥਨ, ਡੀਜੀਪੀ ਨੇ ਕੀਤਾ ਧੰਨਵਾਦ - chandigarh update

ਚੰਡੀਗੜ੍ਹ ਦੇ ਡੀਜੀਪੀ ਸੰਜੇ ਬੈਨੀਵਾਲ ਨੇ ਕਿਹਾ ਕਿ ਚੰਡੀਗੜ੍ਹ ਦੇ ਲੋਕ ਪੜ੍ਹੇ ਲਿਖੇ ਹਨ ਤੇ ਚੰਡੀਗੜ੍ਹ ਦੇ ਲੋਕਾਂ ਨੇ ਪੁਲਿਸ ਦਾ ਪੂਰਾ ਸਾਥ ਦਿੱਤਾ ਹੈ ਜਿਸ ਲਈ ਉਹ ਉਨ੍ਹਾਂ ਦਾ ਸ਼ੁਕਰੀਆ ਕਰਦੇ ਹਨ।

Chandigarh DGP Sanjay Beniwal
ਡੀਜੀਪੀ ਸੰਜੇ ਬੈਨੀਵਾਲ

By

Published : Apr 20, 2020, 4:48 PM IST

ਚੰਡੀਗੜ੍ਹ: ਸ਼ਹਿਰ ਵਿੱਚ ਤਾਲਾੰਬਦੀ ਦਾ ਸਮਾਂ ਵਧਾ ਦਿੱਤਾ ਗਿਆ ਹੈ ਜਿਸ ਕਰਕੇ ਪੁਲਿਸ ਪ੍ਰਸ਼ਾਸਨ ਕਿਸੇ ਤਰੀਕੇ ਦੇ ਨਾਲ ਆਪਣੀ ਰਣਨੀਤੀ ਬਣਾ ਰਿਹਾ ਹੈ। ਈਟੀਵੀ ਭਾਰਤ ਦੇ ਨਾਲ ਇਸ ਮੌਕੇ ਚੰਡੀਗੜ੍ਹ ਦੇ ਡੀਜੀਪੀ ਸੰਜੇ ਬੈਨੀਵਾਲ ਨੇ ਗੱਲ ਕੀਤੀ ਅਤੇ ਦੱਸਿਆ ਕਿ ਚੰਡੀਗੜ੍ਹ ਦੇ ਲੋਕ ਪੜ੍ਹੇ ਲਿਖੇ ਹਨ ਤੇ ਉਨ੍ਹਾਂ ਵਲੋਂ ਪੁਲਿਸ ਪ੍ਰਸ਼ਾਸਨ ਦਾ ਪੂਰਾ ਸਾਥ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਜੋ ਸਮਾਂ ਕਰਫਿਊ ਦਾ ਵਧਾਇਆ ਗਿਆ ਹੈ, ਉਸ ਵਿੱਚ ਵੀ ਉਹ ਪੂਰਾ ਸਾਥ ਦੇਣਗੇ।

ਡੀਜੀਪੀ ਸੰਜੇ ਬੈਨੀਵਾਲ ਨੇ ਕਿਹਾ ਕਿ ਚੰਡੀਗੜ੍ਹ ਨੂੰ ਚਾਹੇ ਕੰਟੋਨਮੈਂਟ ਜ਼ੋਨ ਬਣਾ ਦਿੱਤਾ ਹੈ ਅਸੀਂ ਫਿਰ ਵੀ ਉਸੇ ਤਰ੍ਹਾਂ ਪੂਰੀ ਮੁਸਤੈਦੀ ਦੇ ਨਾਲ ਕੰਮ ਕਰਦੇ ਰਹਾਂਗੇ। ਛੋਟ ਦੇਣ ਉੱਤੇ ਡੀਜੀਪੀ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਲਈ ਇਹ ਚੁਣੌਤੀ ਭਰਿਆ ਹੋਵੇਗਾ, ਕਿਉਂਕਿ ਹੁਣ ਜਿਸ ਤਰੀਕੇ ਨਾਲ ਸਾਰਾ ਕੁਝ ਖੁੱਲ੍ਹਣ ਜਾ ਰਿਹਾ ਹੈ ਉਸੇ ਤਰੀਕੇ ਹੌਲੀ ਹੌਲੀ ਕਰਕੇ ਲੋਕਾਂ ਨੂੰ ਸਾਮਾਜਿਕ ਦੂਰੀ ਫਿਰ ਵੀ ਕਾਇਮ ਰੱਖਣੀ ਪਵੇਗੀ। ਇਸ ਲਈ ਜਿੱਥੇ ਪਹਿਲਾਂ ਇੱਕ ਵਾਰ ਚੈਕਿੰਗ ਹੁੰਦੀ ਸੀ, ਉੱਥੇ 2 ਵਾਰ ਹੋ ਜਾਵੇਗੀ। ਇਸ ਤਰੀਕੇ ਨਾਲ ਹੌਲੀ-ਹੌਲੀ ਸੁਰੱਖਿਆ ਯਕੀਨੀ ਬਣਾਵਾਂਗੇ।

ਵੇਖੋ ਵੀਡੀਓ

ਉੱਥੇ ਹੀ, ਕੋਰੋਨਾ ਵਾਇਰਸ ਦੇ ਚੱਲਦੇ ਹੀ ਜਿੱਥੇ ਪੁਲਿਸ ਆਮ ਲੋਕਾਂ ਲਈ ਵਧੀਆ ਕੰਮ ਕਰ ਰਹੀ ਹੈ, ਉੱਥੇ ਹੀ ਪੁਲਿਸ ਦੇ ਨਾਲ ਮੀਡੀਆ ਵਾਲੇ ਅਤੇ ਸਫ਼ਾਈ ਕਰਮੀਆਂ ਬਾਰੇ ਵੀ ਝੜਪ ਦੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ। ਇਸ ਬਾਰੇ ਗੱਲ ਕਰਦਿਆਂ ਡੀਜੀਪੀ ਨੇ ਕਿਹਾ ਕਿ ਥੋੜ੍ਹਾ ਬਹੁਤ ਪ੍ਰੈਸ਼ਰ ਜ਼ਰੂਰ ਕੰਮ ਦਾ ਸਾਰਿਆਂ ਉੱਤੇ ਪੈ ਜਾਂਦਾ ਹੈ, ਜਿਸ ਕਰਕੇ ਅਜਿਹੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਪਰ ਅੱਗੇ ਤੋਂ ਧਿਆਨ ਰੱਖਣਗੇ ਕਿ ਉਨ੍ਹਾਂ ਦੇ ਮਹਿਕਮੇ ਦੇ ਵੱਲੋਂ ਅਜਿਹੀਆਂ ਖ਼ਬਰਾਂ ਨਾ ਹੋਣ।

ਇਹ ਵੀ ਪੜ੍ਹੋ: ਲਾਡੋਵਾਲ ਸਥਿਤ ਟੋਲ ਪਲਾਜ਼ਾ ਹੋਇਆ ਸ਼ੁਰੂ, NHAI ਨੇ ਜਾਰੀ ਕੀਤੇ ਹੁਕਮ

ABOUT THE AUTHOR

...view details