ਚੰਡੀਗੜ੍ਹ:ਸਿਟੀ ਬਿਊਟੀਫੁੱਲ ਚੰਡੀਗੜ੍ਹ ਨੂੰ ਇੱਕ ਸਾਫ਼-ਸੁਥਰੇ, ਸੁਚੱਜੇ, ਕਾਨੂੰਨ ਦੀ ਪਾਲਣਾ ਕਰਨ ਵਾਲੇ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਸ਼ਹਿਰ ਨੇ ਸਫ਼ਾਈ ਦੇ ਮਾਮਲੇ ਵਿੱਚ ਕਈ ਵਾਰ ਆਪਣਾ ਨਾਮ ਬਣਾਇਆ ਹੈ। ਇਸ ਸ਼ਹਿਰ ਵਿੱਚ ਕਈ ਥਾਵਾਂ ਆਪਣੇ ਚੌਕਾਂ ਦੇ ਨਾਂ ਨਾਲ ਵੀ ਜਾਣੀਆਂ ਜਾਂਦੀਆਂ ਹਨ। ਜਿਵੇਂ ਕਿ ਸਟੇਡੀਅਮ ਚੌਂਕ, ਮਟਕਾ ਚੌਂਕ, ਕਿਸਾਨ ਭਵਨ ਚੌਂਕ ਅਤੇ ਹੁਣ ਚੰਡੀਗੜ੍ਹ ਵਿੱਚ ਇੱਕ ਹੋਰ ਨਵਾਂ ਚੌਂਕ ਬਣਨ ਜਾ ਰਿਹਾ ਹੈ, ਇਸ ਚੌਂਕ ਵਿੱਚ ਸਮਾਰਟ ਸਿਟੀ ਪ੍ਰੋਜੈਕਟ ਦੇ ਈ-ਸਾਈਕਲ ਬਣਾਏ ਗਏ ਹਨ ਅਤੇ ਸੈਕਟਰ 50 ਅਤੇ ਸੈਕਟਰ 49 ਦੇ ਵੱਡੇ ਚੌਂਕਾਂ ਵਿੱਚ ਲਗਾਏ ਗਏ ਹਨ।
ਪ੍ਰੋਜੈਕਟ ਈ-ਸਾਈਕਲ: ਸਮਾਰਟ ਸਿਟੀ ਪ੍ਰੋਜੈਕਟ ਈ-ਸਾਈਕਲ ਬਣਾਉਣ ਵਾਲੇ ਕਲਾਸਾਗਰ ਦੇ ਵਿਜੈਪਾਲ ਗੋਇਲ ਅਤੇ ਮਹਿੰਦਰਪਾਲ ਕੌਰ ਨੇ 4 ਮਹੀਨਿਆਂ ਵਿੱਚ ਸਾਈਕਲ ਤਿਆਰ ਕੀਤਾ।ਇਹ ਸਾਈਕਲ 15 ਫੁੱਟ ਉੱਚਾ ਅਤੇ ਢਾਈ ਟਨ ਵਜ਼ਨ ਵਾਲਾ ਬਣਾਇਆ ਗਿਆ ਹੈ। ਉਨ੍ਹਾਂ ਨੂੰ ਸਾਈਕਲ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਕਬਾੜ ਦਾ ਸਮਾਨ ਦਿੱਤਾ ਗਿਆ ਅਤੇ ਇਸ ਚੁਣੌਤੀ ਨੂੰ ਸਵੀਕਾਰ ਕਰਦਿਆਂ ਉਨ੍ਹਾਂ ਨੇ ਸਟਰੀਟ ਪੋਲ, ਹਾਈ ਸਿਸਟਮ ਟੈਂਕੀ ਦੇ ਪਾਈਪ ਚਿਮਟੇ, ਕੇਬਲ ਪਾਈਪ ਰੋਲ, ਸਕ੍ਰੈਪ ਪੀਸ, ਡਰੈਸਿੰਗ ਪੋਟ, ਵੈਲਡਿੰਗ ਪੇਂਟਿੰਗ ਕਰਕੇ ਇਸ ਨੂੰ ਤਿਆਰ ਕੀਤਾ ਗਿਆ ਹੈ।