ਚੰਡੀਗੜ੍ਹ:ਵਿਸ਼ਵ ਸਾਈਕਲ ਦਿਵਸ ਦੇ ਮੌਕੇ 'ਤੇ, ਚੰਡੀਗੜ੍ਹ ਪ੍ਰਸ਼ਾਸਨ(Chandigarh administration) ਨੇ ਲੋਕਾਂ ਨੂੰ ਇੱਕ ਤੋਹਫਾ ਦਿੱਤਾ ਹੈ। ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਜਿਹੜੇ ਸਾਇਕਲ ਲੋਕਾਂ ਨੂੰ ਕਿਰਾਏ ਤੇ ਚਲਾਉਣ ਦੇ ਲਈ ਦਿੱਤੇ ਜਾਂਦੇ ਸਨ ਉਹ ਹੁਣ ਮੁਫਤ ਚ(FREE) ਚਲਾਉਣ ਦੀ ਸਹੂਲਤ ਦਿੱਤੀ ਜਾਵੇਗੀ। ਦੱਸ ਦੇਈਏ ਕਿ ਇਨ੍ਹਾਂ ਸਾਇਕਲਾਂ ਨੂੰ ਚਲਾਉਣ ਦੇ ਲਈ ਲੋਕਾਂ ਨੂੰ ਮੋਬਾਈਲ ਐਪ 'ਤੇ ਰਜਿਸਟਰ ਕਰਨਾ ਪੈਂਦਾ ਸੀ ਅਤੇ ਉਨ੍ਹਾਂ ਨੂੰ ਪ੍ਰਤੀ ਘੰਟੇ ਦੇ ਹਿਸਾਬ ਨਾਲ 10 ਰੁਪਏ ਦੇਣੇ ਪੈਂਦੇ ਸਨ।
ਜਿਕਰਯੋਗ ਹੈ ਕਿ ਪਿਛਲੇ ਸਾਲ ਚੰਡੀਗੜ੍ਹ ਵਿਚ ਕਿਰਾਏ ਤੇ ਸਾਇਕਲ ਚਲਾਉਣ ਦੀ ਇਹ ਸਕੀਮ ਸ਼ੁਰੂ ਕੀਤੀ ਗਈ ਸੀ ਤੇ ਉਸ ਸਮੇਂ ਚੰਡੀਗੜ੍ਹ ਵਿਚ 25 ਡੌਕਿੰਗ ਸਟੇਸ਼ਨ ਬਣਾਏ ਗਏ ਸਨ ਜਿੱਥੋਂ ਲੋਕ ਇਹ ਕਿਰਾਏ ਤੇ ਲੈ ਸਕਦੇ ਸਨ ਉਸ ਵਕਤ ਸ਼ਹਿਰ ਵਿੱਚ 250 ਸਾਇਕਲਾਂ ਦੇ ਸ਼ਹਿਰ ਵਾਸੀਆਂ ਦੇ ਲਈ ਮੰਗਵਾਈਆਂ ਗਈਆਂ ਸਨ ਅਤੇ ਲੋਕ ਇਸਨੂੰ ਮੋਬਾਈਲ ਐਪ ਰਾਹੀਂ ਕਿਰਾਏ ਤੇ ਚਲਾਉਣ ਲਈ ਲੈ ਸਕਦੇ ਸਨ। ਹੁਣ ਤੱਕ 45000 ਲੋਕ ਮੋਬਾਈਲ ਐਪ ‘ਤੇ ਰਜਿਸਟਰ ਹੋ ਚੁੱਕੇ ਹਨ ਪਰ ਹੁਣ ਲੋਕ ਇਨ੍ਹਾਂ ਨੂੰ ਮੁਫਤ ਚ ਚਲਾਉਣ ਦਾ ਲਾਭ ਉਠਾ ਸਕਣਗੇ।