ਪੰਜਾਬ

punjab

ETV Bharat / state

ਟਰਾਂਸਜੈਂਡਰਾਂ ਦੀ ਸਹਾਇਤਾ ਲਈ ਚੰਡੀਗੜ੍ਹ ਪ੍ਰਸ਼ਾਸਨ ਪੱਬਾਂ ਭਾਰ - Pradhan Mantri Sunidhi Loan Scheme

ਚੰਡੀਗੜ੍ਹ ਪ੍ਰਸ਼ਾਸਨ ਟਰਾਂਸਜੈਂਡਰਾਂ ਨੂੰ ਸਟ੍ਰੀਟ ਵੈਂਡਿੰਗ ਲਾਇਸੰਸ ਅਤੇ ਕੇਂਦਰ ਸਰਕਾਰ ਵੱਲੋਂ ਐਲਾਨੇ ਪ੍ਰਧਾਨ ਮੰਤਰੀ ਸੁਨੀਧੀ ਲੋਨ ਯੋਜਨਾ ਤਹਿਤ ਉਨ੍ਹਾਂ ਦੇ ਮੁੜ ਵਸੇਵੇਂ ਲਈ ਉਨ੍ਹਾਂ ਦੀ ਮਦਦ ਕਰ ਰਿਹਾ ਹੈ।

ਟਰਾਂਸਜੈਂਡਰਾਂ ਦੇ ਮੁੜ ਵਸੇਵੇਂ ਲਈ ਚੰਡੀਗੜ੍ਹ ਪ੍ਰਸ਼ਾਸਨ ਪੱਬਾਂ ਭਾਰ
ਟਰਾਂਸਜੈਂਡਰਾਂ ਦੇ ਮੁੜ ਵਸੇਵੇਂ ਲਈ ਚੰਡੀਗੜ੍ਹ ਪ੍ਰਸ਼ਾਸਨ ਪੱਬਾਂ ਭਾਰ

By

Published : Jul 23, 2020, 3:27 PM IST

ਚੰਡੀਗੜ੍ਹ: ਹਮੇਸ਼ਾ ਤੋਂ ਹੀ ਟਰਾਂਸਜੈਂਡਰਾਂ ਪ੍ਰਤੀ ਸਮਾਜ ਨੇ ਇੱਕ ਵੱਖਰਾ ਨਜ਼ਰੀਆ ਰੱਖਿਆ ਹੈ ਪਰ ਸਾਲ 2018 ਵਿੱਚ ਕਿੰਨਰਾਂ ਨੂੰ ਟਰਾਂਸਜੈਂਡਰ ਦੇ ਨਾਂ ਦੀ ਤੀਜੇ ਲਿੰਗ ਵਜੋਂ ਪਛਾਣ ਮਿਲੀ। ਇਸ ਮਗਰੋਂ ਲਗਾਤਾਰ ਟਰਾਂਸਜੈਂਡਰਾਂ ਦੇ ਸਹਾਇਤਾ ਲਈ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੰਮ ਕੀਤੇ ਜਾ ਰਹੇ ਹਨ।

ਟਰਾਂਸਜੈਂਡਰਾਂ ਦੇ ਮੁੜ ਵਸੇਵੇਂ ਲਈ ਚੰਡੀਗੜ੍ਹ ਪ੍ਰਸ਼ਾਸਨ ਪੱਬਾਂ ਭਾਰ

ਪਿਛਲੇ ਸਮਿਆਂ 'ਚ ਟਰਾਂਸਜੈਂਡਰਾਂ ਨੂੰ ਜ਼ਿੰਦਗੀ ਬਤੀਤ ਕਰਨ ਲਈ ਘੱਟ ਸਤਿਕਾਰਯੋਗ ਕੰਮ ਕਰਨ ਲਈ ਮਜਬੂਰ ਹੋਣਾ ਪੈਂਦਾ ਸੀ ਪਰ ਸਰਕਾਰ ਨੇ ਇਸ ਵਰਗ ਨੂੰ ਇੱਜ਼ਤ ਦੀ ਰੋਟੀ ਕਮਾਉਣ 'ਚ ਮਦਦ ਕਰਨ ਲਈ ਕਈ ਉਪਰਾਲੇ ਕੀਤੇ ਹਨ। ਇਸੇ ਤਹਿਤ ਚੰਡੀਗੜ੍ਹ ਦੇ ਨਗਰ ਨਿਗਮ ਨੇ ਹੁਣ ਤੱਕ ਤਿੰਨ ਟਰਾਂਸਜੈਂਡਰਜ਼ ਨੂੰ ਸਟ੍ਰੀਟ ਵੈਂਡਿੰਗ ਲਾਇਸੰਸ ਦਿੱਤੇ ਅਤੇ ਹੁਣ ਸਰਕਾਰ ਵੱਲੋਂ ਜਾਰੀ ਕੀਤੇ ਸਟ੍ਰੀਟ ਵੈਂਡਰਸ ਲੋਨ ਲਈ ਵੀ ਉਤਸ਼ਾਹਤ ਕੀਤਾ।

ਇਸੇ ਤਹਿਤ ਲੋਨ ਅਪਲਾਈ ਕਰਨ ਲਈ ਟਰਾਂਸਜੈਂਡਰਾਂ ਨੇ ਅਪਲਾਈ ਕੀਤਾ। ਉਨ੍ਹਾਂ ਕਿਹਾ ਕਿ ਉਹ ਚਾਹ ਵੇਚਣ ਦਾ ਕੰਮ ਕਰਦੇ ਹਨ ਅਤੇ ਇਸ ਲੋਨ ਨਾਲ ਆਪਣੀ ਦੁਕਾਨ ਨੂੰ ਹੋਰ ਵਧਾਓਣਗੇ। ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਹੀ ਸੋਚ ਲਿਆ ਸੀ ਕਿ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਕਰਕੇ ਪੈਸਾ ਕਮਾਵਾਂਗੇ ਜਿਸ ਲਈ ਹੁਣ ਸਰਕਾਰ ਵੀ ਸਾਨੂੰ ਬਾਂਹ ਫੜ ਕੇ ਅੱਗੇ ਲਿਆ ਰਹੀ ਹੈ। ਉਨ੍ਹਾਂ ਲੋਕਾਂ ਅੱਗੇ ਅਪੀਲ ਕੀਤੀ ਕਿ ਸਮਾਜ ਵਿੱਚ ਸਾਨੂੰ ਵੀ ਇੱਜ਼ਤ ਦਾ ਦਰਜਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਵੱਲੋਂ ਜੋ ਸਾਨੂੰ ਲੋਨ ਦਿੱਤਾ ਜਾ ਰਿਹਾ ਹੈ ਉਹ ਸਾਡੀ ਰੋਜ਼ੀ ਰੋਟੀ ਨੂੰ ਅੱਗੇ ਵਧਣ ਵਿੱਚ ਮਦਦ ਕਰੇਗਾ।

ਇਸ ਬਾਰੇ ਸਮਾਜਿਕ ਵਿਕਾਸ ਅਧਿਕਾਰੀ ਵਿਵੇਕ ਤ੍ਰਿਵੇਦੀ ਨੇ ਦੱਸਿਆ ਕਿ ਟਰਾਂਸਜੈਂਡਰ ਅਜਿਹੇ ਤਬਕੇ ਵਿੱਚੋਂ ਆਉਂਦੇ ਹਨ ਜੋ ਕਿ ਬਹੁਤ ਹੀਣਤਾ ਦੀ ਜ਼ਿੰਦਗੀ ਕੱਟ ਰਹੇ ਹਨ। ਇਨ੍ਹਾਂ ਨੇ ਜਿਊਣ ਦੇ ਲਈ ਅਜਿਹੇ ਕੰਮ ਫੜੇ ਹੋਏ ਹਨ ਜਿਨ੍ਹਾਂ ਦਾ ਸਮਾਜ ਦੇ ਵਿੱਚ ਕੁਝ ਖਾਸਾ ਸਤਿਕਾਰ ਨਹੀਂ ਹੈ। ਇਨ੍ਹਾਂ ਦਾ ਵਿਕਾਸ ਕਰਨ ਦੇ ਲਈ ਸਟ੍ਰੀਟ ਵੈਂਡਿੰਗ ਬਾਇਲੋਨ 2018 ਦੇ ਤਹਿਤ ਇਨ੍ਹਾਂ ਨੂੰ ਵੈਂਡਰ ਹੋਂਦ ਵਿੱਚ ਸ਼ਾਮਿਲ ਕਰਨ ਦੇ ਲਈ ਲਾਇਸੈਂਸ 'ਤੇ ਲੋਨ ਲੈਣ ਲਈ ਕਿਹਾ ਗਿਆ। ਜਿਸ ਵਿੱਚ ਤਿੰਨ ਟਰਾਂਸਜੈਂਡਰਜ਼ ਨੇ ਆਪਣੇ ਨਾਮ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਇਹ ਤਿੰਨ ਆਪਣੇ ਦੂਜੇ ਕੰਮ ਛੱਡ ਕੇ ਕਮਾਈ ਦਾ ਜ਼ਰੀਆ ਹੱਥੀਂ ਕਿਰਤ ਕਰਕੇ ਬਣਾ ਰਹੇ ਹਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਸੁਨੀਧੀ ਲੋਨ ਯੋਜਨਾ ਟਰਾਂਸਜੈਂਡਰਾਂ ਨੂੰ ਐੱਸਬੀਆਈ ਵੱਲੋਂ 50 ਹਜ਼ਾਰ ਰੁਪਏ ਦਾ ਇੱਕ ਲੋਨ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਲੋਨ ਤਹਿਤ ਕਈ ਟਰਾਂਸਜੈਂਡਰਾਂ ਨੇ ਸੈਲੂਨ ਖੋਲ੍ਹਣ ਲਈ ਲੋਨ ਵੀ ਲਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਰਗ ਨੂੰ ਸਾਡੇ ਸਤਿਕਾਰ ਅਤੇ ਪਿਆਰ ਦੀ ਬਹੁਤ ਜ਼ਰੂਰਤ ਹੈ ਇਸ ਲਈ ਪ੍ਰਸ਼ਾਸਨ ਦੇ ਵੱਲੋਂ ਵੀ ਇਨ੍ਹਾਂ ਦੇ ਵਸੇਵੇਂ ਲਈ ਚੰਗੇ ਕਦਮ ਚੁੱਕੇ ਜਾ ਰਹੇ ਹਨ।

ABOUT THE AUTHOR

...view details