ਪੰਜਾਬ

punjab

ETV Bharat / state

ਪੰਜਾਬ ਵਿੱਚ ਹੋਰ ਚੜ੍ਹੇਗਾ ਪਾਰਾ, ਨਵੇਂ ਸਾਲ ਦਾ ਆਗਾਜ਼ ਹੋਵੇਗਾ ਸੰਘਣੀ ਧੁੰਦ ਨਾਲ, ਮੈਦਾਨੀ ਇਲਾਕਿਆਂ 'ਚ ਮੀਂਹ ਦੀ ਸੰਭਾਵਨਾ - ਸੰਘਣੀ ਧੁੰਦ ਅਤੇ ਕੋਹਰਾ ਛਾਇਆ ਰਹੇਗਾ

ਮੌਸਮ ਵਿਭਾਗ ਮੁਤਾਬਿਕ ਦਸੰਬਰ ਦੇ ਅਖੀਰਲੇ ਦਿਨਾਂ 29 ਅਤੇ 30 ਦਸੰਬਰ ਨੂੰ ਪਹਾੜੀ ਖੇਤਰਾਂ ਵਿੱਚ ਬਰਫ਼ਬਾਰੀ (On 29 and 30 December in the hilly areas b) ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ਦਾ ਮਿਜਾਜ਼ ਬਦਲ ਸਕਦਾ ਹੈ। ਜਿਸ ਕਾਰਨ (Chance of rain with increasing cold in Punjab) ਪੰਜਾਬ ਵਿਚ ਕਈ ਥਾਈਂ ਮੀਂਹ ਪੈਣ ਦੇ ਅਨੁਮਾਨ ਲਗਾਏ ਜਾ ਰਹੇ ਹਨ।ਇਸਦੇ ਨਾਲ ਹੀ ਤਾਪਮਾਨ ਵਿਚ 4 ਡਿਗਰੀ ਦਾ ਵਾਧਾ ਵੀ ਹੋ ਸਕਦਾ ਹੈ।

Chance of rain with increasing cold in Punjab
ਪੰਜਾਬ ਵਿੱਚ ਹੋਰ ਚੜ੍ਹੇਗਾ ਪਾਰਾ , ਨਵੇਂ ਸਾਲ ਦਾ ਆਗਾਜ਼ ਹੋਵੇਗਾ ਸੰਘਣੀ ਧੁੰਦ ਦੇ ਨਾਲ ,ਮੈਦਾਨੀ ਇਲਾਕਿਆਂ 'ਚ ਮੀਂਹ ਦੀ ਸੰਭਾਵਨਾ

By

Published : Dec 29, 2022, 12:01 PM IST

ਚੰਡੀਗੜ੍ਹ:ਪੰਜਾਬ ਹਰਿਆਣਾ ਵਿਚ ਠੰਢ ਤੋਂ ਮਾਮੂਲੀ ਰਾਹਤ ਮਿਲੀ ਪਰ ਇਹ ਰਾਹਤ ਜ਼ਿਆਦਾ ਦਿਨਾਂ ਤੱਕ ਨਹੀਂ ਰਹੇਗੀ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ 24 ਘੰਟਿਆਂ ਦੌਰਾਨ ਉੱਤਰ-ਪੱਛਮੀ ਭਾਰਤ ਵਿੱਚ ਬਹੁਤ ਸੰਘਣੀ ਧੁੰਦ ਦੀ ਸਥਿਤੀ ਬਣੀ ਰਹੇਗੀ ਅਤੇ ਇਸ ਤੋਂ ਬਾਅਦ ਅਗਲੇ ਤਿੰਨ ਤੋਂ ਚਾਰ ਦਿਨਾਂ ਤੱਕ ਸੰਘਣੀ ਧੁੰਦ ਛਾਈ ਰਹੇਗੀ। ਮੌਸਮ ਵਿਭਾਗ ਅਨੁਸਾਰ ਹਲਕੀ ਹਵਾ ਅਤੇ ਹੇਠਲੇ ਟ੍ਰੋਪੋਸਫੈਰਿਕ ਪੱਧਰਾਂ ਵਿੱਚ ਉੱਚ ਨਮੀ ਦੇ ਕਾਰਨ, ਅਗਲੇ 24 ਘੰਟਿਆਂ ਦੌਰਾਨ (Chance of rain with increasing cold in Punjab) ਹਰਿਆਣਾ, ਪੰਜਾਬ, ਚੰਡੀਗੜ੍ਹ ਅਤੇ ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰੀ ਰਾਜਸਥਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਜਾਰੀ ਰਹਿਣ ਦੀ ਸੰਭਾਵਨਾ ਹੈ।



ਪੰਜਾਬ ਵਿੱਚ ਹੋਰ ਚੜ੍ਹੇਗਾ ਪਾਰਾ , ਨਵੇਂ ਸਾਲ ਦਾ ਆਗਾਜ਼ ਹੋਵੇਗਾ ਸੰਘਣੀ ਧੁੰਦ ਦੇ ਨਾਲ ,ਮੈਦਾਨੀ ਇਲਾਕਿਆਂ 'ਚ ਮੀਂਹ ਦੀ ਸੰਭਾਵਨਾ



ਪਹਾੜੀ ਖੇਤਰਾਂ ਵਿਚ ਬਰਫ਼ਬਾਰੀ, ਮੈਦਾਨ ਖੇਤਰਾਂ 'ਚ ਪੈ ਸਕਦਾ ਹੈ ਮੀਂਹ: ਮੌਸਮ ਵਿਭਾਗ ਅਨੁਸਾਰ ਦਸੰਬਰ ਦੇ ਅਖੀਰਲੇ ਦਿਨਾਂ 29 ਅਤੇ 30 ਦਸੰਬਰ ਨੂੰ ਬਰਫ਼ਬਾਰੀ (On 29 and 30 December in the hilly areas snow) ਹੋ ਸਕਦੀ ਹੈ।ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ਦਾ ਮਿਜਾਜ਼ (Western Disturbance the mood of the weather change) ਬਦਲ ਸਕਦਾ ਹੈ। ਜਿਸ ਕਾਰਨ ਪੰਜਾਬ ਵਿਚ ਕਈ ਥਾਈਂ ਮੀਂਹ ਪੈਣ ਦੇ ਅਨੁਮਾਨ ਲਗਾਏ ਜਾ ਰਹੇ ਹਨ।ਇਸਦੇ ਨਾਲ ਹੀ ਤਾਤਪਮਾਨ ਵਿਚ 4 ਡਿਗਰੀ ਦਾ ਵਾਧਾ ਵੀ ਹੋ ਸਕਦਾ ਹੈ।


ਸੰਘਣੀ ਧੁੰਦ ਅਤੇ ਕੋਹਰੇ ਨਾਲ ਹੋਵੇਗੀ ਨਵੇਂ ਸਾਲ ਦੀ ਆਮਦ !:ਮੌਸਮ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਅਨੁਸਾਰ ਨਵੇਂ ਸਾਲ ਦੀ ਆਮਦ ਉੱਤੇ ਸੰਘਣੀ ਧੁੰਦ ਅਤੇ (Dense fog and fog will remain) ਕੋਹਰਾ ਛਾਇਆ ਰਹੇਗਾ। ਸਾਲ ਦੇ ਪਹਿਲੇ ਦਿਨ ਹੀ ਠੰਢ ਆਪਣਾ ਪ੍ਰਕੋਪ ਵਿਖਾ ਸਕਦੀ ਹੈ। 31 ਦਸੰਬਰ ਨੂੰ ਸ਼ੀਤ ਲਹਿਰ ਦਾ ਪ੍ਰਕੋਪ ਹੋਰ ਵੀ ਵਧੇਗਾ।



ਇਹ ਵੀ ਪੜ੍ਹੋ:3 ਸਾਲਾਂ ਦਾ ਬਾਅਦ ਠੰਡ ਨੇ ਤੋੜ੍ਹੇ ਰਿਕਾਰਡ, ਆਉਣ ਵਾਲੇ ਦਿਨ੍ਹਾਂ 'ਚ ਹੋ ਸਕਦੀ ਹੈ ਬਾਰਿਸ਼, ਪਰ ਜਾਰੀ ਰਹੇਗੀ ਧੁੰਦ



ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਮੌਸਮ ਦਾ ਹਾਲ: ਮੌਸਮ ਵਿਿਗਆਨ ਕੇਂਦਰ ਚੰਡੀਗੜ੍ਹ ਦੇ ਅਨੁਸਾਰ ਚੰਡੀਗੜ੍ਹ ਵਿਚ ਤਾਪਮਾਨ 8.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਚੰਡੀਗੜ ਏਅਰਪੋਰਟ ਤੇ ਤਾਪਮਾਨ 8.8 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿਚ 7.8 ਡਿਗਰੀ ਸੈਲਸੀਅਸ, ਲੁਧਿਆਣਾ ਵਿਚ ਤਾਪਮਾਨ 8.4 ਡਿਗਰੀ ਸੈਲਸੀਅਸ, ਪਟਿਆਲਾ ਵਿਚ 8.1 ਡਿਗਰੀ ਸੈਲਸੀਅਸ, ਪਠਾਨਕੋਟ ਵਿਚ 7.4 ਡਿਗਰੀ ਸੈਲਸੀਅਸ, ਬਠਿੰਡਾ 6.0 ਡਿਗਰੀ ਸੈਲਸੀਅਸ, ਫਰੀਦਕੋਟ 7.0 ਡਿਗਰੀ ਸੈਲਸੀਅਸ, ਗੁਰਦਾਸਪੁਰ 5.0 ਡਿਗਰੀ ਸੈਲਸੀਅਸ, ਬੱਲੋਵਾਲ ਸ਼ੌਕਰੀ 4.8 ਡਿਗਰੀ ਸੈਲਸੀਅਸ ਤਾਪਮਾਨ, ਅੰਮ੍ਰਿਤਸਰ 8.9 ਡਿਗਰੀ, ਬਰਨਾਲਾ 8.1 ਡਿਗਰੀ ਸੈਲਸੀਅਸ, ਬਠਿੰਡਾ ਏਐਮਐਫਯੂ 9.4ਡਿਗਰੀ ਸੈਲਸੀਅਸ, ਫਤਿਹਗੜ੍ਹ ਸਾਹਿਬ 8.5 ਡਿਗਰੀ ਸੈਲਸੀਅਸ, ਫ਼ਿਰੋਜ਼ਪੁਰ 7.2 ਡਿਗਰੀ ਸੈਲਸੀਅਸ, ਹੁਸ਼ਿਆਰਪੁਰ 5.4 ਡਿਗਰੀ ਸੈਲਸੀਅਸ, ਨੂਰਮਹਿਲ 6.4 ਡਿਗਰੀ ਸੈਲਸੀਅਸ, ਮੋਗਾ 5.8 ਡਿਗਰੀ ਸੈਲਸੀਅਸ ਅਤੇ ਮੁਹਾਲੀ 8.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।


ਇਹ ਵੀ ਪੜ੍ਹੋ:ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਭੰਗ ਹੋਇਆ ਨਿੱਜੀ ਸਕੂਲਾਂ ਦਾ ਮੋਹ, ਸਕੂਲਾਂ ਨੇ ਫੜ੍ਹਿਆ CBSE ਦਾ ਪੱਲ੍ਹਾ, ਵੇਖੋ ਖ਼ਾਸ ਰਿਪੋਰਟ

For All Latest Updates

ABOUT THE AUTHOR

...view details