35 ਸਾਲ ਪੁਰਾਣੇ ਕਤਲ ਮਾਮਲੇ 'ਚ ਵਲਟੋਹਾ ਵਿਰੁੱਧ ਚਲਾਨ ਪੇਸ਼ - ex akali mla
ਤਰਨਤਾਰਨ: ਪੱਟੀ ਦੇ ਡਾ. ਸੁਦਰਸ਼ਨ ਕੁਮਾਰ ਤ੍ਰੇਹਨ ਦੇ ਸਾਲ 1983 ਹੋਏ ਕਤਲ ਦੇ ਮਾਮਲੇ 'ਚ ਅਕਾਲੀ ਦਲ ਦੇ ਸਾਬਕਾ ਵਿਧਾਇਕ ਵਿਰੁੱਧ ਤਰਨ ਤਾਰਨ ਪੁਲਿਸ ਨੇ ਬੀਤੇ ਦਿਨੀਂ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਹੈ। ਚਲਾਨ ਪੇਸ਼ ਹੋਣ ਤੋਂ ਬਾਅਦ ਪੱਟੀ ਦੀ ਅਦਾਲਤ ਨੇ ਵਲਟੋਹਾ ਨੂੰ 13 ਮਾਰਚ ਨੂੰ ਪੇਸ਼ ਹੋਣ ਦੇ ਹੁਕਮ ਦੇ ਦਿੱਤੇ ਹਨ।
ਫਾਈਲ ਫ਼ੋਟੋ।
ਜਾਣਕਾਰੀ ਮੁਤਾਬਕ ਵਲਟੋਹਾ ਵਿਰੁੱਧ ਮਾਮਲੇ ਵਿੱਚ ਕਦੇ ਚਲਾਨ ਨਹੀਂ ਪੇਸ਼ ਕੀਤਾ ਗਿਆ ਸੀ ਤੇ ਮਾਮਲੇ ਦੇ ਦਸਤਾਵੇਜ਼ ਵੀ ਪੱਟੀ ਪੁਲਿਸ ਸਟੇਸ਼ਨ ਤੋਂ ਗਾਇਬ ਹੋ ਗਏ ਸਨ। ਇਸ ਸਬੰਧੀ ਵੀ ਕੋਈ ਜਾਂਚ ਨਹੀਂ ਕੀਤੀ ਗਈ।
ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਇਸ ਕਤਲ ਮਾਮਲੇ 30 ਸਤੰਬਰ 1983 ਨੂੰ ਇਸ ਕਤਲ ਮਾਮਲੇ ਚ 3 ਲੋਕਾਂ ਦੇ ਨਾਂਅ ਸਾਹਮਣੇ ਆਏ ਸਨ ਜਿਨ੍ਹਾਂ ਵਿਚ ਬਲਦੇਵ ਸਿੰਘ, ਹਰਦੇਵ ਸਿੰਘ ਤੇ ਵਿਰਸਾ ਸਿੰਘ ਵਲਟੋਹਾ ਦਾ ਨਾਂਅ ਸ਼ਾਮਲ ਸੀ ਪਰ ਪੁਲਿਸ ਵੱਲੋਂ ਸਾਲ 1985 ਵਿੱਚ 2 ਲੋਕਾਂ ਵਿਰੁੱਧ ਚਲਾਨ ਪੇਸ਼ ਕੀਤਾ ਸੀ ਜਦਕਿ ਇਸ ਮਾਮਲੇ ਵਿਚ ਵਿਰਸਾ ਸਿੰਘ ਵਲਟੋਹਾ ਨੂੰ ਭਗੌੜਾ ਕਰਾਰ ਕੀਤਾ ਗਿਆ ਸੀ।