ਚੰਡੀਗੜ੍ਹ:-ਪੰਜਾਬ ਅੰਦਰ ਮੌਜੂਦਾ ਤਮਾਮ ਮੁਸ਼ਕਿਲਾਂ ਵਿਚਾਲੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੀਟਿਗ ਹੋਈ। ਜਿਸ ਤੋਂ ਬਾਅਦ ਸੂਤਰਾਂ ਤੋਂ ਖ਼ਬਰ ਮਿਲੀ ਕਿ ਪੰਜਾਬ ਵਿੱਚ ਕੇਂਦਰੀ ਸੁਰੱਖਿਆ ਬਲਾਂ ਦੀਆਂ ਕੰਪਨੀਆਂ ਤਾਇਨਾਤ ਹੋਣਗੀਆਂ। ਜੋ ਕਿ ਜੀ-20 ਕਾਨਫਰੰਸ ਅਤੇ ਹੋਲੇ ਮੁਹੱਲੇ ਦੇ ਸਮਾਗਮਾਂ 'ਤੇ ਨਜ਼ਰ ਰੱਖੀ ਜਾਵੇਗੀ। ਇਹ ਕੇਂਦਰੀ ਸੁਰੱਖਿਆ ਬਲ 6 ਮਾਰਚ ਤੋਂ 16 ਮਾਰਚ ਤੱਕ ਪੰਜਾਬ ਵਿੱਚ ਤਾਇਨਾਤ ਰਹਿਣਗੇ।
30 ਤੋਂ 40 ਕੇਂਦਰੀ ਸੁਰੱਖਿਆ ਕੰਪਨੀਆਂ ਹੋਣਗੀਆਂ ਤਾਇਨਾਤ:-ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਹੋਲਾ ਮੁਹੱਲਾ ਅਤੇ ਜੀ-20 ਕਾਨਫਰੰਸ ਦੀਆਂ 2 ਮੀਟਿੰਗਾਂ ਅੰਮ੍ਰਿਤਸਰ ਵਿੱਚ ਹੋ ਰਹੀਆਂ ਹਨ। ਇਸ ਤੋਂ ਇਲਾਵਾ ਇਸ ਸਹਿਰ ਨੇੜੇ ਸਰਹੱਦੀ ਖੇਤਰ ਹੋਣ ਕਰਕੇ ਇਸ ਅੰਮ੍ਰਿਤਸਰ ਵਿੱਚ 30 ਤੋਂ 40 ਕੇਂਦਰੀ ਸੁਰੱਖਿਆ ਬਲ ਦੀਆਂ ਕੰਪਨੀਆਂ ਤਾਇਨਾਤ ਕੀਤੀਆਂ ਜਾਣਗੀਆਂ। ਜਿਨ੍ਹਾਂ ਦੀ ਸੁਰੱਖਿਆ ਲਈ ਕੇੇਂਦਰ ਸਰਕਾਰ ਤੋਂ ਕੇਂਦਰੀ ਸੁਰੱਖਿਆ ਦੀ ਮੰਗੀ ਕੀਤੀ ਸੀ। ਜੋ ਕਿ ਅੱਜ ਵੀਰਵਾਰ ਨੂੰ ਕੇਂਦਰ ਸਰਕਾਰ ਨੇ ਮੰਨ ਲਈ ਹੈ।
CM ਭਗਵੰਤ ਸਿੰਘ ਮਾਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਚਕਾਰ ਹੋਈ ਮੁਲਾਕਾਤ:-ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਚਕਾਰ ਸਰਹੱਦ ਦੀ ਸੁਰੱਖਿਆ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਹੋਈ। ਇਸ ਮੌਕੇ ਮੁਲਾਕਾਤ ਦੌਰਾਨ ਹੋਈ ਗੱਲਬਾਤ ਨੂੰ ਜਨਤਕ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਕੇ ਬਾਰਡਰ ਉੱਤੇ ਆਉਂਦੇ ਡ੍ਰੋਨ ਦੇ ਮਸਲੇ ਉੱਤੇ ਗੰਭੀਰਤਾ ਨਾਲ ਚਰਚਾ ਕੀਤੀ ਗਈ ਅਤੇ ਕਿਸ ਤਰ੍ਹਾਂ ਇਸ ਗੰਭੀਰ ਸਮੱਸਿਆ ਨਾਲ ਨਜਿੱਠਿਆ ਜਾ ਸਕਦਾ ਹੈ ਇਸ ਸਬੰਧੀ ਵੀ ਚਰਚਾ ਹੋਈ। ਸੀਐੱਮ ਮਾਨ ਨੇ ਅੱਗੇ ਇਹ ਵੀ ਲਿਖਿਆ ਕਿ ਇਸ ਤੋਂ ਇਲਾਵਾ ਸਰਹੱਦ ਉੱਤੇ ਕੰਡਿਆਲੀ ਤਾਰ ਨੂੰ ਕਿਸ ਤਰ੍ਹਾਂ ਸ਼ਿਫਟ ਕੀਤਾ ਜਾਵੇ ਇਹ ਮਸਲਾ ਵੀ ਵਿਚਾਰਿਆ ਗਿਆ।