ਪੰਜਾਬ

punjab

ETV Bharat / state

ਕਰਫ਼ਿਊ ਕਾਰਨ ਅਸਥੀਆਂ ਨਹੀਂ ਹੋ ਰਹੀਆਂ ਜਲ ਪ੍ਰਵਾਹ, ਸ਼ਮਸ਼ਾਨਘਾਟ 'ਚ ਲੱਗਾ ਜਮਾਵੜਾ - ਚੰਡੀਗੜ੍ਹ

ਚੰਡੀਗੜ੍ਹ ਦੇ ਸ਼ਮਸ਼ਾਨਘਾਟ ਦੇ ਵਿੱਚ ਲੋਕ ਅੰਤਿਮ ਸਸਕਾਰ ਮਗਰੋਂ ਪਰਿਵਾਰ ਅਸਥੀਆਂ ਜਲ ਪ੍ਰਵਾਹ ਕਰਨ ਦੇ ਲਈ ਮੁਸ਼ਕਿਲਾਂ ਆ ਰਹੀਆਂ ਹਨ ਜਿਸ ਕਾਰਨ ਉਹ ਅਸਥੀਆਂ ਸ਼ਮਸ਼ਾਨਘਾਟ ਵਿੱਚੋਂ ਲੈਕੇ ਨਹੀਂ ਜਾ ਰਹੇ।

ਕਰਫ਼ਿਊ ਕਾਰਨ ਅਸਥੀਆਂ ਨਹੀਂ ਹੋ ਰਹੀਆਂ ਜਲ ਪ੍ਰਵਾਹ, ਸ਼ਮਸ਼ਾਨਘਾਟ 'ਚ ਲੱਗਾ ਜਮਾਵੜਾ
ਕਰਫ਼ਿਊ ਕਾਰਨ ਅਸਥੀਆਂ ਨਹੀਂ ਹੋ ਰਹੀਆਂ ਜਲ ਪ੍ਰਵਾਹ, ਸ਼ਮਸ਼ਾਨਘਾਟ 'ਚ ਲੱਗਾ ਜਮਾਵੜਾ

By

Published : Apr 6, 2020, 6:08 PM IST

ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚੱਲਦੇ ਦੇਸ਼ ਭਰ ਦੇ ਵਿੱਚ ਕਰਫਿਊ ਲੱਗਿਆ ਹੋਇਆ ਹੈ ਅਤੇ ਲੋਕਾਂ ਦੀ ਰੋਜ਼ ਦੀ ਜ਼ਿਦਗੀ ਠਹਿਰ ਗਈ ਹੈ। ਇਸ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸ਼ਮਸ਼ਾਨਘਾਟ ਦੇ ਵਿੱਚ ਲੋਕ ਅੰਤਿਮ ਸਸਕਾਰ ਮਗਰੋਂ ਕਈ ਪਰਿਵਾਰਾਂ ਨੂੰ ਅਸਥੀਆਂ ਜਲ ਪ੍ਰਵਾਹ ਕਰਨ ਦੇ ਲਈ ਮੁਸ਼ਕਿਲਾਂ ਆ ਰਹੀਆਂ ਹਨ ਜਿਸ ਕਾਰਨ ਉਹ ਅਸਥੀਆਂ ਸ਼ਮਸ਼ਾਨਘਾਟ ਵਿੱਚੋਂ ਲੈ ਕੇ ਨਹੀਂ ਜਾ ਰਹੇ।

ਕਰਫ਼ਿਊ ਕਾਰਨ ਅਸਥੀਆਂ ਨਹੀਂ ਹੋ ਰਹੀਆਂ ਜਲ ਪ੍ਰਵਾਹ, ਸ਼ਮਸ਼ਾਨਘਾਟ 'ਚ ਲੱਗਾ ਜਮਾਵੜਾ

ਅਸਥੀਆਂ ਨੂੰ ਲਗਾਤਾਰ ਮਿੱਟੀ ਦੇ ਘੜੇ ਵਿੱਚ ਭਰ ਕੇ ਨਾਮ ਪਤਾ ਲਿੱਖ ਕੇ ਦਰਖਤਾਂ 'ਤੇ ਲਟਕਾਇਆ ਜਾ ਰਿਹਾ ਹੈ। ਸ਼ਮਸ਼ਾਨ ਘਾਟ ਦੇ ਪੰਡਿਤ ਅਸ਼ਵਨੀ ਕੁਮਾਰ ਨੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਸਥੀਆਂ ਸੰਭਾਲ ਕੇ ਰੱਖਣ ਦੇ ਲਈ ਹੋਰ ਲਾਕਰ ਦਿੱਤੇ ਜਾਣ।

ਕਰਫ਼ਿਊ ਦੇ ਚੱਲਦਿਆਂ ਪੰਡਿਤ ਨੇ ਦੱਸਿਆ ਕਿ ਤਕਰੀਬਨ ਸ਼ਮਸ਼ਾਨਘਾਟ ਦੇ ਵਿੱਚ ਚਾਰ ਤੋਂ ਪੰਜ ਪਰਿਵਾਰਕ ਮੈਂਬਰ ਹੀ ਸਸਕਾਰ ਕਰਨ ਦੇ ਲਈ ਆ ਰਹੀਆਂ ਹਨ। ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਚੱਲਦੇ ਦੇਸ਼ ਭਰ ਵਿੱਚ ਕਰਫ਼ਿਊ ਕਾਰਨ ਅਸਥੀਆਂ ਜਲ ਪ੍ਰਵਾਹ ਨਹੀਂ ਹੋ ਪਾ ਰਹੀਆਂ।

ABOUT THE AUTHOR

...view details