ਚੰਡੀਗੜ੍ਹ: ਪੰਜਾਬ ਦੇ ਕੈਬਿਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ (Meet Hayer wedding reception party) 'ਚ ਆਈਆਂ ਸ਼ਖ਼ਸੀਅਤਾਂ ਨੂੰ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਨੇ ਆਪਣੀ ਸ਼ਾਨਦਾਰ ਗਾਇਕੀ ਨਾਲ ਮੰਤਰ ਮੁਗਧ ਕਰ ਦਿੱਤਾ ਅਤੇ ਇਸ ਮੌਕੇ ਦੀਆਂ ਤਸਵੀਰਾਂ ਤੇ ਵੀਡੀਓ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਦੇ ਕੈਬਿਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਡਾ. ਗੁਰਵੀਨ ਕੌਰ ਦੇ ਵਿਆਹ ਦੀ ਇਹ ਰਿਸੈਪਸ਼ਨ ਪਾਰਟੀ ਚੰਡੀਗੜ੍ਹ ਦੇ ਇੱਕ ਰਿਜ਼ੋਰਟ ਵਿਖੇ ਰੱਖੀ ਗਈ ਸੀ, ਜਿਸ 'ਚ ਸਿਆਸਤ, ਮੀਡੀਆ ਅਤੇ ਕਲਾ ਜਗਤ ਦੇ ਨਾਮਵਰ ਚਿਹਰੇ ਹਾਜ਼ਰ ਹੋਏ। ਆਮ ਆਦਮੀ ਪਾਰਟੀ ਤੋਂ ਇਲਾਵਾ ਪੰਜਾਬ ਦੀਆਂ ਹੋਰ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਵੱਡੇ ਚਿਹਰਿਆਂ ਨੇ ਵੀ ਇਸ ਪਾਰਟੀ 'ਚ ਸ਼ਿਰਕਤ ਕੀਤੀ।
ਨਵੀਂ ਵਿਆਹੀ ਜੋੜੀ ਨੇ ਮਾਣਿਆ ਅਨੰਦ: ਵਡਾਲੀ ਪਰਿਵਾਰ ਦੀ ਬੇਮਿਸਾਲ ਗਾਇਕੀ ਨੂੰ ਅੱਗੇ ਵਧਾ ਰਹੇ ਸੂਫੀ ਗਾਇਕ ਲਖਵਿੰਦਰ ਵਡਾਲੀ (Sufi singer Lakhwinder Wadali) ਦੀ ਗਿਣਤੀ ਪੰਜਾਬ ਦੇ ਉਹਨਾਂ ਚੋਣਵੇਂ ਕਲਾਕਾਰਾਂ 'ਚ ਕੀਤੀ ਜਾਂਦੀ ਹੈ ਜਿਹੜੇ ਆਪਣੀ ਲਾਈਵ ਗਾਇਕੀ ਅਤੇ ਪੇਸ਼ਕਾਰੀ ਨਾਲ ਸਰੋਤਿਆਂ ਨੂੰ ਕੀਲ ਕੇ ਰੱਖ ਦੇਣ ਦਾ ਹੁਨਰ ਰੱਖਦੇ ਹਨ। ਪ੍ਰਸਿੱਧ ਪੰਜਾਬੀ ਗਾਇਕ ਅੰਮ੍ਰਿਤ ਮਾਨ, ਸੰਗੀਤ ਅਤੇ ਮੀਡੀਆ ਜਗਤ ਦੇ ਵੱਡੇ ਨਾਂਅ ਦੀਪਕ ਬਾਲੀ ਅਤੇ ਅਨੇਕਾਂ ਹੋਰ ਮੰਨੇ-ਪ੍ਰਮੰਨੇ ਚਿਹਰੇ ਲਖਵਿੰਦਰ ਵਡਾਲੀ ਦੀ ਗਾਇਕੀ 'ਤੇ ਥਿਰਕਦੇ ਨਜ਼ਰ ਆਏ। ਖੁਦ ਮੀਤ ਹੇਅਰ ਅਤੇ ਡਾ. ਗੁਰਵੀਨ ਕੌਰ ਨੇ ਵੀ ਵਡਾਲੀ ਦੀ ਗਾਇਕੀ ਦਾ ਸਟੇਜ 'ਤੇ ਬੈਠ ਕੇ ਅਨੰਦ ਮਾਣਿਆ।
- MODI TALK TO PRESIDENT LULA: ਪੀਐੱਮ ਮੋਦੀ ਨੇ ਫੋਨ ਉੱਤੇ ਬ੍ਰਾਜ਼ੀਲ ਦੀ ਰਾਸ਼ਟਰਪਤੀ ਨਾਲ ਕੀਤੀ ਗੱਲ,ਰਾਸ਼ਟਰਪਤੀ ਲੂਲਾ ਨੇ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਕੀਤੀਆਂ ਚਿੰਤਾਵਾਂ ਸਾਂਝੀਆਂ
- CONGRESS LEADER PROBLEM WITH RAM: ਕਾਂਗਰਸ ਆਗੂ ਅਚਾਰਿਆ ਪ੍ਰਮੋਦ ਕ੍ਰਿਸ਼ਨਮ ਨੇ ਆਪਣੇ ਪਾਰਟੀ ਲੀਡਰਾਂ ਖ਼ਿਲਾਫ਼ ਦਿੱਤਾ ਬਿਆਨ, ਕਿਹਾ-ਕਈ ਕਾਂਗਰਸੀ ਨਹੀਂ ਮੰਨਦੇ ਭਗਵਾਨ ਰਾਮ ਨੂੰ
- Delhi Excise Policy Scam: ਅਦਾਲਤ ਨੇ ਮਨੀਸ਼ ਸਿਸੋਦੀਆ ਨੂੰ ਬਿਮਾਰ ਪਤਨੀ ਨੂੰ ਮਿਲਣ ਦੀ ਦਿੱਤੀ ਇਜਾਜ਼ਤ, ਤੈਅ ਕੀਤਾ ਸਮਾਂ