ਪੰਜਾਬ

punjab

ETV Bharat / state

ਰੇਲਵੇ ਰਿਸ਼ਵਤ ਕਾਂਡ: ਪਵਨ ਬੰਸਲ ਦੇ ਭਤੀਜੇ 'ਤੇ ED ਦੀ ਕਾਰਵਾਈ, 89.68 ਲੱਖ ਰੁਪਏ ਦੀ ਨਗਦ ਰਾਸ਼ੀ ਬਰਾਮਦ - elections

ਚੰਡੀਗੜ੍ਹ ਤੋਂ ਸਾਬਕਾ ਰੇਲ ਮੰਤਰੀ ਤੇ ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬੰਸਲ ਦੇ ਭਤੀਜੇ ਖਿਲਾਫ਼ ਈਡੀ ਨੇ ਪੀਐਮਐਲਏ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਈਡੀ ਨੇ ਇਹ ਮਾਮਲਾ ਸੀਬੀਆਈ ਵੱਲੋਂ ਦਿੱਲੀ ਹਾਈ ਕੋਰਟ ਵਿੱਚ ਦਾਇਰ ਚਾਰਜਸ਼ੀਟ ਨੂੰ ਅਧਾਰ ਮੰਨਦੇ ਹੋਏ ਦਾਇਰ ਕੀਤਾ ਹੈ।

ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬੰਸਲ ਦੇ ਭਾਣਜੇ ਖਿਲਾਫ ਈਡੀ ਨੇ ਦਰਜ ਕੀਤਾ ਕੇਸ

By

Published : May 7, 2019, 7:29 PM IST

Updated : May 7, 2019, 11:41 PM IST

ਚੰਡੀਗੜ੍ਹ: ਈਡੀ ਨੇ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬੰਸਲ ਦੇ ਭਤੀਜੇ ਵਿਜੈ ਸਿੰਗਲਾ ਖਿਲਾਫ਼ ਕੇਸ ਦਰਜ ਕੀਤਾ ਹੈ। ਈਡੀ ਨੇ ਇਹ ਮਾਮਲਾ ਵਿਜੈ ਸਿੰਗਲਾ ਨਾਲ ਜੁੜੇ ਰੇਲਵੇ ਰਿਸ਼ਵਤ ਕਾਂਡ ਦੇ ਸਬੰਧ ਵਿੱਚ ਦਰਜ ਕੀਤਾ ਹੈ। ਈਡੀ ਨੇ ਇਸ ਮਾਮਲੇ ਨੂੰ ਪੀਐਮਐਲਏ ਦੇ ਤਹਿਤ ਦਰਜ ਕੀਤਾ ਹੈ।

ਈਡੀ ਵਲੋਂ ਕੀਤੀ ਗਈ ਕਾਰਵਾਈ ਦੀ ਕਾਪੀ।
ਈਡੀ ਵਲੋਂ ਕੀਤੀ ਗਈ ਕਾਰਵਾਈ ਦੀ ਕਾਪੀ।

ਜ਼ਿਕਰਯੋਗ ਹੈ ਕਿ ਸੀਬੀਆਈ ਨੇ ਪਵਨ ਕੁਮਾਰ ਬੰਸਲ ਦੇ ਭਤੀਜੇ ਵਿਜੈ ਸਿੰਗਲਾ ਖਿਲਾਫ਼ ਮਾਮਲਾ ਦਰਜ ਕਰਕੇ ਰਿਸ਼ਵਤ ਦੇ ਤੌਰ 'ਤੇ ਲਏ 89.68 ਲੱਖ ਰੁਪਏ ਵੀ ਜ਼ਬਤ ਕੀਤੇ। ਸੀਬੀਆਈ ਨੇ ਰੇਲਵੇ ਘੋਟਾਲਾ ਮਾਮਲੇ ਵਿੱਚ ਇਸ ਕੇਸ ਸਬੰਧੀ ਦਿੱਲੀ ਹਾਈ ਕੋਰਟ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸਨੂੰ ਅਧਾਰ ਮੰਨਦੇ ਹੋਏ ਈਡੀ ਨੇ ਕਾਰਵਾਈ ਕੀਤੀ ਹੈ।

ਵੀਡੀਓ।

ਦੂਜੇ ਪਾਸੇ ਪਵਨ ਕੁਮਾਰ ਬੰਸਲ ਦੇ ਭਤੀਜੇ ਵਿਜੈ ਸਿੰਗਲਾ ਖਿਲਾਫ਼ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਚੰਡੀਗੜ੍ਹ ਦੀ ਸਿਆਸਤ ਹੋਰ ਭੱਖ ਗਈ ਹੈ। ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਨੇ ਪਵਨ ਬੰਸਲ 'ਤੇ ਅਸਿੱਧੇ ਤੌਰ 'ਤੇ ਹਮਲਾ ਬੋਲਦਿਆਂ ਕਿਹਾ ਕਿ, 'ਜੋ ਵੀ ਹੋਇਆ, ਉਹ ਬਹੁਤ ਦੁੱਖਦ ਹੈ। ਉਨ੍ਹਾਂ ਕਿਹਾ ਕਿ ਜਿਸਨੇ ਵੀ ਇਹ ਕੰਮ ਕੀਤਾ ਸੀ, ਉਸਨੂੰ ਇਸਦਾ ਨਤੀਜਾ ਭੁਗਤਣਾ ਪਵੇਗਾ।' ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਇਹ ਗਲਤੀ ਕਰਦੇ ਹਨ ਤਾਂ ਇਹ ਨਹੀਂ ਕਹਿੰਦੇ ਕਿ ਅਸੀਂ ਗਲਤ ਹਾਂ।

ਇਸਦੇ ਨਾਲ ਹੀ ਸੰਜੈ ਟੰਡਨ ਨੇ ਵੀ ਕਿਹਾ ਕਿ ਇਸ ਪੂਰੇ ਰੇਲ ਘੋਟਾਲੇ ਵਿੱਚ ਸਾਬਕਾ ਮੰਤਰੀ ਪਵਨ ਕੁਮਾਰ ਬੰਸਲ ਦੇ ਭਾਣਜੇ ਦਾ ਹੇਠ ਹੈ। ਉਨ੍ਹਾਂ ਕਿਹਾ ਕਿ ਇਹ ਸਾਫ ਹੋ ਗਿਆ ਹੈ ਕਿ ਇਸ ਘੋਟਾਲੇ ਵਿੱਚ ਵਿਜੈ ਸਿੰਗਲਾ ਦਾ ਹੱਥ ਹੈ।

Last Updated : May 7, 2019, 11:41 PM IST

ABOUT THE AUTHOR

...view details