ਚੰਡੀਗੜ੍ਹ: ਨਵੇਂ ਸਾਲ ਉੱਤੇ ਕਾਨੂੰਨ ਦੀ ਧੱਜੀਆਂ ਉਡਾਉਣ ਵਾਲੇ 7 ਡਿਸਕੋ ਮਾਲਕਾਂ ਵਿਰੁੱਧ ਚੰਡੀਗੜ੍ਹ ਪੁਲਿਸ ਨੇ ਪਰਚਾ ਦਰਜ ਕੀਤਾ ਜਿਨ੍ਹਾਂ ਵਿੱਚੋਂ ਪੰਜ ਸੈਕਟਰ 26 ਤੇ ਦੋ ਇੰਡਸਟਰੀਅਲ ਏਰੀਆ ਫੇਸ 2 ਦੇ ਡਿਸਕੋ ਅਤੇ ਪੱਬ ਹਨ।
ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੇ 7 ਡਿਸਕੋ ਮਾਲਕਾਂ ਵਿਰੁੱਧ ਮਾਮਲਾ ਦਰਜ ਦੂਜੇ ਪਾਸੇ ਸ਼ਰਾਬ ਪੀ ਕੇ ਹੁੜਦੰਗ ਮਚਾਉਣ ਵਾਲਿਆਂ ਨੂੰ ਵੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਅਤੇ 500 ਤੋਂ ਵੱਧ ਚਲਾਨ ਕੱਟੇ। ਕਈ ਗੱਡੀਆਂ ਇੰਪਾਊਂਡ ਵੀ ਕੀਤੀਆਂ ਗਈਆਂ। 3 ਲੋਕਾਂ ਨੂੰ ਕੁੱਟਮਾਰ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ।
ਸੈਕਟਰ 17, 22, 24 ਦੀ ਪਾਰਕਿੰਗ ਅਤੇ ਸੈਕਟਰ 25 ਵਿੱਚ ਖੁੱਲ੍ਹੇਆਮ ਸ਼ਰਾਬ ਪੀਣ ਵਾਲੇ 5 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। 15 ਔਰਤਾਂ ਸਣੇ 2 ਬੱਚਿਆਂ ਨੂੰ ਦੇਰ ਰਾਤ ਪੀਸੀਆਰ ਦੀ ਮਹਿਲਾ ਸਕਵਾਈਡ ਨੇ ਘਰ ਛੱਡਿਆ। ਪੁਲਿਸ ਕੰਟਰੋਲ ਰੂਮ ਉੱਤੇ 642 ਫੋਨ ਆਏ ਜਿਨ੍ਹਾਂ ਵਿਚੋਂ 44 ਲੜਾਈ ਝਗੜੇ ਤੇ 26 ਐਕਸੀਡੈਂਟ, 18 ਹੁੜਦੰਗ ਤੇ 10 ਟਰੈਫ਼ਿਕ ਜਾਮ ਦੇ ਸਨ।
ਇਸ ਤੋਂ ਇਲਾਵਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲੇ ਲੋਕਾਂ ਨੂੰ ਨਵੇਂ ਸਾਲ ਮੌਕੇ ਟ੍ਰੈਫਿਕ ਪੁਲਿਸ ਵੱਲੋਂ ਗੁਲਾਬ ਦਾ ਫੁੱਲ ਦੇ ਕੇ ਨਵੇਂ ਸਾਲ ਦੀ ਵਧਾਈ ਵੀ ਦਿੱਤੀ ਗਈ।