ਚੰਡੀਗੜ੍ਹ: ਸੋਮਵਾਰ ਨੂੰ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਰੱਖੀ ਗਈ। ਇਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੇ ਨਵਜੋਤ ਸਿੱਧੂ ਦਾ ਡਿਪਟੀ ਸੀਐਮ ਬਣਨ ਅਤੇ ਸਿੱਧੂ ਦੀ 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਭੂਮਿਕਾ ਬਾਰੇ ਸਵਾਲ ਪੁੱਛਿਆ ਤਾਂ ਕੈਪਟਨ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਸਿੱਧੂ ਦੀ 2022 ਦੀ ਭੂਮਿਕਾ ਕਾਂਗਰਸ ਹਾਈ ਕਮਾਨ ਹੀ ਤੈਅ ਕਰੇਗੀ। ਇਸ ਦੇ ਨਾਲ ਹੀ ਕੈਪਟਨ ਨੇ ਕਿਹਾ ਕਿ ਸਿੱਧੂ ਕਾਂਗਰਸ ਦਾ ਹਿੱਸਾ ਹਨ।
ਕੈਪਟਨ ਕਿਹਾ ਕਿ ਹਾਲੇ ਕੈਬਿਨੇਟ ਵਿੱਚ ਫੇਰਬਦਲ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਜੇ ਕੋਰੋਨਾ ਮਹਾਂਮਾਰੀ ਦਾ ਵੱਡਾ ਸੰਕਟ ਹੈ, ਜਿਸ ਨਾਲ ਨਜਿੱਠਣਾ ਹੈ। ਕੈਪਟਨ ਨੇ ਕਿਹਾ ਕਿ ਕੈਬਿਨੇਟ ਵਿੱਚ ਫੇਰਬਦਲ ਦੀਆਂ ਚਰਚਾਵਾਂ ਸਿਰਫ ਮੀਡੀਆ ਵਿੱਚ ਹਨ, ਉਨ੍ਹਾਂ ਕਿਹਾ ਕਿ ਸਾਰੇ ਮੰਤਰੀ ਚੰਗਾ ਕੰਮ ਕਰ ਰਹੇ ਹਨ।