ਪੰਜਾਬ

punjab

ETV Bharat / state

ਕੈਪਟਨ ਦੇ ਖਾਸਮ-ਖਾਸ ਬ੍ਰਹਮ ਮਹਿੰਦਰਾ ਨੇ ਵੀ ਕਬੂਲੀ ਸਿੱਧੂ ਦੀ ਕਪਤਾਨੀ

ਬ੍ਰਹਮ ਮਹਿੰਦਰਾ ਨੇ ਸਿੱਧੂ ਦੀ ਪ੍ਰਧਾਨਗੀ ਦਾ ਕੀਤਾ ਸਵਾਗਤ, ਪਰ ਕਿਹਾ ਨਹੀਂ ਕਰਨਗੇ ਕੋਈ ਮੁਲਾਕਾਤ, ਜਦੋ ਤੱਕ ਸਿੱਧੂ ਮੁੱਖਮੰਤਰੀ ਕੈਪਟਨ ਨਾਲ ਮਤਭੇਦ ਦੂਰ ਨਹੀਂ ਕਰਦੇ ਓਦੋਂ ਤੱਕ ਨਹੀਂ ਕਰਨਗੇ ਕੋਈ ਨਿਜੀ ਮੁਲਾਕਾਤ

ਸਿੱਧੂ ਦੀ ਕਪਤਾਨੀ
ਸਿੱਧੂ ਦੀ ਕਪਤਾਨੀ

By

Published : Jul 20, 2021, 6:11 PM IST

ਚੰਡੀਗੜ੍ਹ: ਪੰਜਾਬ ਕਾਂਗਰਸ ਦੀ ਪ੍ਰਧਾਨਗੀ ਸੰਭਲਾਦਿਆਂ ਹੀ ਨਵਜੋਤ ਸਿੱਧੂ ਨੇ ਪਾਸਾ ਆਪਣੇ ਵੱਲ ਪਲਟ ਲਿਆ ਹੈ। ਸੋਮਵਾਰ ਨੂੰ ਪੰਜ ਮੰਤਰੀਆਂ ਤੇ 35 ਵਿਧਾਇਕਾਂ ਨਾਲ ਸ਼ਕਤੀ ਪ੍ਰਦਰਸ਼ਨ ਕਰਕੇ ਸਿੱਧੂ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਰਕਾਰ ਵੀ ਹੁਣ ਉਨ੍ਹਾਂ ਦੀ ਮੁੱਠੀ ਵਿੱਚ ਹੈ। ਇਹੀ ਕਾਰਨ ਹੈ ਕਿ ਸਿੱਧੂ ਦੀ ਨਿਯੁਕਤੀ ਤੋਂ ਖਫਾ ਹੋਣ ਦੇ ਬਾਵਜੂਦ ਕੈਪਟਨ ਧੜਾ ਚੁੱਪ ਧਾਰੀ ਬੈਠਾ ਹੈ।

ਇਸੇ ਵਿਚਾਲੇ ਹੁਣ ਕੈਪਟਨ ਦੇ ਸਭ ਤੋਂ ਖਾਸ ਤੇ ਕਰੀਬੀ ਮੰਨੇ ਜਾਂਦੇ ਬ੍ਰਹਮ ਮਹਿੰਦਰਾ ਨੇ ਵੀ ਸਿੱਧੂ ਦੀ ਕਪਤਾਨੀ ਕਬੂਲ ਕਰ ਲਈ ਹੈ। ਬ੍ਰਹਮ ਮਹਿੰਦਾ ਨੇ ਵੀ ਹੁਣ ਸਿੱਧੂ ਦੀ ਪ੍ਰਧਾਨਗੀ ਦਾ ਸਵਾਗਤ ਕੀਤਾ ਹੈ। ਪਰ ਨਾਲ ਹੀ ਉਨਾਂ ਇਹ ਵੀ ਸ਼ਰਤ ਰੱਖ ਦਿੱਤੀ ਹੈ ਕਿ ਜਦੋ ਤੱਕ ਸਿੱਧੂ ਮੁੱਖਮੰਤਰੀ ਕੈਪਟਨ ਨਾਲ ਮਤਭੇਦ ਦੂਰ ਨਹੀਂ ਕਰਦੇ ਓਦੋਂ ਤੱਕ ਉਹ ਵੀ ਸਿੱਧੂ ਨਾਲ ਕੋਈ ਨਿਜੀ ਮੁਲਾਕਾਤ ਨਹੀਂ ਕਰਨਗੇ।

ਇਹ ਵੀ ਪੜੋ:ਅੰਮ੍ਰਿਤਸਰ ਪਹੁੰਚਣ 'ਤੇ ਸਿੱਧੂ ਦਾ ਕਾਂਗਰਸੀਆਂ ਵੱਲੋਂ ਭਰਵਾਂ ਸਵਾਗਤ

ABOUT THE AUTHOR

...view details