ਪੰਜਾਬ

punjab

ETV Bharat / state

ਕੈਪਟਨ ਦਾ ਪ੍ਰਗਟ ਸਿੰਘ ਨੂੰ ਮੋੜਵਾ ਜੁਆਬ, ਟਵੀਟ ਕਰਕੇ ਕਿਹਾ... - ਪਰਗਟ ਸਿੰਘ

ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਵਾਲਾਂ ਨਾਲ ਹਮਲਾ ਬੋਲਿਆ ਸੀ ਕਿ ਮੁੱਖ ਮੰਤਰੀ ਤੇ ਭ੍ਰਿਸ਼ਟਚਾਰ ਦੇ ਵੱਡੇ ਮਾਮਲੇ ਦਬਾਉਣ ਦਾ ਵੱਡਾ ਆਰੋਪ ਲਾਇਆ ਹੈ।ਉਨ੍ਹਾਂ ਕਿਹਾ ਕਿ ਉਹ ਤਿੰਨ ਮੈਂਬਰੀ ਕਮੇਟੀ ਸਾਹਮਣੇ ਕਹਿ ਕੇ ਆਏ ਹਨ ਕਿ ਜੇ ਪੰਜਾਬ 'ਚ ਦੁਬਾਰਾ ਜਿੱਤਣਾ ਹੈ ਤਾਂ ਕੈਪਟਨ ਨੂੰ ਬਦਲਿਆ ਜਾਵੇ।

ਕੈਪਟਨ ਦਾ ਪ੍ਰਗਟ ਸਿੰਘ ਨੂੰ ਮੋੜਵਾ ਜੁਆਬ,
ਕੈਪਟਨ ਦਾ ਪ੍ਰਗਟ ਸਿੰਘ ਨੂੰ ਮੋੜਵਾ ਜੁਆਬ,

By

Published : Jun 10, 2021, 8:11 PM IST

ਚੰਡੀਗੜ੍ਹ:ਕਾਂਗਰਸ ਹਾਈਕਮਾਨ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੇ ਅੱਜ ਆਪਣੀ ਰਿਪੋਰਟ ਸੌਂਪ ਦਿੱਤੀ ਹੈ।ਸ਼ਾਇਦ ਹਾਈਕਮਾਨ ਨੇ ਅਜੇ ਇਹ ਰਿਪੋਰਟ ਖੋਲ੍ਹੀ ਵੀ ਨਾ ਹੋਵੇ ਤੇ ਇੱਥੇ ਪੰਜਾਬ ਸਰਕਾਰ ਦਾ ਕਲੇਸ਼ ਖੁੱਲ੍ਹਕੇ ਸਾਹਮਣੇ ਆ ਗਿਆ ਹੈ। ਪਰਗਟ ਸਿੰਘ ਵੱਲੋਂ ਭ੍ਰਿਸ਼ਟਚਾਰ ਦੇ ਵੱਡੇ ਮਾਮਲੇ ਨੂੰ ਦਬਾਉਣ ਦੇ ਜੋ ਇਲਜ਼ਾਮ ਲਾਏ ਗਏ ਸਨ ਉਨਾਂ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੋੜਵਾ ਜੁਆਬ ਦਿੱਤਾ ਗਿਆ ਹੈ।

ਕੈਪਟਨ ਨੇ ਪ੍ਰਗਟ ਸਿੰਘ ਵਲੋਂ ਲਗਾਏ ਗਏ ਇਲਜ਼ਾਮ 'ਤੇ ਟਵੀਟ ਕਰਦਿਆਂ ਲਿਖਿਆ ਕੀ ਓਹਨਾ ਨੇ ਕਦੇ ਵੀ ਸਿਆਸਤ ਵਿੱਚ ਸਾਥੀ ਵਿਧਾਇਕਾਂ ਖਿਲਾਫ ਡੋਜ਼ੀਅਰ ਨਹੀਂ ਬਣਾਇਆ। ਕੈਪਟਨ ਦੀ ਸਿਆਸਤ ਅਤੇ ਸਰਕਾਰ ਭਰੋਸੇ ਸਣੇ ਟ੍ਰਾਂਸਪੇਰੇਨਸੀ ਨਾਲ ਚੱਲਦੀ ਹੈ

ਪ੍ਰਗਟ ਸਿੰਘ ਨੇ ਲਾਏ ਸਨ ਭ੍ਰਿਸ਼ਟਚਾਰ ਦੇ ਵੱਡੇ ਮਾਮਲੇ ਨੂੰ ਦਬਾਉਣ ਦੇ ਇਲਜ਼ਾਮ

ਪਰਗਟ ਸਿੰਘ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਕੈਪਟਨ ਨੂੰ ਇੱਕ ਵਾਰ ਫਿਰ ਘੇਰਿਆ ਹੈ।ਪਰਗਟ ਸਿੰਘ ਨੇ ਕਿਹਾ,"ਮੁੱਖ ਮੰਤਰੀ ਅਮਰਿੰਦਰ ਸਿੰਘ ਸੋਨੀਆ ਕਮੇਟੀ ਨੂੰ ਮਿਲਣ ਤੋਂ ਬਾਅਦ ਮੀਡੀਆ ਵਿੱਚ ਚੋਣਵੀਆਂ ਗੱਲ ਲੀਕ ਕਰ ਰਹੇ ਹਨ। ਜੇ ਤੁਸੀਂ ਦਿੱਲੀ ਵਿਚ ਕਾਂਗਰਸੀ ਨੇਤਾਵਾਂ ਦਾ ਡੌਜ਼ੀਅਰ ਦੇਣ ਦੇ ਦਾਅਵੇ ਕਰ ਰਹੇ ਹੋ, ਤਾਂ ਦੱਸੋ ਫਿਰ ਕਾਂਗਰਸ ਦੇ ਭ੍ਰਿਸ਼ਟ ਨੇਤਾ ਕੌਣ ਹਨ?"

ਇਹ ਵੀ ਪੜੋ:Punjab Congress controversy:ਪਰਗਟ ਸਿੰਘ ਨੇ ਫੇਰ ਕੀਤਾ ਕੈਪਟਨ ਖ਼ਿਲਾਫ 'ਗੋਲ'

ABOUT THE AUTHOR

...view details