ਪੰਜਾਬ

punjab

ETV Bharat / state

ਕੈਪਟਨ ਨੇ ਨੈਲਸਨ ਮੰਡੇਲਾ ਦੀ ਯਾਦ 'ਚ ਕੀਤਾ ਟਵੀਟ - punjabCM

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੈਲਸਨ ਮੰਡੇਲਾ ਵੱਲੋਂ ਨਸਲੀ ਭੇਦਭਾਵ ਨੂੰ ਦੂਰ ਕਰਨ ਲਈ ਕੀਤੇ ਉਪਰਾਲਿਆਂ ਨੂੰ ਯਾਦ ਕਰਦਿਆਂ ਟਵੀਟ ਕਰਦੇ ਹੋਏ ਉਨ੍ਹਾਂ ਦੀ ਸੋਚ ਨੂੰ ਸਲਾਮ ਕੀਤਾ ਹੈ।

ਫ਼ੋਟੋ

By

Published : Jul 18, 2019, 11:30 AM IST

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਖਣੀ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ ਦੇ ਜਨਮਦਿਨ ਮੌਕੇ ਟਵੀਟ ਕਰ ਉਨ੍ਹਾਂ ਦੀ ਸੋਚ ਅਤੇ ਵਿਚਾਰਾਂ ਨੂੰ ਸਲਾਮ ਕੀਤਾ ਹੈ। ਨਸਲੀ ਭੇਦਭਾਵ ਨੂੰ ਦੂਰ ਕਰਨ ਲਈ ਨੈਲਸਨ ਮੰਡੇਲਾ ਨੇ ਇੱਕ ਲੰਮਾ ਸੰਘਰਸ਼ ਕੀਤਾ, ਜਿਸ ਕਾਰਨ ਉਨ੍ਹਾਂ ਨੂੰ 27 ਸਾਲ ਜੇਲ੍ਹ ਵਿੱਚ ਵੀ ਕੱਟਣੇ ਪਏ। ਨੈਲਸਨ ਮੰਡੇਲਾ ਦੇ ਦੇਸ਼ 'ਚ ਨਸਲੀ ਭੇਦਭਾਵ ਨੂੰ ਦੂਰ ਕਰਨ ਲਈ ਕੀਤੇ ਗਏ ਉਪਰਾਲਿਆਂ ਨੂੰ ਯਾਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਜਨਮਦਿਨ ਮੌਕੇ ਟਵੀਟ ਕੀਤਾ।

ਜੂਨ 'ਚ 28 ਫ਼ੀਸਦੀ ਘਟਿਆ ਦੇਸ਼ ਦਾ ਚੌਲ ਦਰਾਮਦ

ਟਵੀਟ 'ਚ ਕੀ ਲਿਖਿਆ ਕੈਪਟਨ ਨੇ

ਨੈਲਸਨ ਮੰਡੇਲਾ ਨੂੰ ਅਫ਼ਰੀਕਾ ਦੇ 'ਗਾਂਧੀ' ਵਜੋਂ ਵੀ ਜਾਣਿਆ ਜਾਂਦਾ ਹੈ। ਮੰਡੇਲਾ ਦੇ ਸਨਮਾਨ ਵਿੱਚ 2009 'ਚ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ ਮੰਡੇਲਾ ਦੇ ਜਨਮਦਿਨ 18 ਜੁਲਾਈ ਨੂੰ ਮੰਡੇਲਾ ਦਿਵਸ ਦੇ ਰੂਪ 'ਚ ਘੋਸ਼ਿਤ ਕੀਤਾ।

ABOUT THE AUTHOR

...view details