ਪੰਜਾਬ

punjab

ETV Bharat / state

2022 ਦੀਆਂ ਚੋਣਾਂ 'ਚ ਪ੍ਰਸ਼ਾਂਤ ਕਿਸ਼ੋਰ ਨੂੰ ਲੈ ਕੇ ਆਉਣਗੇ ਕੈਪਟਨ, 55 ਵਿਧਾਇਕਾਂ ਨੇ ਭਰੀ ਹਾਮੀ - ਪ੍ਰਸ਼ਾਂਤ ਕਿਸ਼ੋਰ ਨੂੰ ਲੈ ਕੇ ਆਉਣਗੇ ਕੈਪਟਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਆਨਲਾਈਨ ਪ੍ਰੈਸ ਕਾਨਫਰੰਸ ਦੌਰਾਨ ਪ੍ਰਸ਼ਾਂਤ ਕਿਸ਼ੋਰ ਸਬੰਧੀ ਸਵਾਲ ਪੁੱਛਣ 'ਤੇ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਉਨ੍ਹਾਂ ਦੇ ਚੰਗੇ ਦੋਸਤ ਬਣ ਗਏ ਹਨ ਤੇ ਕਿਸ਼ੋਰ ਨੂੰ ਉਹ 2022 ਦੀਆਂ ਚੋਣਾਂ 'ਚ ਲੈ ਕੇ ਆਉਣਗੇ।

ਫ਼ੋਟੋ।
ਫ਼ੋਟੋ।

By

Published : Jun 5, 2020, 6:49 PM IST

Updated : Jun 5, 2020, 7:17 PM IST

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਸ਼ਾਂਤ ਕਿਸ਼ੋਰ ਨੂੰ 2022 ਦੀਆਂ ਚੋਣਾਂ 'ਚ ਲੈ ਕੇ ਆਉਣਗੇ। ਇਸ ਦੇ ਲਈ 55 ਵਿਧਾਇਕਾਂ ਨੇ ਹਾਮੀ ਭਰੀ ਹੈ। ਕੈਪਟਨ ਨੇ ਪੱਤਰਕਾਰਾਂ ਨਾਲ ਇੱਕ ਆਨਲਾਈਨ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ 2017 ਦੀਆਂ ਚੋਣਾਂ ਤੋਂ ਬਾਅਦ ਉਨ੍ਹਾਂ ਦੇ ਦੋਸਤ ਬਣ ਗਏ ਹਨ।

ਪਿਛਲੇ ਦਿਨੀਂ ਹੀ ਉਨ੍ਹਾਂ ਨੇ ਇੱਕ ਮੁਲਾਕਾਤ ਦੌਰਾਨ ਪ੍ਰਸ਼ਾਂਤ ਨੂੰ ਵਾਪਸੀ ਬਾਰੇ ਪੁੱਛਿਆ ਸੀ। ਇਸ ਤੋਂ ਬਾਅਦ ਇੱਕ ਆਨਲਾਈਨ ਮੀਟਿੰਗ ਵਿੱਚ ਜਦੋਂ ਵਿਧਾਇਕਾਂ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ 55 ਵਿਧਾਇਕਾਂ ਨੇ ਇਸ ਨੂੰ ਲੈ ਕੇ ਹਾਮੀ ਭਰੀ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਆਉਣ ਵਾਲੀਆਂ 2022 ਦੀਆਂ ਚੋਣਾਂ ਲੜਨਗੇ।

Last Updated : Jun 5, 2020, 7:17 PM IST

ABOUT THE AUTHOR

...view details