ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਐਕਸਾਈਜ਼ ਪਾਲਿਸੀ ‘ਚ ਕੀਤੀ ਸੋਧ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕੈਪਟਨ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਵੇਚਣ ਵਾਲੇ ਨੂੰ ਹੁਣ ਫਾਂਸੀ ਦੀ ਸਜ਼ਾ ਤੱਕ ਦਾ ਪ੍ਰਾਵਧਾਨ ਕਰ ਦਿੱਤਾ ਗਿਆ। ਉਨ੍ਹਾਂ ਸੱਤਾ ‘ਚ ਲੋਕ ਚੋਣਾਂ ਨੇੜੇ ਆਉਂਦਿਆਂ ਹੀ ਲੋਕਾਂ ਦੇ ਪੈਰੀਂ ਹੱਥ ਤੱਕ ਲਗਾਉਣ ਲਈ ਜਾਂਦੇ ਹਨ ਤੇ ਸਿਰਫ਼ ਰਾਜਨੀਤਿਕ ਲੋਕਾਂ ਨੂੰ ਆਪਣੀ ਕੁਰਸੀ ਨਾਲ ਹੀ ਪਿਆਰ ਹੁੰਦਾ ਪਰ ਕੈਪਟਨ ਸਰਕਾਰ ਨੂੰ ਐਕਸਾਈਜ਼ ਪਾਲਿਸੀ ਦੌਰਾਨ ਪੰਜ ਹਜ਼ਾਰ ਕਰੋੜ ਦੇ ਹਰ ਸਾਲ ਲੱਗ ਰਹੇ ਚੂਨੇ ਦਾ ਹਿਸਾਬ ਵੀ ਦੇਣਾ ਪਵੇਗਾ। ਆਖਿਰ ਕੀ ਕਾਰਨ ਹੈ ਕਿ ਹਰਿਆਣਾ ਤੇ ਤਾਮਿਲਨਾਡੂ ਦੀ ਸਰਕਾਰ ਐਕਸਾਈਜ਼ ਵਿਭਾਗ ਕਰੋੜਾਂ ਰੁਪਏ ਖ਼ਜ਼ਾਨੇ ‘ਚ ਭਰਦੇ ਹਨ ਜਦ ਕਿ ਪੰਜਾਬ ‘ਚ ਸ਼ਰਾਬ ਦੀ ਖਪਤ ਜ਼ਿਆਦਾ ਹੋਣ ਦੇ ਬਾਵਜੂਦ ਪੰਜ ਹਜ਼ਾਰ ਕਰੋੜ ਦਾ ਹਰ ਸਾਲ ਚੂਨਾ ਲੱਗ ਰਿਹਾ ਹੈ।
ਪ੍ਰਸ਼ਾਂਤ ਕਿਸ਼ੋਰ ਸਣੇ ਕੈਪਟਨ ਨੂੰ ਵੀ ਜਨਤਾ ਨਾਲ ਕੀਤੇ ਹਰ ਵਾਅਦੇ ਦਾ ਦੇਣਾ ਪਵੇਗਾ ਜਵਾਬ: ਅਰੋੜਾ - ਫਾਇਨੈਂਸ਼ੀਅਲ ਐਕਸਪਰਟ
ਪ੍ਰਸ਼ਾਂਤ ਕਿਸ਼ੋਰ ਤੇ ਨਿਸ਼ਾਨਾ ਸਾਧਦਿਆਂ ਅਮਨ ਅਰੋੜਾ ਨੇ ਕਿਹਾ ਕਿ ਇੱਕ ਰੁਪਏ ‘ਚ ਕਈ ਸੌ ਲੋਕਾਂ ਦੀ ਟੀਮ ਨੂੰ ਚਲਾਉਣ ਵਾਲੇ ਪ੍ਰਸ਼ਾਂਤ ਕਿਸ਼ੋਰ ਨੂੰ ਹਾਇਰ ਕਰਨਾ ਇੱਕ ਹਾਸੋਹੀਣੀ ਫ਼ੈਸਲਾ ਹੈ ਤੇ ਸਿਰਫ਼ ਜਨਤਾ ਨੂੰ ਮੂਰਖ ਬਣਾਇਆ ਜਾ ਰਿਹਾ ਹੈ, ਕਿਉਂਕਿ ਕੈਪਟਨ ਸਰਕਾਰ ਨੇ ਨਾ ਤਾਂ ਕੋਈ ਖੇਤੀਬਾੜੀ ਮਾਹਿਰ ਨਾ ਹੀ ਫਾਇਨੈਂਸ਼ੀਅਲ ਐਕਸਪਰਟ ਅਤੇ ਨਾ ਹੀ ਕੋਈ ਮਾਫੀਆ ਤੇ ਲਗਾਮ ਲਗਾਉਣ ਵਾਲਾ ਮਾਹਿਰ ਹਾਇਰ ਕੀਤਾ ਗਿਆ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ 2002 ਤੋਂ 2007 ਤੱਕ ਦੀ ਸਰਕਾਰ ਦੌਰਾਨ ਕੀਤੇ ਕੰਮਾਂ ਦੀ ਤਾਰੀਫ਼ ਕਰਦਿਆਂ ਅਰੋੜਾ ਨੇ ਕਿਹਾ ਕਿ ਚਾਹੇ ਰਵੀ ਸਿੱਧੂ ਨੂੰ ਅੰਦਰ ਦੇਣਾ ਹੋਵੇ ਜਾਂ ਪਾਣੀਆਂ ਦਾ ਮਸਲਾ ਹੋਵੇ ਜਾਂ ਫਿਰ ਬਾਦਲ ਪਰਿਵਾਰ ਖ਼ਿਲਾਫ਼ ਕਾਰਵਾਈ ਕਰਨਾ ਹੋਵੇ ਇਸ ਦਾ ਫ਼ਾਇਦਾ ਹੀ 2017 ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ, ਪਰ ਹੁਣ ਸਰਕਾਰ ਬਣਾਉਣ ਤੋਂ ਬਾਅਦ ਨਿਰੰਤਰ ਮਾਈਨਿੰਗ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਕੇਬਲ ਮਾਫ਼ੀਆ, ਸ਼ਰਾਬ ਮਾਫ਼ੀਆ ਕੰਮ ਕਰ ਰਿਹਾ ਹੈ। ਜਿਨ੍ਹਾਂ ਤੇ ਲਗਾਮ ਕੈਪਟਨ ਸਰਕਾਰ ਨੇ ਪਿਛਲੇ ਚਾਰ ਸਾਲਾਂ ‘ਚ ਨਹੀਂ ਲਗਾਈ, ਜਿਸ ਦਾ ਜਵਾਬ ਜਨਤਾ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਦੇਵੇਗੀ।