ਕੈਪਟਨ ਨੇ ਇੱਕ ਦਿਨ ਪਹਿਲਾਂ ਹੀ ਕੱਟਿਆ ਜਨਮਦਿਨ ਦਾ ਕੇਕ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 11 ਮਾਰਚ ਨੂੰ 76 ਸਾਲਾਂ ਦੇ ਹੋਣ ਜਾ ਰਹੇ ਹਨ। ਕੈਪਟਨ ਨੇ ਆਪਣਾ ਜਨਮਦਿਨ ਐਤਵਾਰ ਨੂੰ ਇੱਕ ਦਿਨ ਪਹਿਲਾਂ ਹੀ ਦਿੱਲੀ ਵਿੱਚ ਕੇਕ ਕੱਟ ਕੇ ਮਨਾਇਆ।
ਕੈਪਟਨ ਨੇ ਇੱਕ ਦਿਨ ਪਹਿਲਾਂ ਹੀ ਕੱਟਿਆ ਜਨਮਦਿਨ ਦਾ ਕੇਕ
ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 11 ਮਾਰਚ ਨੂੰ 76 ਸਾਲਾਂ ਦੇ ਹੋਣ ਜਾ ਰਹੇ ਹਨ। ਕੈਪਟਨ ਨੇ ਆਪਣਾ ਜਨਮ ਦਿਨ ਐਤਵਾਰ ਨੂੰ ਇੱਕ ਦਿਨ ਪਹਿਲਾਂ ਹੀ ਦਿੱਲੀ ਵਿੱਚ ਕੇਕ ਕੱਟ ਕੇ ਮਣਾਇਆ। ਕਾਂਗਰਸ ਦੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਟਵਿੱਟਰ 'ਤੇ ਕੇਕ ਕੱਟਣ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ।
ਆਸ਼ਾ ਕੁਮਾਰੀ ਨੇ ਟਵੀਟ ਕਰਦਿਆਂ ਕੈਪਟਨ ਨੂੰ ਵਧਾਈ ਦਿੱਤੀ ਅਤੇ ਕੈਪਟਨ ਜੀ ਚੰਗੀ ਸਿਹਤ ਤੇ ਲੰਮੀ ਉਮਰ ਦੀ ਕਾਮਨਾ ਕੀਤੀ।
ਇਸ ਮੌਕੇ ਕੈਪਟਨ ਨਾਲ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵੀ ਮੌਜੂਦ ਸਨ।