ਚੰਡੀਗੜ੍ਹ: ਪੰਜਾਬ ਸਰਕਾਰ ਨੇ ਘਰ-ਘਰ ਰੁਜ਼ਗਾਰ ਮੁਹਿੰਮ ਅਧੀਨ 5ਵੇਂ ਰੁਜ਼ਗਾਰ ਮੇਲੇ ਦਾ ਐਲਾਨ ਕੀਤਾ ਹੈ। ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਇਹ ਮੇਲਾ ਲਾਇਆ ਜਵੇਗਾ ਜਿਸ 'ਚ ਲਗਭਗ 1,819 ਕੰਪਨੀਆਂ ਨੌਜਵਾਨਾਂ ਨੂੰ ਨੌਕਰੀਆਂ ਦੇਣਗੀਆਂ। ਇਹ ਕੰਪਨੀਆਂ 3 ਤੋਂ 9 ਲੱਖ ਤਕ ਦਾ ਪੈਕੇਜ ਦੇਣਗੀਆਂ। ਇਹ ਰੁਜ਼ਗਾਰ ਮੇਲਾ 9 ਤੋਂ 30 ਸਤੰਬਰ ਤਕ ਚੱਲੇਗਾ।
ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕਰਦਿਆਂ ਕਿਹਾ ਕਿ ਇੱਖ ਸਪੈਸ਼ਲ ਕਾਲ ਸੈਂ'ਰ ਸੈਟਅੱਪ ਕੀਤਾ ਗਿਆ ਹੈ ਤਾਂ ਜੋ ਪੰਜਾਬ ਦੇ ਹਰ ਬੇਰੁਜ਼ਗਾਰ ਨੂੰ ਫੋਨ ਕਰ ਉਸ ਦੀ ਜਾਣਕਾਰੀ ਲਈ ਜਾ ਸਕੇ।
ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਇੱਕ ਲੱਖ ਨੌਕਰੀਆਂ ਦਾ ਐਲਾਨ ਕਰਨ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਬਾਹਰੀ ਮੁਲਕਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਸਰਕਾਰ ਸਪੈਸ਼ਲ ਸੈਲ ਬਣਾਵੇਗੀ ਤਾਂ ਜੋ ਵਿਦਿਆਰਥੀਆਂ ਨੂੰ ਫ਼ਰਜ਼ੀ ਏਜੰਟਾਂ ਤੋਂ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ- ਪੰਜਾਬ V/s ਹਰਿਆਣਾ: ਐਸਵਾਈਐਲ 'ਤੇ ਸੁਪਰੀਮ ਸੁਣਵਾਈ ਅੱਜ
ਜ਼ਿਕਰਯੋਗ ਹੈ ਕਿ ISB ਮੋਹਾਲੀ ਵਿਖੇ 18 ਸਤੰਬਰ ਨੂੰ ਵੱਡੇ ਪੈਕੇਜ ਦਾ ਐਲਾਨ ਹੋਵੇਗਾ ਅਤੇ 5 ਅਕਤੂਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰੋਪੜ 'ਚ ਸਮਾਗਮ ਦੌਰਾਨ ਨਿਯੁਕਤੀ ਪੱਤਰ ਵੰਡਣਗੇ। ਗੱਲਬਾਤ ਦੌਰਾਨ ਉੱਚ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਅਜੇ ਵੀ ਬੇਰੁਜ਼ਗਾਰੀ ਸੰਬੰਧੀ ਡਾਟਾ ਇਕੱਠਾ ਕਰ ਰਹੀ ਹੈ।