ਚੰਡੀਗੜ੍ਹ: ਲੋਕ ਸਭਾ ਚੋਣਾਂ 2019 ਦੇ ਨਤੀਜੇ ਐਲਾਨੇ ਜਾ ਚੁੱਕੇ ਹਨ ਅਤੇ ਇਨ੍ਹਾਂ ਚੋਣਾਂ 'ਚ ਜਿੱਥੇ ਕਾਂਗਰਸ ਨੂੰ ਦੇਸ਼ ਤੋਂ ਵੱਡੀ ਹਾਰ ਦਾ ਮੁਹ ਦੇਖਨਾ ਪਿਆ ਉੱਥੇ ਹੀ ਕਾਂਗਰਸ ਨੂੰ ਪੰਜਾਬ ਤੋਂ ਜ਼ਰੂਰ ਥੋੜੀ ਰਾਹਤ ਮਿਲੀ। ਸੂਬੇ ਅੰਦਰ 13 ਲੋਕ ਸਭਾ ਸੀਟਾਂ ਲਈ ਚੋਣ ਹੋਈ ਅਤੇ ਕਾਂਗਰਸ ਨੇ 8 ਸੀਟਾਂ ਤੇ ਕਬਜਾ ਕੀਤਾ ਜਦਕਿ 4 ਸੀਟਾਂ ਅਕਾਲੀ-ਭਾਜਪਾ ਗਠਜੋੜ ਹੱਥ ਲੱਗੀਆਂ ਅਤੇ 1 ਤੇ ਆਮ ਆਦਮੀ ਪਾਰਟੀ ਨੇ ਬਾਜੀ ਮਾਰੀ।
ਕੈਪਟਨ ਨੇ ਕੀਤਾ ਪੰਜਾਬੀਆਂ ਦਾ ਧੰਨਵਾਦ, ਕਿਹਾ- ਪੰਜਾਬ ਨੂੰ ਬਣਾਵਾਂਗੇ ਨੰਬਰ-1 ਸੂਬਾ - khabran punjab
ਸੂਬੇ 'ਚੋਂ ਕਾਂਗਰਸ ਨੂੰ ਮਿਲੀ ਵੱਡੀ ਸਫ਼ਲਤਾ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਪੰਜਾਬੀਆਂ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਕੈਪਟਨ ਨੇ ਕਿਹਾ ਕਿ ਮੁੜ ਤੋਂ ਸਾਡੇ 'ਤੇ ਭਰੋਸਾ ਰੱਖਣ ਲਈ ਉਹ ਸੂਬੇ ਦਾ ਧੰਨਵਾਦ ਕਰਦੇ ਹਨ ਅਤੇ ਉਹ ਪੰਜਾਬ ਨੂੰ ਨੰਬਰ 1 ਸੂਬਾ ਬਣਾਉਣ ਲਈ ਵਚਨਬੱਧ ਹਨ।
ਫਾਈਲ ਫ਼ੋਟੋ
ਕਾਂਗਰਸ ਨੂੰ ਪੰਜਾਬ ਚੋਂ ਮਿਲੀ ਇਸ ਵੱਡੀ ਰਾਹਤ ਲਈ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਹੀਂ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀਂ ਕਿਹਾ ਕਿ #LokSabhaElections2019 'ਚ @INCPunjab ਤੇ ਭਰੋਸਾ ਜਤਾਉਣ ਲਈ ਪੰਜਾਬੀਆਂ ਦਾ ਧੰਨਵਾਦ ਕੈਪਟਨ ਨੇ ਟਵੀਟ ਤੇ ਲਿਖਿਆ ਪਾਰਟੀ ਵਰਕਰਾਂ ਦੀ ਕੜੀ ਮੇਹਨਤ ਲਈ @IYCPunjab @PunjabPMC & @NSUIPunjab ਦਾ ਧੰਨਵਾਦ, ਉਨ੍ਹਾਂ ਕਿਹਾ ਕਿ ਸੂਬੇ ਨੂੰ ਮੁੜ ਨੰਬਰ 1 ਬਣਾਉਣ ਲਈ ਉਹ ਵਚਨਬੱਧ ਹਨ।