ਪੰਜਾਬ

punjab

ETV Bharat / state

ਹੁਣ ਕੈਪਟਨ ਸਾਹਿਬ ਨੂੰ ਕੈਨੇਡਾ ਦਾ ਵੀਜ਼ਾ ਤਾਂ ਨਹੀਂ ਚਾਹੀਦਾ?

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਜਨਮ ਦਿਨ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਟਰੂਡੋ ਨੂੰ ਵਧਾਈ ਦਿੱਤੀ। ਪਿਛਲੇ ਸਾਲ ਭਾਰਤ ਫੇਰੀ 'ਤੇ ਆਏ ਜਸਟਿਨ ਟਰੂਡੋ ਦੇ ਸਵਾਗਤ ਲਈ ਵੀ ਕੈਪਟਨ ਅਮਰਿੰਦਰ ਸਿੰਘ ਨਹੀਂ ਪਹੁੰਚੇ ਸਨ ਅਤੇ ਟਰੂਡੋ ਦੇ ਨਾਲ ਆਏ ਮੰਤਰੀਆਂ ਨੂੰ ਵੀ ਖ਼ਾਲਿਸਤਾਨੀ ਕਿਹਾ ਸੀ।

ਫ਼ੋਟੋ
ਫ਼ੋਟੋ

By

Published : Dec 25, 2019, 6:31 PM IST

ਚੰਡੀਗੜ੍ਹ: ਪਿਛਲੇ ਸਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਫੇਰੀ 'ਤੇ ਆਏ ਸਨ। ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਸਵਾਗਤ ਲਈ ਵੀ ਨਹੀਂ ਪਹੁੰਚੇ ਸਨ। ਇਸ ਫੇਰੀ ਵਿੱਚ ਟਰੂਡੋ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਵੀ ਗਏ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਆਪਣਾ ਮੂੰਹ ਨਾ ਦਿਖਾਇਆ।

ਇਸ ਦੇ ਨਾਲ ਹੀ ਕੈਪਟਨ ਨੇ ਟਰੂਡੋ ਦੇ ਨਾਲ ਆਏ ਮੰਤਰੀਆਂ ਨੂੰ ਵੀ ਖ਼ਾਲਿਸਤਾਨੀ ਕਿਹਾ ਸੀ। ਇਸ ਦੀ ਸਾਰੇ ਪਾਸੇ ਬਹੁਤ ਆਲੋਚਨਾ ਵੀ ਹੋਈ ਸੀ। ਇਸ ਵਰ੍ਹੇ ਕੈਨੇਡਾ ਵਿੱਚ ਚੋਣਾਂ ਹੋਈਆਂ ਅਤੇ ਪੰਜਾਬ ਸਰਕਾਰ ਦੀਆਂ ਆਸਾਂ ਦੇ ਖ਼ਿਲਾਫ਼ ਟਰੂਡੋ ਫੇਰ ਕੈਨੇਡਾ ਦੇ ਪ੍ਰਧਾਨ ਮੰਤਰੀ ਬਣ ਗਏ।

ਹੁਣ ਪੰਜਾਬ ਦੇ ਮੁੱਖ ਮੰਤਰੀ ਆਪਣੇ ਟਵੀਟਰ 'ਤੇ ਉਸੇ ਟਰੂਡੋ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ, ਜਿਸ ਦੇ ਵਫ਼ਦ ਨੂੰ ਖ਼ੁਦ ਮੁੱਖ ਮੰਤਰੀ ਨੇ ਖ਼ਾਲਿਸਤਾਨ ਦੇ ਸਮਰਥਕ ਦੱਸਿਆ ਸੀ। ਇਸ ਸਭ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਕੈਪਟਨ ਸਾਹਿਬ ਨੇ ਪਲਟੀ ਮਾਰੀ ਹੈ।

ਇਹ ਵੀ ਪੜ੍ਹੋ: ਪੀਐਮ ਮੋਦੀ ਨੇ ਵਾਜਪਾਈ ਦੇ ਜਨਮ ਦਿਨ ਮੌਕੇ ਅਟਲ ਭੂਜਲ ਯੋਜਨਾ ਦੀ ਕੀਤੀ ਸ਼ੁਰੂਆਤ

ਦੇਖਿਆ ਜਾਵੇ ਤਾਂ ਪੰਜਾਬ ਦੇ ਮੁੱਖ ਮੰਤਰੀ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ। ਇਹ ਕੰਮ ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਵੀ ਕੀਤਾ ਸੀ। ਪਹਿਲਾਂ ਤਾਂ ਪਾਕਿਸਤਾਨ ਨੂੰ ਭਾਰਤ ਦਾ ਇੱਕ ਨੰਬਰ ਦੁਸ਼ਮਨ ਦੱਸਦੇ ਰਹੇ, ਕਰਤਾਰਪੁਰ ਲਾਂਘੇ ਪਿੱਛੇ ਆਈਐਸਆਈ ਦਾ ਹੱਥ ਦੱਸਦੇ ਰਹੇ ਅਤੇ ਬਾਅਦ ਵਿੱਚ ਪਾਕਿਸਤਾਨ ਜਾ ਕੇ ਇਮਰਾਨ ਖ਼ਾਨ ਦੇ ਸੋਹਲੇ ਗਾਉਂਦੇ ਰਹੇ।

ਗੱਲ ਸਮਝ ਵਿੱਚ ਨਹੀਂ ਆ ਰਹੀ ਕਿ ਇਹ ਕਿਹੜੀ ਕਿਸਮ ਦੀ ਰਾਜਨੀਤੀ ਹੈ। ਰਾਜਨੀਤੀ ਹੀ ਹੈ ਜਾਂ ਫ਼ੇਰ ਕੋਈ ਹੋਰ ਨੀਤੀ ਹੈ।

ABOUT THE AUTHOR

...view details