ਚੰਡੀਗੜ੍ਹ: ਕੋਰੋਨਾ ਵਾਇਰਸ ਦਾ ਪੂਰੀ ਦੁਨੀਆ ਵਿੱਚ ਕਹਿਰ ਜਾਰੀ ਹੈ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬਾ ਸਰਕਾਰ ਨੇ ਕਈ ਪੁਖ਼ਤਾ ਕਦਮ ਚੁੱਕੇ ਹਨ। ਦੱਸਣਯੋਗ ਹੈ ਕਿ ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ, "ਮੈਨੂੰ ਬਹੁਤ ਖ਼ੁਸੀ ਹੈ ਕਿ ਅਸੀਂ 2.30 ਲੱਖ ਰਾਸ਼ਨ ਦੇ ਪੈਕਟ ਪੂਰੇ ਪੰਜਾਬ ਵਿੱਚ ਵੰਡ ਦਿੱਤੇ ਹਨ ਤੇ ਬਾਕੀ ਇਲਾਕਿਆਂ ਵਿੱਚ ਸਮਾਨ ਵੰਡਿਆ ਜਾ ਰਿਹਾ ਹੈ। ਜੇਕਰ ਜ਼ਰੂਰਤਮੰਦ ਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਉਹ ਡੀਸੀ ਦੇ ਦਫ਼ਤਰ ਸੰਪਰਕ ਕਰ ਸਕਦਾ ਹੈ।"
ਕੋਵਿਡ-19: ਟਵੀਟ ਕਰ ਕੈਪਟਨ ਨੇ ਜਤਾਈ ਖ਼ੁਸ਼ੀ - ਕੋਰੋਨਾ ਵਾਇਰਸ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਨੇ ਟਵੀਟ ਕਰ ਕਿਹਾ, "ਮੈਨੂੰ ਬਹੁਤ ਖ਼ੁਸੀ ਹੈ ਕਿ ਅਸੀਂ 2.30 ਲੱਖ ਰਾਸ਼ਨ ਦੇ ਪੈਕਟ ਪੂਰੇ ਪੰਜਾਬ ਵਿੱਚ ਵੰਡ ਦਿੱਤੇ ਹਨ ਤੇ ਬਾਕੀ ਇਲਾਕਿਆਂ ਵਿੱਚ ਸਮਾਨ ਵੰਡਿਆ ਜਾ ਰਿਹਾ ਹੈ। ਜੇਕਰ ਜ਼ਰੂਰਤਮੰਦ ਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਉਹ ਡੀਸੀ ਦੇ ਦਫ਼ਤਰ ਸੰਪਰਕ ਕਰ ਸਕਦਾ ਹੈ।"
ਫ਼ੋੋਟੋ
ਦੱਸ ਦਈਏ ਕਿ ਪੰਜਾਬ ਸਰਕਾਰ ਨੇ ਹੁਣ ਤੱਕ ਸੂਬੇ ਵਿੱਚ ਕਈ ਲੋਕਾਂ ਦੀ ਸਹਾਇਤਾ ਕੀਤੀ ਹੈ। ਇਸ ਤੋਂ ਇਲਾਵਾ ਕੋਰੋਨਾ ਦੇ ਮਰੀਜ਼ਾ ਦੀ ਗਿਣਤੀ 79 ਦੱਸੀ ਜਾ ਰਹੀ ਹੈ। ਕੋਰੋਨਾ ਤੋਂ ਨਜਿੱਠਣ ਲਈ ਸੂਬਾ ਸਰਕਾਰ ਤੋਂ ਲੈ ਕੇ ਕੇਂਦਰ ਸਰਕਾਰ ਨੇ ਆਪਣਾ ਸਾਰਾ ਜੋਰ ਲਗਾਇਆ ਹੋਇਆ ਹੈ।
ਹੋਰ ਪੜ੍ਹੋ:ਕੈਪਟਨ ਨੇ ਕੇਂਦਰ ਨੂੰ ਚਿੱਠੀ ਲਿਖ ਜੀ.ਐਸ.ਟੀ. ਦਾ ਬਕਾਇਆ ਤੁਰੰਤ ਜਾਰੀ ਕਰਨ ਲਈ ਕਿਹਾ