ਪੰਜਾਬ

punjab

ETV Bharat / state

ਬਾਦਲਾਂ ਨੂੰ ਕਲੀਨ ਚਿੱਟ ਉੱਤੇ ਕੈਪਟਨ ਦੀ ਸਫ਼ਾਈ - sacrilege case in punjab

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਬੇਅਦਬੀ ਮਾਮਲੇ 'ਤੇ ਬਾਦਲਾਂ ਨੂੰ ਕਲੀਨ ਚਿੱਟ ਦਿੱਤੇ ਜਾਣ ਦੀਆਂ ਖ਼ਬਰਾਂ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਕਦੇ ਵੀ ਨਹੀਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਬੇਅਦਬੀ 'ਚ ਸ਼ਾਮਲ ਨਹੀਂ ਸਨ।

ਫ਼ੋਟੋ

By

Published : Sep 24, 2019, 3:18 PM IST

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਕਦੇ ਵੀ ਬਰਗਾੜੀ ਬੇਅਦਬੀ ਮਾਮਲੇ 'ਚ ਬਾਦਲਾਂ ਦੀ ਕਥਿਤ ਸ਼ਮੂਲਿਅਤ ਨੂੰ ਕਲੀਨ ਚਿੱਟ ਨਹੀਂ ਦਿੱਤੀ। ਦਰਅਸਲ, ਮੁੱਖ ਮੰਤਰੀ ਨੇ ਗੱਲ ਇੱਕ ਅਖਬਾਰ ਨੂੰ ਦਿੱਤੇ ਇੰਟਰਵਿਊ ਦੀ ਗਲਤ ਹੈਡਲਾਈਨ ਤੋਂ ਬਾਅਦ ਕਹੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੱਲ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ, 'ਕਿਸੇ ਵੀ ਸਮੇਂ ਮੈਂ ਇਹ ਨਹੀਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਜਾਂ ਉਨ੍ਹਾਂ ਦੇ ਪੁੱਤਰ ਸੁਖਬੀਰ ਬਾਦਲ ਬੇਅਦਬੀ ਵਿੱਚ ਸ਼ਾਮਲ ਨਹੀਂ ਸਨ। ਉਨ੍ਹਾਂ ਕਿਹਾ, ਜਿਵੇਂ ਕਿ ਖੁਦ ਰਿਪੋਰਟ ਕੀਤੀ ਗਈ ਇੰਟਰਵਿਊ ਤੋਂ ਸਪੱਸ਼ਟ ਹੈ, 'ਮੈਂ ਸਿਰਫ਼ ਇਹੀ ਕਿਹਾ ਹੈ ਕਿ ਬਾਦਲਾਂ ਨੇ ਖ਼ੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕੀਤੀ', 'ਪਰ ਇਸ ਮਾਮਲੇ ਵਿਚ ਉਨ੍ਹਾਂ ਦੀ ਸ਼ਮੂਲੀਅਤ ਨਾ ਹੋਣ ਦੀ ਕਹੀਂ ਗੱਲ ਗ਼ਲਤ ਪੇਸ਼ ਕੀਤੀ ਗਈ ਹੈ।'

ਕੈਪਟਨ ਨੇ ਕਿਹਾ ਕਿ, 'ਉਹ (ਬਾਦਲ) ਉਨ੍ਹੇ ਹੀ ਜਿੰਮੇਵਾਰ ਸਨ, ਜਿੰਨੇ ਕਿ ਸੂਬੇ ਅਤੇ ਇੱਥੋ ਦੇ ਲੋਕਾਂ ਨੂੰ ਇਨ੍ਹਾਂ ਗੰਭੀਰ ਸਥਿਤੀਆਂ ਤੇ ਮਾਮਲੇ ਵਿੱਚ ਸ਼ਾਮਲ ਹੋਣ ਲਈ ਭੜਕਾਇਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਨਾ ਸਿਰਫ਼ ਆਪਣੀ ਨਿਗਰਾਨੀ ਹੇਠ ਇਸ ਮਾਮਲੇ ਨੂੰ ਵੱਧਣ ਦਿੱਤਾ, ਬਲਕਿ ਬਰਗਾੜੀ ਤੇ ਬੇਅਦਬੀ ਦੋਸ਼ੀਆਂ ਨੂੰ ਖੁੱਲ੍ਹਾ ਛੱਡ ਦਿੱਤਾ ਗਿਆ।'

ਆਪਣੇ ਬਿਆਨਾਂ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨ ਉੱਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ, 'ਬਾਦਲ ਉਸ ਸਮੇਂ ਸੱਤਾ ਵਿੱਚ ਸਨ, ਜੋ ਕਿ ਇਨ੍ਹਾਂ ਘਟਨਾਵਾਂ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਸਨ। ਜਿਨ੍ਹਾਂ ਨੇ ਕੁਰਬਾਨੀ ਦਿੱਤੀ ਅਤੇ ਬਾਅਦ ਵਿੱਚ ਪੁਲਿਸ ਨੇ ਫਾਇਰਿੰਗ ਕਰ ਦਿੱਤੀ, ਕਿਉਂਕਿ ਉਨ੍ਹਾਂ ਨੇ ਸਾਰਿਆਂ ਨੂੰ ਇਕੱਠਾ ਕੀਤਾ ਹੋਇਆ ਸੀ। ਉਨ੍ਹਾਂ ਕਿਹਾ ਕਿ ਉਹ ਇਸ ਗਿਣਤੀ ‘ਤੇ ਆਪਣਾ ਦੋਸ਼ ਤਾਂ ਘੱਟ ਨਹੀਂ ਕਰ ਸਕਦੇ, ਜੋ ਅਸਲ ਵਿੱਚ ਪਵਿੱਤਰ ਕਿਤਾਬ ਦੇ ਪੰਨਿਆਂ ਨੂੰ ਫਾੜ ਦੇਣ ਵਰਗਾ ਜੁਰਮ ਸੀ।'

ਇਹ ਵੀ ਪੜ੍ਹੋ: ਜਲਾਲਾਬਾਦ ਤੋਂ ਕਾਂਗਰਸੀ ਯੂਥ ਆਗੂ 'ਗੋਲਡੀ ਕੰਬੋਜ' ਨੇ ਦਿੱਤਾ ਅਸਤੀਫਾ

ਮੁੱਖ ਮੰਤਰੀ ਨੇ ਮੀਡੀਆ ਨੂੰ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਮੁੱਦੇ ਉੱਤੇ ਤੱਥਾਂ ਅਤੇ ਬਿਆਨਾਂ ਨੂੰ ਗ਼ਲਤ ਤਰੀਕੇ ਨਾਲ ਪੇਸ਼ ਨਾ ਕਰਨ ਦੀ ਅਪੀਲ ਕੀਤੀ। ਖ਼ਾਸਕਰ ਇਸ ਤਰ੍ਹਾਂ ਦੇ ਸਮੇਂ ਵਿੱਚ ਜਦੋਂ ਸਰਹੱਦੀ ਸੂਬਿਆਂ ਨੂੰ ਸਰਹੱਦ ਪਾਰ ਵੱਡੀ ਰਾਸ਼ਟਰੀ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ 4 ਹਲਕਿਆਂ ਦੀਆਂ ਉਪ ਚੋਣਾਂ ਲਈ ਅਗਵਾਈ ਕੀਤੀ ਗਈ ਹੋਵੇ।

ABOUT THE AUTHOR

...view details