ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਹੇਸ਼ਟੈਗ ਆਸਕ ਕੈਪਟਨ' ਦੇ 9ਵੇਂ ਐਡੀਸ਼ਨ ਰਾਹੀਂ ਸ਼ਨਿੱਚਰਵਾਰ ਨੂੰ ਸ਼ਾਮ 7 ਵਜੇ ਲੋਕਾਂ ਨਾਲ ਮੁਖ਼ਾਤਿਬ ਹੋਣਗੇ।
'ਹੇਸ਼ਟੈਗ ਆਸਕ ਕੈਪਟਨ' ਰਾਹੀਂ ਲੋਕਾਂ ਨਾਲ ਮੁਖ਼ਾਤਿਬ ਹੋਣਗੇ ਮੁੱਖ ਮੰਤਰੀ - ਹੇਸ਼ਟੈਗ ਆਸਕ ਕੈਪਟਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਹੇਸ਼ਟੈਗ ਆਸਕ ਕੈਪਟਨ' ਦੇ 9ਵੇਂ ਐਡੀਸ਼ਨ ਰਾਹੀਂ ਅੱਜ ਲੋਕਾਂ ਨਾਲ ਲਾਈਵ ਹੋ ਕੇ ਗੱਲਬਾਤ ਕਰਨਗੇ।
ਇਸ ਦੌਰਾਨ ਉਹ ਲਾਈਵ ਹੋ ਕੇ ਜਨਤਾ ਦੇ ਸਵਾਲਾਂ ਦਾ ਜਵਾਬ ਦੇਣਗੇ ਅਤੇ ਉਨ੍ਹਾਂ ਕੋਲੋਂ ਸੁਝਾਅ ਵੀ ਲੈਣਗੇ। ਇਸ ਦੌਰਾਨ ਉਹ ਸੂਬੇ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਲੈ ਕੇ ਵੀ ਗੱਲਬਾਤ ਕਰ ਸਕਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਅਧਿਕਾਰਕ ਟਵਿੱਟਰ ਖ਼ਾਤੇ ਉੱਤੇ ਪੋਸਟ ਸ਼ੇਅਰ ਕਰਦਿਆਂ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ, "ਮੈਂ 'ਹੇਸ਼ਟੈਗ ਆਸਕ ਕੈਪਟਨ' ਦੇ 9ਵੇਂ ਐਡੀਸ਼ਨ ਲਈ ਇਸ ਸ਼ਨਿੱਚਰਵਾਰ ਤੁਹਾਡੇ ਨਾਲ ਲਾਈਵ ਰਹਾਂਗਾ। ਤੁਹਾਨੂੰ ਸਾਰਿਆਂ ਨੂੰ ਆਪਣੇ ਪ੍ਰਸ਼ਨ, ਫੀਡਬੈਕ ਨੂੰ ਸਾਂਝਾ ਕਰਨ ਲਈ ਬੇਨਤੀ ਕਰਦਾ ਹਾਂ। ਤੁਹਾਡੇ ਸਾਰਿਆਂ ਨਾਲ ਗੱਲ ਕਰਨ ਦਾ ਇੰਤਜ਼ਾਰ ਹੈ।"