ਪੰਜਾਬ

punjab

ETV Bharat / state

ਹਮਲੇ 'ਚ ਫੱਟੜ ਹੋਏ ਪੁਲਿਸ ਮੁਲਾਜ਼ਮ ਦਾ ਕੈਪਟਨ ਨੇ ਜਾਣਿਆ ਹਾਲ - ਹਮਲੇ 'ਚ ਫੱਟੜ ਹੋਏ ਪੁਲਿਸ ਮੁਲਾਜ਼ਮ

ਕੈਪਟਨ ਨੇ ਇੱਕ ਵੀਡੀਓ ਆਪਣੇ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤੀ ਹੈ ਜਿਸ ‘ਚ ਉਨ੍ਹਾਂ ਨੇ ਰਛਪਾਲ ਸਿੰਘ ਨੂੰ ਵੀਡੀਓ ਕਾਲ ਕੀਤੀ ਅਤੇ ਉਨ੍ਹਾਂ ਦਾ ਹਾਲ ਜਾਣਿਆ।

Captain Amarinder Singh
ਫੋਟੋ

By

Published : Apr 8, 2020, 6:48 PM IST

ਚੰਡੀਗੜ੍ਹ: ਬੀਤੇ ਕੁਝ ਦਿਨ ਪਹਿਲਾਂ ਨੂਰਮਹਿਲ ਨੇੜੇ ਪੁਲਿਸ ਪਾਰਟੀ ਉੱਤੇ ਕੁਝ ਲੋਕਾਂ ਵੱਲੋਂ ਪੈਟਰੋਲ ਬੰਬ ਸੁੱਟ ਕੇ ਹਮਲਾ ਕਰ ਦਿੱਤਾ ਗਿਆ ਸੀ। ਇਸ ਦੌਰਾਨ ਹੋਮ ਗਾਰਡ ਰਛਪਾਲ ਸਿੰਘ ਪੈਟਰੋਲ ਬੰਬ ਕਾਰਨ ਬੁਰੀ ਤਰ੍ਹਾਂ ਝੁਲਸ ਗਏ ਸਨ। ਪੁਲਿਸ ਨੇ ਹਮਲਾਵਰਾਂ ਨੂੰ ਕਾਬੂ ਕਰ ਲਿਆ ਸੀ।

ਹੋਮ ਗਾਰਡ ਰਛਪਾਲ ਸਿੰਘ ਦਾ ਹਾਲ ਚਾਲ ਜਾਣਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਵੀਡੀਓ ਕਾਲ ਕੀਤੀ। ਉਨ੍ਹਾਂ ਨੇ ਰਛਪਾਲ ਨੂੰ ਹੌਂਸਲਾ ਦਿੰਦੇ ਹੋਏ ਕਿਹਾ ਕਿ, "ਸਾਨੂੰ ਤੁਹਾਡੇ ਉੱਤੇ ਮਾਨ ਹੈ।" ਇਹ ਵੀਡੀਓ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੇਜ ਉੱਤੇ ਸ਼ੇਅਰ ਕੀਤੀ ਹੈ।

ਕੈਪਟਨ ਦੀ ਵੀਡੀਓ ਕਾਲ ਕਾਰਨ ਰਛਪਾਲ ਕਾਫੀ ਖੁਸ਼ ਨਜ਼ਰ ਆਏ ਤੇ ਉਨ੍ਹਾਂ ਨੂੰ ਹੌਂਸਲਾ ਮਿਲਿਆ।

ਦੱਸਣਯੋਗ ਹੈ ਕਿ ਪੰਜਾਬ 'ਚ ਲੱਗੇ ਕਰਫਿਊ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਪੁਲਿਸ ਅਧਿਕਾਰੀਆਂ ਦਾ ਹੌਂਸਲਾ ਵੀ ਵਧਾ ਰਹੇ ਹਨ, ਜੋ ਪੰਜਾਬ ਹਿੱਤ ਲਈ ਜੀਅ ਜਾਨ ਨਾਲ ਡਿਊਟੀ ਨਿਭਾ ਰਹੇ ਹਨ।

ਇਹ ਵੀ ਪੜ੍ਹੋ: ਕਰਫਿਊ ਦੀ ਮਿਆਦ ਬਾਰੇ ਫੈਸਲਾ ਮੁੱਖ ਮੰਤਰੀ ਹੀ ਲੈਣਗੇ: ਕੈਪਟਨ ਸੰਧੂ

ABOUT THE AUTHOR

...view details