ਚੰਡੀਗੜ੍ਹ: ਐਸਵਾਈਐਲ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਦਿੱਤੀ ਗਈ ਸਲਾਹ ਨੂੰ ਲੈ ਕੇ ਉਨ੍ਹਾਂ ਨੂੰ ਜਵਾਬ ਦਿੱਤਾ ਹੈ।
ਐਸਵਾਈਐਲ ਮੁੱਦੇ 'ਤੇ ਕੈਪਟਨ ਤੇ ਸੁਖਬੀਰ ਵਿਚਾਲੇ ਟਵਿਟਰ ਵਾਰ - undefined
ਸੁਖਬੀਰ ਬਾਦਲ ਵੱਲੋਂ ਐਸਵਾਈਐਲ ਮੁੱਦੇ 'ਤੇ ਦਿੱਤੇ ਗਏ ਬਿਆਨ ਨੂੰ ਲੈ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇੱਕ ਟਵੀਟ ਰਾਹੀ ਸੁਖਬੀਰ ਬਾਦਲ ਨੂੰ ਪੰਜਾਬ ਟਰਮੀਨੇਸ਼ਨ ਆਫ਼ ਐਗਰੀਮੈਂਟਸ ਐਕਟ 2004 ਨੂੰ ਯਾਦ ਦਿਵਾਇਆ ਹੈ।
ਅਮਰਿੰਦਰ ਸਿੰਘ ਨੇ ਟਵੀਟ ਕਰਦੇ ਹੋਏ ਕਿਹਾ ਕਿ ਮੈਨੂੰ ਪੰਜਾਬ ਦੇ ਹਿਤਾਂ ਦੀ ਵੱਧ ਚਿੰਤਾ ਹੈ। ਮੇਰੇ ਲਈ ਪੰਜਾਬ ਹਮੇਸ਼ਾਂ ਲਈ ਪਹਿਲਾਂ ਹੈ। ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਯਾਦ ਦਿਵਾਉਂਦੇ ਹੋਏ ਕਿਹਾ ਕਿ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟਸ ਐਕਟ 2004, ਮੈਂ ਹੀ ਲੈ ਕੇ ਆਇਆ ਸੀ ਜੋ ਪੰਜਾਬ ਦੀ ਰੱਖਿਆ ਲਈ ਅੰਤਰ-ਰਾਜ ਸਮਝੌਤੇ ਨੂੰ ਰੱਦ ਕਰਦਾ ਹੈ। ਇਸ ਤੋਂ ਵੱਧ ਮੈਂ ਹੋਰ ਕੁੱਝ ਨਹੀਂ ਕਹਿਣਾ ਚਾਹੁੰਦਾ। ਤੁਹਾਡੇ ਤੋਂ ਉਲਟ ਪੰਜਾਬ ਮੇਰੇ ਲਈ ਹਮੇਸ਼ਾਂ ਸਭ ਤੋਂ ਪਹਿਲਾਂ ਹੈ।
ਜਿਕਰਯੋਗ ਹੈ ਕਿ ਐਸਵਾਈਐਲ ਮੁੱਦਾ ਸੁਲਝਾਉਣ ਲਈ ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਦੀ ਬੈਠਕ ਬੁਲਾਈ ਸੀ। ਐਸਵਾਈਐਲ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖਮੰਤਰੀ ਅਮਰਿੰਦਰ ਸਿੰਘ ਨੂੰ ਕਿਹਾ ਸੀ ਕਿ ਮੈਂ ਕੈਪਟਨ ਸਾਹਬ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਐਸਵਾਈਐਲ 'ਤੇ ਕਿਸੇ ਵੀ ਦਬਾਅ ਵਿੱਚ ਆਕੇ ਕੋਈ ਗ਼ਲਤ ਫ਼ੈਸਲਾ ਨਾ ਕਰਣ।
TAGGED:
SYL issue