ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਹੈ, ਜਿਸ ਵਿੱਚ ਕੈਪਟਨ ਨੇ ਲਿਖਿਆ ਹੈ ਕਿ 'ਗੁਰੂ ਨਾਨਕ ਮਹਿਲ' ਵਿੱਚ ਹੋਈ ਤੋੜ ਫੋੜ ਦੀ ਜਾਂਚ ਲਈ ਪਾਕਿਸਤਾਨ ਨਾਲ ਗੱਲਬਾਤ ਕੀਤੀ ਜਾਵੇ। ਕੈਪਟਨ ਨੇ ਲਿਖਿਆ ਹੈ ਕਿ ਵਿਰਾਸਤੀ ਇਮਾਰਤ 'ਗੁਰੂ ਨਾਨਕ ਮਹਿਲ' ਨੂੰ ਆਖ਼ਰ ਤੋੜ ਫੋੜ ਕਰਨ ਦੀ ਜ਼ਰੁਰਤ ਕਿਉਂ ਪਈ। ਕੈਪਟਨ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜੋ ਵੀ ਦੋਸ਼ੀ ਹਨ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਕੈਪਟਨ ਦਾ ਮੋਦੀ ਨੂੰ ਪੱਤਰ, ਗੁਰੂ ਨਾਨਕ ਮਹਿਲ ਮਾਮਲੇ ਨੂੰ ਲੈ ਕੇ ਪਾਕਿ ਨਾਲ ਗੱਲ ਕਰਨ ਦੀ ਮੰਗ - PUNJABI KHABRAN
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਹੈ। ਕੈਪਟਨ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪਾਕਿਸਤਾਨ ਨਾਲ ਗੱਲਬਾਤ ਕਰਕੇ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ। ਵਿਰਾਸਤੀ ਇਮਾਰਤ 'ਗੁਰੂ ਨਾਨਕ ਮਹਿਲ' ਨੂੰ ਆਖ਼ਰ ਤੋੜ ਫੋੜ ਕਰਨ ਦੀ ਜ਼ਰੁਰਤ ਕਿਉਂ ਪਈ। ਕੈਪਟਨ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜੋ ਵੀ ਦੋਸ਼ੀ ਹਨ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਫ਼ੋਟੋ
ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੇ ਨਾਰੋਵਾਲ ਜ਼ਿਲ੍ਹੇ ਦੇ ਬਥਨਵਾਲਾ ਸਥਿਤ 4 ਸ਼ਤਾਬਦੀ ਪਹਿਲਾ ਦੀ ਇਤਹਾਸਕ ਇਮਾਰਤ ਨੂੰ ਤੋੜ ਦਿੱਤਾ ਸੀ ਅਤੇ ਸਥਾਨਕ ਨਿਵਾਸੀ ਇਸ ਇਮਾਰਤ ਨੂੰ 'ਨਾਨਕ ਮਹਿਲ' ਦੇ ਨਾਂਅ ਤੋਂ ਜਾਣਦੇ ਹਨ। ਮਿਲੀ ਜਾਣਕਾਰੀ ਮੁਤਾਬਕ ਮਹੰਮਦ ਅਨਵਰ ਨਾਂਅ ਦੇ ਇੱਕ ਵਿਅਕਤੀ ਨੇ ਮਹਿਲ ਦੇ ਮਾਲਿਕ ਹੋਣ ਦਾ ਦਾਅਵਾ ਕੀਤਾ ਹੈ।