ਪੰਜਾਬ

punjab

ETV Bharat / state

ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਦੇਸ਼ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ - ਅਮਰਿੰਦਰ ਸਿੰਘ

ਸੁਤੰਤਰਤਾ ਦਿਵਸ ਦੇ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀ ਸਾਰੇ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਦੇਣ ਲਈ ਆਪਣੀਆਂ ਜਾਨਾਂ ਤੱਕ ਦੇ ਦਿੱਤੀਆਂ।

ਫ਼ੋਟੋ

By

Published : Aug 15, 2019, 7:46 AM IST

ਚੰਡੀਗੜ੍ਹ: 73ਵੇਂ ਆਜ਼ਾਦੀ ਦਿਵਸ ਦੇ ਮੌਕੇ 'ਤੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ਵਾਸਿਆਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ ਹੈ।

ਕੈਪਟਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਅੱਜ ਅਸੀਂ ਆਪਣੀ ਆਜ਼ਾਦੀ ਦਾ 73ਵਾਂ ਸਾਲ ਮਨਾ ਰਹੇ ਹਾਂ ਤੇ ਅਸੀਂ ਉਨ੍ਹਾਂ ਸਾਰੇ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਦੇਣ ਲਈ ਆਪਣੀਆਂ ਜਾਨਾਂ ਤੱਕ ਦੇ ਦਿੱਤੀਆਂ ਤੇ ਨਾਲ ਹੀ ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਨ੍ਹਾਂ ਸ਼ਹੀਦਾਂ ਦੀ ਜੋ ਭਾਰਤ ਦੇਸ਼ ਲਈ ਸੋਚ ਸੀ ਉਸਨੂੰ ਵੀ ਪੂਰਾ ਕਰੀਏ, ਉਹ ਚਾਹੁੰਦੇ ਸੀ ਇੱਕ ਅਜਿਹਾ ਨਵਾਂ ਹਿੰਦੁਸਤਾਨ ਬਣੇ ਜਿੱਥੇ ਹਰ ਇੱਕ ਨੂੰ ਸਿੱਖਿਆ ਮਿਲੇ, ਆਰਥਿਕ ਪੱਖੋਂ ਲੋਕ ਮਜ਼ਬੂਤ ਹੋਣ। ਇਸੇ ਸੋਚ ਨੂੰ ਪੂਰਾ ਕਰਨ ਦੇ ਮਕਸਦ ਨਾਲ ਅਸੀਂ ਪੰਜਾਬ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਤੇ ਦੇ ਰਹੇ ਹਾਂ।

ਕੈਪਟਨ ਨੇ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਗਏ, ਹਰ ਵਰਗ ਦਾ ਪੱਧਰ ਉੱਚਾ ਚੁੱਕਣ ਲਈ ਠੋਸ ਕਦਮ ਚੁੱਕ ਰਹੇ ਹਾਂ। ਪੰਜਾਬ ਵਿੱਚ ਅਗਲੇ ਮਹੀਨੇ ਰੁਜ਼ਗਾਰ ਮੇਲਾ ਲੱਗਣ ਜਾ ਰਿਹਾ ਹੈ ਜਿੱਥੇ ਵੱਡੇ ਪੱਧਰ 'ਤੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਆਪਣੇ ਦੇਸ਼ ਆਪਣੇ ਪੰਜਾਬ ਨੂੰ ਚਾਨਣ ਦੇ ਰਸਤੇ ਲੈ ਕੇ ਜਾਣ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ-ਦੂਜੇ ਦਾ ਸਾਥ ਦੇਣਾ ਪਵੇਗਾ, ਆਓ ਰੱਲ ਕੇ ਕੰਮ ਕਰੀਏ ਤੇ ਆਪਣੇ ਸ਼ਹੀਦਾਂ ਦੀ ਸੋਚ ਨੂੰ ਸਾਕਾਰ ਕਰੀਏ। ਸਾਰਿਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ, ਜੈ ਹਿੰਦ।

ABOUT THE AUTHOR

...view details