ਚੰਡੀਗੜ੍ਹ- ਸੂਬੇ ਵਿੱਚ ਉਤਪਾਦਨ ਨੂੰ ਵੱਡਾ ਹੁਲਾਰਾ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ 'ਮੇਕ ਇਨ ਪੰਜਾਬ' ਆਰਡਰ- 2019 ਲਈ ਜਨਤਕ ਖ਼ਰੀਦ ਤਰਜ਼ੀਹ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
'ਮੇਕ ਇਨ ਪੰਜਾਬ' ਨੂੰ ਹੁੰਗਾਰਾਂ ਦੇਵੇਗੀ ਕੈਪਟਨ ਸਰਕਾਰ - punjab government
ਸੂਬੇ ਵਿੱਚ ਸਥਾਨਕ ਉਤਪਾਦਕਾਂ ਨੂੰ ਉਤਸ਼ਾਹਤ ਕਰਨ, ਆਮਦਨ ਵਧਾਉਣ ਅਤੇ ਰੋਜ਼ਗਾਰ ਪੈਦਾ ਕਰਨ ਲਈ ਕੈਪਟਨ ਸਰਕਾਰ ਹੁਣ 'ਮੇਕ ਇਨ ਪੰਜਾਬ' ਨੂੰ ਸੂਬੇ ਵਿੱਚ ਬੜ੍ਹਾਵਾ ਦੇ ਰਹੀ ਹੈ।
ਫ਼ੋਟੋ
ਇਸ ਦੌਰਾਨ ਮੰਤਰੀ ਮੰਡਲ ਨੇ ਪੰਜਾਬ ਰਾਈਟਸ ਆਫ਼ ਪਰਸਨਜ਼ ਵਿਦ ਡਿਸਅਬਿਲਟੀਜ਼ ਰੂਲਜ਼-2019' ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਸਮਾਜ ਦੀ ਮੁੱਖ ਧਾਰਾ ਵਿੱਚ ਦਿਵਿਆਂਗ ਵਿਅਕਤੀਆਂ ਦੀ ਪ੍ਰਭਾਵੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾ ਸਕੇ।
ਤੁਹਾਨੂੰ ਦੱਸਦਈਏ ਕਿ ਪੰਜਾਬ 'ਚ ਕੈਪਟਨ ਸਰਕਾਰ ਨੂੰ ਸੱਤਾ ਸਭਾਲੇ ਹੋਏ 2 ਸਾਲ 4 ਮਹੀਨੇ ਅਤੇ 25 ਦਿਨ ਹੋ ਗਏ ਹਨ। ਵਿਧਾਨਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਜਨਤਾਂ ਨਾਲ ਕਈ ਵਾਅਦੇ ਕੀਤੇ ਸਨ। ਘਰ-ਘਰ ਰੋਜ਼ਗਾਰ, ਨਸ਼ਾ ਖਤਮ ਕਰਣ ਅਤੇ ਕਈ ਮੁਦਿਆਂ 'ਤੇ ਪੰਜਾਬ ਸਰਕਾਰ ਕਮ ਕਰ ਰਹੀ ਹੈ।