ਪੰਜਾਬ

punjab

ਜੀਐਸਟੀ ਦੇ ਮੁੱਦੇ ਉਤੇ ਕੈਪਟਨ ਤੇ ਹਰਸਿਮਰਤ ਬਾਦਲ ਮੁੜ ਆਹਮੋ-ਸਾਹਮਣੇ

By

Published : Sep 22, 2019, 10:24 PM IST

ਜੀਐਸਟੀ ਦੇ ਮੁੱਦੇ ਉਤੇ ਹਰਸਿਮਰਤ ਕੌਰ 'ਤੇ ਨਿਸ਼ਾਨਾ ਸਾਧਦਿਆਂ ਕੈਪਟਨ ਨੇ ਕਿਹਾ ਕਿ ਹਰਸਿਮਰਤ ਬਾਦਲ ਨੂੰ ਧਰਮ ਨੂੰ ਸਿਆਸਤ ਤੋਂ ਬਾਹਰ ਰੱਖਣਾ ਚਾਹੀਦਾ ਹੈ।

ਫ਼ੋਟੋ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੂੰ ਅੱਵਲ ਦਰਜੇ ਦੀ ਝੂਠੀ ਦੱਸਦਿਆਂ ਕਿਹਾ ਕਿ ਅਜਿਹੇ ਸਿਆਸਤਦਾਨ ਧਰਮ ਦੀ ਆੜ ਵਿੱਚ ਆਪਣੇ ਸਿਆਸੀ ਮੁਫਾਦਾਂ ਨੂੰ ਸਿੱਧ ਕਰਨ ਵਿੱਚ ਰੱਤੀ ਭਰ ਵੀ ਸ਼ਰਮ ਨਹੀਂ ਕਰਦੇ। ਮੁੱਖ ਮੰਤਰੀ ਨੇ ਇਹ ਖੁਲਾਸਾ ਸ੍ਰੀ ਹਰਿਮੰਦਰ ਸਾਹਿਬ ਸਬੰਧੀ ਲੰਗਰ ਪ੍ਰਸਾਦ ਵਰਗੇ ਸੰਵੇਦਨਸੀਲ ਮੁੱਦੇ ’ਤੇ ਹਰਸਿਮਰਤ ਬਾਦਲ ਵੱਲੋਂ ਕੀਤੀ ਬਿਆਨਬਾਜ਼ੀ ਉੱਤੇ ਵਰਦਿਆਂ ਕੀਤਾ।

ਸ੍ਰੀ ਹਰਮੰਦਰ ਸਾਹਿਬ ਨੂੰ ਜੀਐਸਟੀ ਦਾ ਆਪਣਾ ਹਿੱਸਾ ਦੇਣ ਦੀ ਵਚਨਬੱਧਤਾ ਤੋਂ ਸੂਬਾ ਸਰਕਾਰ ਦੇ ਪਿੱਛੇ ਹੱਟਣ ਸਬੰਧੀ ਹਰਸਿਮਰਤ ਕੌਰ ਵੱਲੋਂ ਲਾਏ ਗਏ ਦੋਸ਼ਾਂ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਮੰਤਰੀ ਦੇ ਅਨੇਕਾਂ ਝੂਠਾਂ ਦਾ ਇਹ ਇੱਕ ਹਿੱਸਾ ਹੈ ਕਿ ਜੋ ਕਿ ਦਿਮਾਗ਼ੀ ਤੌਰ ’ਤੇ ਹਿੱਲ ਚੁੱਕੀ ਹੈ ਅਤੇ ਲੋਕਾਂ ਨੂੰ ਮੂਰਖ ਬਣਾ ਕੇ ਅਤੇ ਗੁੰਮਰਾਹ ਕਰਕੇ ਖੁਸ਼ੀ ਮਹਿਸੂਸ ਕਰਦੀ ਹੈ।

ਹਰਸਿਮਰਤ ਕੌਰ ਦੇ ਵਤੀਰੇ ਨੂੰ ਪੂਰੀ ਤਰਾਂ ਅਪਮਾਨਜਨਕ ਅਤੇ ਸਿੱਖ ਵਿਚਾਰਧਾਰਾ ਅਤੇ ਵਿਸਵਾਸਾਂ ਪ੍ਰਤੀ ਪੂਰੀ ਤਰਾਂ ਨਿਰਾਦਰਪੂਰਨ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਮੰਤਰੀ ਦਾ ਇਹ ਬਿਆਨ ਸੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅੰਮ੍ਰਿਤਸਰ ਅਤੇ ਸ੍ਰੀ ਵਾਲਮੀਕਿ ਸਥਲ, ਰਾਮ ਤੀਰਥ ਅੰਮ੍ਰਿਤਸਰ ਦੇ ਸਨਮਾਨ ਵਿੱਚ ਨਾ ਕੇਵਲ 100 ਫੀਸਦੀ ਜੀ.ਐੱਸ.ਟੀ ਵਾਪਸ ਕਰਨ ਲਈ ਨੋਟੀਫਾਈ ਕਰ ਦਿੱਤਾ ਹੈ, ਸਗੋਂ ਇਸ ਵਾਸਤੇ ਇਸ ਸਾਲ ਮਈ ਵਿੱਚ ਡਿਪਟੀ ਕਮਿਸਨਰ ਅੰਮ੍ਰਿਤਸਰ ਨੂੰ 4 ਕਰੋੜ ਰੁਪਏ ਦੀ ਰਾਸ਼ੀ ਅਲਾਟ ਕੀਤੀ ਹੈ। ਮੁੱਖ ਮੰਤਰੀ ਨੇ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਨਾ ਕੇਵਲ ਮੌਜੂਦਾ ਸਾਲ ਲਈ ਜੀ.ਐੱਸ.ਟੀ ਦਾ ਸੂਬੇ ਦਾ ਹਿੱਸਾ ਵਾਪਸ ਕਰਨ ਲਈ ਵਚਨਬੱਧ ਹੈ ਸਗੋਂ ਇਹ 1ਅਗਸਤ, 2017 ਤੋਂ ਤਿੰਨਾਂ ਪਵਿੱਤਰ ਸਥਾਨਾਂ ਨਾਲ ਸਬੰਧਤ ਜੀਐੱਸਟੀ ਵਾਪਸ ਕਰਨ ਲਈ ਵੀ ਵਚਨਬੱਧ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਸਾਰੇ ਤਿੰਨ ਧਾਰਮਿਕ ਸਥਾਨਾਂ ਨੂੰ ਜੀਐਸਟੀ ਦੇ ਮੁੜ ਭੁਗਤਾਨ ਨੂੰ ਸਮੇਂ ਸਿਰ ਅਤੇ ਬਿਨਾਂ ਅੜਚਨ ਯਕੀਨੀ ਬਣਾਉਣ ਲਈ ਐਫਸੀਆਰ ਨੂੰ ਹਦਾਇਤਾਂ ਦਿੱਤੀਆਂ ਗਈਆ ਹਨ। ਉਨ੍ਹਾਂ ਨੇ ਹਰਸਿਮਰਤ ਕੌਰ ਨੂੰ ਅਜਿਹਾ ਝੂਠ ਨਾ ਬੋਲਣ ਲਈ ਕਿਹਾ ਹੈ ਜੋ ਉਸਨੂੰ ਹੀ ਸ਼ਰਮਿੰਦਾ ਕਰੇ। ਉਨ੍ਹਾਂ ਕਿਹਾ ਕਿ ਜੇ ਉਸਨੂੰ ਆਪਦਾ ਅਤੇ ਆਪਣੇ ਧਰਮ ਦਾ ਕੋਈ ਵੀ ਸਤਿਕਾਰ ਹੈ ਤਾਂ ਉਹ ਝੂਠ ਤੋਂ ਪਰੇ ਰਹੇ।

ABOUT THE AUTHOR

...view details