ਪੰਜਾਬ

punjab

ETV Bharat / state

ਕੈਪਟਨ ਨੇ ਖਾਲਿਸਤਾਨ ਦਾ ਕੀਤਾ ਵਿਰੋਧ, ਨਹੀਂ ਹੋਣ ਦੇਵਾਂਗਾ ਰੈਫਰੈਂਡਮ - ਰੈੱਫਰੈਂਡਮ 2020

ਕੈਪਟਨ ਅਮਰਿੰਦਰ ਨੇ ਕਿਹਾ ਕਿ ਕੋਈ ਵੀ ਸਿੱਖ ਖਾਲਿਸਤਾਨ ਨਹੀਂ ਚਾਹੁੰਦਾ ਅਤੇ ਨਾ ਹੀ ਉਹ ਆਪ ਚਾਹੁੰਦੇ ਹਨ ਕਿ ਖਾਲਿਸਤਾਨ ਬਣੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੋਈ ਰੈਫਰੈਂਡਮ ਨਹੀਂ ਹੋਵੇਗਾ।

ਕੈਪਟਨ ਨੇ ਖਾਲਿਸਤਾਨ ਦਾ ਕੀਤਾ ਵਿਰੋਧ, ਨਹੀਂ ਹੋਣ ਦੇਵਾਂਗਾ ਰੈਫਰੈਂਡਮ
ਕੈਪਟਨ ਨੇ ਖਾਲਿਸਤਾਨ ਦਾ ਕੀਤਾ ਵਿਰੋਧ, ਨਹੀਂ ਹੋਣ ਦੇਵਾਂਗਾ ਰੈਫਰੈਂਡਮ

By

Published : Jun 29, 2020, 6:22 PM IST

ਚੰਡੀਗੜ੍ਹ: ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਾਲਿਸਤਾਨ ਵਾਲੇ ਬਿਆਨ 'ਤੇ ਬੋਲਦੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਕੋਈ ਵੀ ਸਿੱਖ ਖਾਲਿਸਤਾਨ ਨਹੀਂ ਚਾਹੁੰਦਾ ਅਤੇ ਨਾ ਹੀ ਉਹ ਆਪ ਚਾਹੁੰਦੇ ਹਨ ਕਿ ਖਾਲਿਸਤਾਨ ਬਣੇ।

ਕੈਪਟਨ ਨੇ ਖਾਲਿਸਤਾਨ ਦਾ ਕੀਤਾ ਵਿਰੋਧ, ਨਹੀਂ ਹੋਣ ਦੇਵਾਂਗਾ ਰੈਫਰੈਂਡਮ

ਇਸ ਦੇ ਨਾਲ ਕੈਪਟਨ ਨੇ ਕਿਹਾ ਕਿ ਖਾਲਿਸਤਾਨ ਤਾਂ ਗੁਰਪਤਵੰਤ ਸਿੰਘ ਪੰਨੂੰ ਵਰਗੇ ਲੋਕ ਚਾਹੁੰਦੇ ਹਨ ਅਤੇ ਪੈਸਾ ਕਮਾਉਣ ਲਈ ਪਨੂੰ ਵਰਗੇ ਖਾਲਿਸਤਾਨ ਦੇ ਸਲੋਗਨ ਨੂੰ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੋਈ ਰੈਫਰੈਂਡਮ ਨਹੀਂ ਹੋਵੇਗਾ। ਕੈਪਟਨ ਨੇ ਕਿਹਾ ਕਿ ਭਾਰਤ ਦਾ ਅਜਿਹਾ ਕੋਈ ਸੂਬਾ ਨਹੀਂ ਹੈ ਜਿੱਥੇ ਸਿੱਖ ਨਾ ਵਸਦੇ ਹੋਣ।

ਇਹ ਵੀ ਪੜੋ: ਲੌਕਡਾਊਨ ਵਧਾਉਣ ਬਾਰੇ ਹਾਲੇ ਕੋਈ ਵਿਚਾਰ ਨਹੀਂ: ਕੈਪਟਨ

ਦੱਸ ਦੇਈਏ ਆਪਰੇਸ਼ਨ ਬਲੂ ਸਟਾਰ ਦੌਰਾਨ ਅਕਾਲ ਚਲਾਣਾ ਕਰ ਗਏ ਸਿੰਘਾਂ ਅਤੇ ਸਿੰਘਣੀਆਂ ਦੀ 36ਵੀਂ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕਿਹਾ ਗਿਆ ਸੀ ਕਿ ਹਰੇਕ ਸਿੱਖ ਖਾਲਿਸਤਾਨ ਚਾਹੁੰਦਾ ਹੈ, ਜੇ ਸਰਕਾਰ ਖਾਲਿਸਤਾਨ ਬਣਾਉਣ ਦੀ ਪੇਸ਼ਕਸ਼ ਕਰੇ, ਤਾਂ ਉਸ ਨੂੰ ਖੁਸ਼ੀ–ਖੁਸ਼ੀ ਪ੍ਰਵਾਨ ਕੀਤਾ ਜਾਵੇਗਾ।

ABOUT THE AUTHOR

...view details