ਚੰਡੀਗੜ੍ਹ:ਹਿਮਾਚਲ ਵਿੱਚ ਵਿਧਾਨ ਸਭਾ ਚੋਣ ਜਿੱਤਣ ਤੋਂ ਬਾਅਦ ਕਾਂਗਰਸ ਪਬਾਂ ਭਾਰ ਹੈ। ਇਸ ਤਹਿਤ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਿਮਾਚਲ ਵਿੱਚ ਕਾਂਗਰਸ ਦੀ ਸਤਾ ਆਉਣ 'ਤੇ ਹਿਮਾਚਲ ਵਾਸੀਆਂ ਦਾ ਧੰਨਵਾਦ ਕੀਤਾ ਹੈ। ਉਥੇ ਹੀ, ਪੰਜਾਬ ਦੀ ਆਪ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਘੇਰਦੇ ਹੋਏ ਨਜ਼ਰ ਆਏ। ਰਾਜਾ ਵੜਿੰਗ ਨੇ ਚੰਡੀਗੜ੍ਹ ਵਿੱਚ ਇਕ ਪ੍ਰੈਸ ਕਾਨਫਰੰਸ ਕੀਤੀ।
ਜਲੰਧਰ ਵਿੱਚ ਇੰਪੂਰਵਮੈਂਟ ਟਰਸਟ ਦੀ ਕਾਰਵਾਈ ਉੱਤੇ ਵੀ ਕੀਤਾ ਟਵੀਟ: ਜੋ ਅੱਜ ਹੋਇਆ ਉਹ ਕਿਸੇ ਸਰਕਾਰ ਵਿੱਚ ਨਹੀਂ ਹੋਇਆ ਕਿ ਜਲੰਧਰ ਵਿੱਚ ਇੰਨੇ ਘਰ ਢਾਹ ਦਿੱਤੇ ਗਏ। ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਵਿੱਚ ਕੋਈ ਘਰ ਨਹੀਂ ਢਾਹਿਆ ਗਿਆ ਅਤੇ ਜੇਕਰ ਤੁਸੀਂ ਕਿਸੇ ਨੂੰ ਘਰ ਨਹੀਂ ਦੇ ਸਕਦੇ ਤਾਂ ਉਸ ਨੂੰ ਵੀ ਢਾਹੁਣਾ ਨਹੀਂ ਚਾਹੀਦਾ। ਇੱਕ ਐਕਟ ਬਣਾਇਆ ਸੀ ਕਿ ਬੇਸ਼ੱਕ ਉਹ ਨਗਰ ਸੁਧਾਰ ਟਰੱਸਟ ਦੀ ਜਗ੍ਹਾ ਨੂੰ ਨਹੀਂ ਢਾਹੇਗਾ, ਸਗੋਂ ਸਰਕਾਰੀ ਕੀਮਤ 'ਤੇ ਜ਼ਮੀਨ ਦੇ ਦੇਵੇਗਾ।
'ਜੋ ਪੰਜਾਬੀ ਨਹੀਂ ਕਰ ਸਕੇ, ਹਿਮਾਚਲੀਆਂ ਨੇ ਕੀਤਾ':ਹਿਮਾਚਲ ਵਾਸੀਆਂ ਦਾ ਧੰਨਵਾਦ ਰਾਜਾ ਵੜਿੰਗ ਨੇ ਕਿਹਾ ਕਿ ਸੂਬਾ ਪ੍ਰਧਾਨ ਹੋਣ ਦੇ ਨਾਤੇ ਜੇਕਰ ਮੈਂ ਇਹ ਕਹਾਂ ਕਿ ਸਾਡਾ ਗੁਆਂਢੀ ਸੂਬਾ ਹਿਮਾਚਲ ਹੈ ਅਤੇ ਜਿਸ ਤਰ੍ਹਾਂ ਅਸੀਂ ਜਿੱਤੇ ਹਾਂ, ਕਾਂਗਰਸ ਦਾ ਝੰਡਾ ਬੁਲੰਦ ਕਰ ਕੇ ਭਰੋਸਾ ਪ੍ਰਗਟਾਇਆ ਹੈ। ਇਹ ਹੁਣ ਉਨ੍ਹਾਂ ਲੋਕਾਂ ਦੇ ਮੂੰਹ 'ਤੇ ਚਪੇੜ ਹੈ, ਜੋ ਕਾਂਗਰਸ ਦਾ ਸਫਾਇਆ ਕਰਨਾ ਚਾਹੁੰਦੇ ਹਨ। ਆਪ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਹੀ ਟਵੀਟ ਕੀਤਾ ਸੀ ਕਿ ਉਹ ਗੁਜਰਾਤ ਅਤੇ ਹਿਮਾਚਲ ਵਿੱਚ ਸਰਕਾਰ ਬਣਾਉਣ ਜਾ ਰਹੇ ਹਨ, ਜੋ ਪੰਜਾਬੀ ਨਹੀਂ ਕਰ ਸਕੇ ਹਿਮਾਚਲੀ ਕਰ ਗਏ।