ਪੰਜਾਬ

punjab

ETV Bharat / state

Gangster Sukha Duneke Murder Update: ਗੈਂਗਸਟਰ ਸੁੱਖਾ ਦੇ ਕਤਲ 'ਚ ਹੋਇਆ ਵੱਡਾ ਖੁਲਾਸਾ, ਖਾਲਿਸਤਾਨੀ ਨਿੱਝਰ ਅਤੇ ਡੱਲਾ ਨਾਲ ਨੇੜਤਾ ਹੋਣ ਕਾਰਨ ਮਾਰਿਆ ਗਿਆ - ਲਾਰੈਂਸ ਅੱਤਵਾਦੀ ਲਖਬੀਰ ਲੰਡਾ ਦਾ ਗਰੁੱਪ

Canadian Gangster Terrorist Nexus: ਕੈਨੇਡਾ 'ਚ ਭਾਰਤ ਦੇ ਏ ਸ਼੍ਰੇਣੀ ਦੇ ਗੈਂਗਸਟਰ ਸੁਖਦੁਲ ਸਿੰਘ ਗਿੱਲ ਉਰਫ ਸੁੱਖਾ ਦੁੱਨੇਕੇ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਕੈਨੇਡੀਅਨ ਖੁਫੀਆ ਏਜੰਸੀਆਂ ਦੇ ਅਨੁਸਾਰ, ਦੁੱਨੇਕੇ ਦੀ ਮੌਤ ਅੱਤਵਾਦੀ-ਗੈਂਗਸਟਰ ਗਠਜੋੜ ਕਾਰਨ ਹੋਈ ਹੈ।

Murder Of Gangster Sukha Duneke, Khalistani Terrorist Hardeep Singh Nijjar
Canadian Gangster Terrorist Nexus Gangster Sukha Duneke Murder Khalistani Terrorist Hardeep Singh Nijjar Lawrence Bishnoi Lakhbir Landa Group

By ETV Bharat Punjabi Team

Published : Sep 25, 2023, 2:28 PM IST

ਚੰਡੀਗੜ੍ਹ: ਕੈਨੇਡਾ 'ਚ ਭਾਰਤ ਦੇ ਏ ਸ਼੍ਰੇਣੀ ਦੇ ਗੈਂਗਸਟਰ ਸੁਖਦੁਲ ਸਿੰਘ ਗਿੱਲ ਉਰਫ ਸੁੱਖਾ ਦੁੱਨੇਕੇ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਕੈਨੇਡੀਅਨ ਖੁਫੀਆ ਏਜੰਸੀਆਂ ਦੇ ਅਨੁਸਾਰ, ਦੁੱਨੇਕੇ ਦੀ ਮੌਤ ਅੱਤਵਾਦੀ-ਗੈਂਗਸਟਰ ਗਠਜੋੜ ਕਾਰਨ ਹੋਈ ਹੈ। ਇੰਨਾ ਹੀ ਨਹੀਂ ਸੁੱਖਾ ਦੁੱਨੇਕੇ ਦੀ ਮੌਤ ਦੇ ਪਿੱਛੇ ਦੇ ਤਾਰ ਕੈਨੇਡਾ 'ਚ ਹੀ ਮਾਰੇ ਗਏ ਖਾਲਿਸਤਾਨੀ ਪੱਖੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਨਾਲ ਵੀ ਜੁੜ ਰਹੇ ਹਨ।

ਅੱਤਵਾਦੀ-ਗੈਂਗਸਟਰਾਂ ਦਾ ਗਠਜੋੜ: ਏਜੰਸੀਆਂ ਤੋਂ ਮਿਲੇ ਇਨਪੁਟਸ ਮੁਤਾਬਕ ਪਿਛਲੇ ਕੁਝ ਸਾਲਾਂ 'ਚ ਕੈਨੇਡਾ 'ਚ ਅੱਤਵਾਦੀ-ਗੈਂਗਸਟਰਾਂ ਦਾ ਗਠਜੋੜ ਵਧਿਆ ਹੈ। ਇਹੀ ਕਾਰਨ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਵਿੱਚ ਵਾਪਰੀਆਂ ਘਟਨਾਵਾਂ ਵਿੱਚ ਵੀ ਅੱਤਵਾਦੀ-ਗੈਂਗਸਟਰਾਂ ਦਾ ਗਠਜੋੜ ਨਜ਼ਰ ਆ ਰਿਹਾ ਹੈ। ਇਕ ਪਾਸੇ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਅਤੇ ਅਰਸ਼ ਡੱਲਾ ਗਰੁੱਪ ਕੈਨੇਡਾ 'ਚ ਆਪਣਾ ਦਬਦਬਾ ਵਧਾਉਣ 'ਚ ਲੱਗਾ ਹੋਇਆ, ਉਥੇ ਹੀ ਉਨ੍ਹਾਂ ਦੇ ਸਾਹਮਣੇ ਲਾਰੈਂਸ-ਅੱਤਵਾਦੀ ਲਖਬੀਰ ਲੰਡਾ ਦਾ ਗਰੁੱਪ ਹੈ। ਜਿਸ ਨੂੰ ਪਾਕਿਸਤਾਨ ਵਿੱਚ ਬੈਠੇ ਹਰਵਿੰਦਰ ਸਿੰਘ ਰਿੰਦਾ ਦਾ ਵੀ ਸਮਰਥਨ ਹਾਸਲ ਹੈ।

ਸੁੱਖਾ ਦੁੱਨੇਕੇ ਨੂੰ ਅੱਤਵਾਦੀ ਨਿੱਝਰ ਦਾ ਸਮਰਥਨ: ਪ੍ਰਾਪਤ ਜਾਣਕਾਰੀ ਅਨੁਸਾਰ 2017 ਵਿੱਚ ਭਾਰਤ ਤੋਂ ਭੱਜ ਕੇ ਕੈਨੇਡਾ ਆਏ ਸੁੱਖਾ ਦੁੱਨੇਕੇ ਨੂੰ ਅਰਸ਼ ਡੱਲਾ ਨੇ ਪਨਾਹ ਦਿੱਤੀ ਸੀ। ਕੈਨੇਡਾ ਪਹੁੰਚ ਕੇ ਸੁੱਖਾ ਦੁੱਨੇਕੇ ਨੇ ਅਰਸ਼ ਡੱਲਾ ਅਤੇ ਹਰਦੀਪ ਸਿੰਘ ਨਿੱਝਰ ਦੇ ਇਸ਼ਾਰਿਆਂ 'ਤੇ ਨੱਚਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਨਿੱਝਰ ਅਤੇ ਡੱਲਾ ਗਰੁੱਪਾਂ ਦਾ ਦਬਦਬਾ ਲਗਾਤਾਰ ਵਧਦਾ ਜਾ ਰਿਹਾ ਸੀ। ਜਿਸ ਤੋਂ ਬਾਅਦ ਲਾਰੈਂਸ ਅਤੇ ਲੰਡਾ ਗਰੁੱਪ ਨੇ ਸੁੱਖਾ ਦੁੱਨੇਕੇ ਨੂੰ ਨਿਸ਼ਾਨਾ ਬਣਾਇਆ। ਇਨਪੁਟ ਇਹ ਵੀ ਮਿਲਿਆ ਹੈ ਕਿ ਅੱਤਵਾਦੀ ਨਿੱਝਰ ਦੇ ਕਤਲ ਪਿੱਛੇ ਉਸੇ ਲਾਰੈਂਸ-ਲੰਡਾ ਦੇ ਅੱਤਵਾਦੀ-ਗੈਂਗਸਟਰ ਗਠਜੋੜ ਦਾ ਹੱਥ ਹੋ ਸਕਦਾ ਹੈ।

ਵਿਨੀਪੈਗ ਵਿੱਚ ਮਾਰਿਆ ਗਿਆ ਸੁੱਖਾ ਦੁੱਨੇਕੇ:ਸੁੱਖਾ ਦੁੱਨੇਕੇ ਦਾ ਚਾਰ ਦਿਨ ਪਹਿਲਾਂ ਕੈਨੇਡਾ ਦੇ ਵਿਨੀਪੈਗ ਵਿੱਚ ਕਤਲ ਕਰ ਦਿੱਤਾ ਗਿਆ। 20 ਸਤੰਬਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਨਾਰਥ ਇੰਕਸਟਰ ਉਦਯੋਗਿਕ ਖੇਤਰ ਵਿੱਚ ਇਸ ਕਤਲ ਦੀ ਸੂਚਨਾ ਮਿਲੀ। ਹੇਜ਼ਲਟਨ ਡਰਾਈਵ ਦੇ 200 ਬਲਾਕ ਵਿੱਚ ਸਥਿਤ ਇੱਕ ਰਿਹਾਇਸ਼ ਤੋਂ ਸੁੱਖਾ ਦੁੱਨੇਕੇ ਦੀ ਲਾਸ਼ ਮਿਲੀ। ਗੋਲੀਆਂ ਮਾਰ ਕਿ ਉਸ ਦੀ ਹੱਤਿਆ ਕੀਤੀ ਗਈ।

ABOUT THE AUTHOR

...view details