ਚੰਡੀਗੜ੍ਹ: ਕੈਨੇਡਾ ਅਤੇ ਭਾਰਤ ਦੇ ਸਬੰਧ 'ਚ ਲਗਾਤਾਰ ਤਣਾਅ ਬਰਕਰਾਰ ਹੈ। ਇਸੇ ਤਣਾਅ ਦੇ ਚੱਲਦੇ ਹੁਣ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਿਆ ਹੈ। ਹੁਣ ਕੈਨੇਡਾ ਨੇ ਚੰਡੀਗੜ੍ਹ ਵਿੱਚ Visa SFS ਸੈਂਟਰ ਦੀਆਂ ਸਰਵਿਸਿਜ਼ ਨੂੰ ਰੱਦ ਕਰ ਦਿੱਤਾ ਹੈ। ਕੈਨੇਡਾ ਦੇ ਇਸ ਐਕਸ਼ਨ ਤੋਂ ਬਾਅਦ ਪੰਜਾਬ ਦੇ ਉਨ੍ਹਾਂ ਲੋਕਾਂ ਨੂੰ ਅਤੇ ਜੋ ਨੌਜਵਾਨ ਸਟੱਡੀ ਵੀਜ਼ਾ 'ਤੇ ਕੈਨੇਡਾ ਜਾਣਾ ਚਾਹੁੰਦੇ ਹਨ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਵਿਦਿਆਰਥੀਆਂ ਹੁਣ ਆਪਣੀ ਵੀਜ਼ਾ ਫਾਇਲ ਚੰਡੀਗੜ੍ਹ ਨਹੀਂ ਸਗੋਂ ਦਿੱਲੀ ਜਾਣਾ ਪਵੇਗਾ। ਇਸਦੇ ਨਾਲ ਹੀ ਹੁਣ ਦਿੱਲੀ ਦੇ ਸੈਂਟਰ 'ਤੇ ਬੋਝ ਵਧੇਗਾ ਅਤੇ ਵੀਜ਼ਾ ਫਾਈਲਾਂ ਵਿੱਚ ਦੇਰੀ ਹੋਣਾ ਵੀ ਸੰਭਵ ਹੈ।
ਖਰਚਾ ਹੋਵੇਗਾ ਦੁੱਗਣਾ: ਚੰਡੀਗੜ੍ਹ 'ਚ ਵੀਜ਼ਾ ਸੇਵਾ ਬੰਦ ਹੋਣ ਨਾਲ ਪੰਜਾਬ ਦੇ ਲੋਕਾਂ 'ਤੇ ਅਸਰ ਪਵੇਗਾ। ਵੀਜ਼ਾ ਸਬੰਧੀ ਕਿਸੇ ਵੀ ਸਹੂਲਤ ਦਾ ਲਾਭ ਲੈਣ ਲਈ ਸਿਰਫ ਕੁਝ ਘੰਟੇ 'ਚ ਹੀ ਚੰਡੀਗੜ੍ਹ ਪਹੁੰਚ ਕੀਤੀ ਜਾ ਸਕਦੀ ਸੀ ਅਤੇ ੳੱੁਥੇ ਸਾਰੀ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਸੀ, ਪਰ ਹੁਣ ਦਿੱਲੀ ਜਾ ਕੇ ਵੀਜ਼ਾ ਸੇਵਾ ਲੈਣ ਲਈ ਜਿੱਥੇ ਖ਼ਰਚਾ ਦੁੱਗਣਾ ਹੋਵੇਗਾ , ਉੱਥੇ ਹੀ ਸਮਾਂ ਵੀ ਜ਼ਿਆਦਾ ਲੱਗੇਗਾ।