ਚੰਡੀਗੜ੍ਹ:ਬੱਬਰ ਖਾਲਸਾ ਦੇ ਸਰਗਰਮ ਆਗੂ ਅਤੇ ਬਦਨਾਮ ਗੈਂਗਸਟਰਾਂ ਦੀ ਲਿਸਟ ਵਿੱਚ ਸ਼ੁਮਾਰ ਲਖਬੀਰ ਸਿੰਘ ਲੰਡਾ ਨੂੰ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਹੁਣ ਅੱਤਵਾਦੀ ਐਲਾਨ ਦਿੱਤਾ ਹੈ। ਦੱਸ ਦਈਏ ਬੀਤੇ ਵਰ੍ਹੇ ਗੈਂਗਸਟਰ ਲੰਡਾ ਨੇ ਮੁਹਾਲੀ ਪੁਲਿਸ ਇੰਟੀਲੈਜੈਂਟ ਦੇ ਦਫਤਰ ਉੱਤੇ ਯੋਜਨਾਬੱਧ ਤਰੀਕੇ ਨਾਲ ਰਾਕੇਟ ਲਾਂਚਰ ਦੇ ਹਮਲੇ ਦੀ ਯੋਜਨਾ ਬਣਾ ਕੇ ਇਸ ਨੂੰ ਨੇਪਰੇ ਵੀ ਚਾੜ੍ਹਿਆ ਸੀ। ਇਸ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਦੇ ਖੂਫੀਆ ਵਿਭਾਗਾਂ ਦੇ ਨਾਲ-ਨਾਲ ਲੰਡਾ ਕੇਂਦਰੀ ਏਜੰਸੀਆਂ ਦੇ ਵੀ ਨਿਸ਼ਾਨੇ ਉੱਤੇ ਸੀ ਅਤੇ ਹੁਣ ਉਸ ਨੂੰ ਅੱਤਵਾਦੀ ਐਲਾਨ ਦਿੱਤਾ ਗਿਆ ਹੈ।
ਕੈਨੇਡਾ ਅਧਾਰਿਤ ਹੈ ਲਖਬੀਰ ਲੰਡਾ:ਦੱਸ ਦੇਈਏ ਕਿ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਲਖਬੀਰ ਲੰਡਾ 2017 ਵਿੱਚ ਕੈਨੇਡਾ ਭੱਜ ਗਿਆ ਸੀ। ਉਹ ਪਾਕਿਸਤਾਨ ਸਥਿਤ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਕਰੀਬੀ ਮੰਨਿਆ ਜਾਂਦਾ ਹੈ, ਜਿਸ ਨੇ ਬੀ.ਕੇ.ਆਈ. ਨਾਲ ਹੱਥ ਮਿਲਾਇਆ ਸੀ। ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਮੁੱਖ ਸਾਜ਼ਿਸ਼ਕਾਰ ਗੈਂਗਸਟਰ ਗੋਲਡੀ ਬਰਾੜ ਵੀ ਲੰਢੇ ਦਾ ਕਰੀਬੀ ਹੈ ਅਤੇ ਇਨ੍ਹਾਂ ਦੀਆਂ ਕਥਿਤਾਂ ਸੋਸ਼ਲ ਮੀਡੀਆ ਪੋਸਟਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
- Year Ender 2023: ਪੰਜਾਬ ਵਿੱਚ ਸਾਲ 2023 ਦੌਰਾਨ 49 ਗੈਂਗਸਟਰਾਂ ਦਾ ਐਨਕਾਊਂਟਰ, ਹੋਰ ਬਦਮਾਸ਼ਾਂ ਨੂੰ ਵੀ ਪੰਜਾਬ ਪੁਲਿਸ ਨੇ ਦਿੱਤੀ ਚਿਤਾਵਨੀ
- ਲੁਧਿਆਣਾ ਦੀਆਂ ਵੱਡੀਆਂ ਇੰਡਸਟਰੀਆਂ ਨੇ ਕੀਤਾ ਉੱਤਰ ਪ੍ਰਦੇਸ਼ ਵੱਲ ਰੁਖ਼, ਪੰਜਾਬ ਦੇ ਹਾਲਾਤਾਂ ਤੋਂ ਤੰਗ ਤੇ ਯੂਪੀ ਸਰਕਾਰ ਦੇ ਆਫ਼ਰਾਂ ਨੇ ਖਿੱਚੇ ਕਾਰੋਬਾਰੀ ?
- ਸਾਬਕਾ ਵਿਧਾਇਕ ਜੋਗਿੰਦਰਪਾਲ ਭੋਆ ਗ੍ਰਿਫ਼ਤਾਰ, ਨਜਾਇਜ਼ ਮਾਈਨਿੰਗ ਦੇ ਇਲਜ਼ਾਮਾਂ ਤਹਿਤ ਹੋਈ ਕਾਰਵਾਈ