ਚੰਡੀਗੜ੍ਹ:ਨਵੇਂ ਸਾਲ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਇਸ ਨਵੇਂ ਸਾਲ 2023 ਦੀ ਖ਼ਾਸ ਗੱਲ ਇਹ ਹੈ ਕਿ 2023 ਐਤਵਾਰ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਐਤਵਾਰ ਨੂੰ ਹੀ ਖਤਮ (Calendar Panchang 2023) ਹੋਵੇਗਾ। ਸਾਲ 2023 ਛੁੱਟੀਆਂ ਦੀਆਂ ਖੁਸ਼ੀਆਂ ਨਾਲ ਭਰਿਆ (Calendar Panchang 2023) ਹੋਣ ਵਾਲਾ ਹੈ, 2023 ਵਿਚ 17 ਜਨਤਕ ਛੁੱਟੀਆਂ ਹਨ। ਇਸ ਸਾਲ ਕ੍ਰਿਕਟ ਏਸ਼ੀਆ ਕੱਪ, ਕ੍ਰਿਕਟ ਵਿਸ਼ਵ ਕੱਪ, ਫੀਫਾ ਮਹਿਲਾ ਵਿਸ਼ਵ ਕੱਪ ਸਮੇਤ ਕਈ ਵੱਡੇ ਖੇਡ ਸਮਾਗਮ ਹੋਣਗੇ।
ਇਹ ਵੀ ਪੜੋ:Year Ender: ਸਾਲ 2022 ਵਿੱਚ ਨਵੀਂ ਸਰਕਾਰ ਨੇ ਇਨ੍ਹਾਂ ਫ਼ੈਸਲਿਆਂ 'ਤੇ ਲਿਆ ਯੂ ਟਰਨ
ਜਨਵਰੀ 2023:1 ਜਨਵਰੀ 2023 ਐਤਵਾਰ ਯਾਨੀ ਛੁੱਟੀ ਵਾਲੇ ਦਿਨ ਨਵੇਂ ਸਾਲ ਦੀ ਸ਼ੁਰੂਆਤ ਹੋ ਰਹੀ ਹੈ। 14 ਜਨਵਰੀ, ਸ਼ਨਿਚਰਵਾਰ ਨੂੰ ਮਕਰ ਸੰਕ੍ਰਾਂਤੀ ਤੇ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਛੁੱਟੀ ਹੈ।
ਫਰਵਰੀ 2023:ਫਰਵਰੀ ਮਹਿਨੇ ਵਿੱਚ ਜੇਕਰ ਛੁੱਟੀਆ ਦੀ ਗੱਲ ਕਰੀਏ ਤਾਂ18 ਫਰਵਰੀ (ਸ਼ਨੀਵਾਰ) ਨੂੰ ਮਹਾਸ਼ਿਵਰਾਤਰੀ ਹੈ।
ਮਾਰਚ 2023:8 ਮਾਰਚ ਬੁੱਧਵਾਰ ਨੂੰ ਹੋਲੀ ਮਨਾਈ ਜਾਵੇਗੀ।
ਅਪ੍ਰੈਲ 2023:ਅਪ੍ਰੈਲ ਵਿੱਚਮੰਗਲਵਾਰ 4 ਅਪ੍ਰੈਲ ਨੂੰ ਮਹਾਵੀਰ ਜੈਅੰਤੀ ਹੈ ਉਥੇ ਹੀ 7 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਗੁਡ ਫ੍ਰਾਈਡੇ ਹੈ। ਉਥੇ ਹੀ 13 ਅਪ੍ਰੈਲ ਦੀ ਵਿਸਾਖੀ ਹੈ।
ਮਈ 2023:ਮਨੀ ਵਿੱਚ 5 ਮਈ ਦਿਨ ਸ਼ੁੱਕਰਵਾਰ ਨੂੰ ਬੁੱਧ ਪੂਰਨਿਮਾ ਹੈ।
ਜੂਨ 2023:20 ਜੂਨ ਦਿਨ ਮੰਗਲਵਾਰ ਨੂੰ ਰੱਥ ਯਾਤਰਾ (ਆਪਸ਼ਨਲ ਛੁੱਟੀ ) ਹੈ। 29 ਜੂਨ ਦਿਨ ਵੀਰਵਾਰ ਨੂੰ ਬਕਰੀਦ ਈਦ ਦਾ ਤਿਉਹਾਰ ਹੈ।
ਅਗਸਤ 2023:15 ਅਗਸਤ ਨੂੰ ਸੁਤੰਤਰਤਾ ਦਿਵਸ ਹੈ ਤੇ ਫਿਰ ਬੁੱਧਵਾਰ 16 ਅਗਸਤ ਨੂੰ ਪਾਰਸੀ ਨਵਾਂ ਸਾਲ ਹੈ। ਮੰਗਲਵਾਰ 29 ਅਗਸਤ ਨੂੰ ਓਨਮ ਹੈ ਤੇ 30 ਅਗਸਤ ਦਿਨ ਬੁੱਧਵਾਰ ਨੂੰ ਰੱਖੜ ਪੁੰਨਿਆ ਹੈ।