ਪੰਜਾਬ

punjab

ETV Bharat / state

ਕਰਤਾਰਪੁਰ ਲਾਂਘੇ ਦੇ ਕੰਮਾਂ ਨੂੰ ਪੂਰਾ ਕਰਨ ਦੀ ਕੀਤੀ ਜਾਵੇਗੀ ਪੂਰੀ ਕੋਸ਼ਿਸ਼ : ਬਾਜਵਾ

ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਰੱਖੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕੀਤੀ।

ਕਰਤਾਰਪੁਰ ਲਾਂਘੇ ਦੇ ਕੰਮਾਂ ਨੂੰ ਪੂਰਾ ਕਰਨ ਦੀ ਕੀਤੀ ਜਾਵੇਗੀ ਪੂਰੀ ਕੋਸ਼ਿਸ਼ : ਬਾਜਵਾ

By

Published : Sep 26, 2019, 3:25 AM IST

ਚੰਡੀਗੜ੍ਹ : ਕਰਤਾਰਪੁਰ ਲਾਂਘੇ ਨੂੰ ਲੈ ਕੇ ਚੱਲ ਰਹੇ ਕੰਮ ਅਤੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਵੱਲੋਂ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।

ਕਰਤਾਰਪੁਰ ਦੇ ਲਾਂਘੇ ਦੇ ਕੰਮ ਨੂੰ ਸਮੇਂ ਸਿਰ ਪੂਰਾ ਕਰਨ ਸਬੰਧੀ ਮੁੱਖ ਮੰਤਰੀ ਵੱਲੋਂ ਗੰਭੀਰਤਾ ਨਾਲ ਅਧਿਕਾਰੀਆਂ ਅਤੇ ਮੰਤਰੀਆਂ ਤੋਂ ਜਾਣਕਾਰੀ ਲਈ ਗਈ।

ਵੇਖੋ ਵੀਡੀਓ।

ਇਸੇ ਨੂੰ ਲੈ ਕੇ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਮੀਟਿੰਗ ਰੱਖੀ ਗਈ ਸੀ, ਜਿਸ ਵਿੱਚ ਉਨ੍ਹਾਂ ਨੇ ਲਾਂਘੇ ਦੇ ਖ਼ਰਚੇ ਨੂੰ ਲੈ ਕੇ ਮੰਨਜ਼ੂਰੀ ਲਈ ਸੀ।

ਕਰਤਾਰਪੁਰ ਲਾਂਘੇ ਦੇ ਕੰਮਾਂ ਬਾਰੇ ਦੱਸਿਆ ਕਿ ਇਹ ਲਗਾਤਾਰ ਚੱਲਣ ਵਾਲਾ ਕੰਮ ਹੈ। ਸ਼ਰਧਾਲੂ ਆਉਂਦੇ, ਜਾਂਦੇ ਰਹਿਣਗੇ ਇਸ ਨੂੰ ਲੈ ਕੇ ਇਹ ਕੰਮ ਚਲਦੇ ਹੀ ਰਹਿਣਗੇ, ਪਰ ਫ਼ਿਰ ਵੀ ਰਹਿੰਦੇ ਕੰਮਾਂ ਨੂੰ ਜਲਦ ਹੀ ਪੂਰ ਚਾੜ੍ਹਿਆ ਜਾਵੇਗਾ।

ਮਿਤੀ ਬਾਰੇ ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦੀ ਤਰੀਕ 9 ਹੀ ਰਹੇਗੀ।

ਇਹ ਵੀ ਪੜ੍ਹੋ : ਕੌਮਾਂਤਰੀ ਨਗਰ ਕੀਰਤਨ ਪੁੱਜਿਆ ਗੁਜਰਾਤ, ਸੰਗਤ ਨੇ ਕੀਤੇ ਦਰਸ਼ਨ

ABOUT THE AUTHOR

...view details