ਪੰਜਾਬ

punjab

ETV Bharat / state

AICS Cricket Tournament: ਮੀਤ ਹੇਅਰ ਨੇ ਆਲ AICS ਕ੍ਰਿਕਟ ਟੂਰਨਾਮੈਂਟ ਦਾ ਕੀਤਾ ਉਦਘਾਟਨ - ਕ੍ਰਿਕਟ ਖੇਡ

ਖੇਡ ਮੰਤਰੀ ਮੀਤ ਹੇਅਰ ਵੱਲੋਂ ਅੱਜ ਮੋਹਾਲੀ ਵਿਖੇ ਏਆਈਸੀਐੱਸ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਮੰਤਰੀ ਨੇ ਕ੍ਰਿਕਟ ਖੇਡ ਕੇ ਮੈਚ ਦੀ ਸ਼ੁਰੂਆਤ ਕੀਤੀ।

Cabinet Minister Meet Hayer inaugurated the All AICS Cricket Tournament
ਮੀਤ ਹੇਅਰ ਨੇ ਆਲ AICS ਕ੍ਰਿਕਟ ਟੂਰਨਾਮੈਂਟ ਦਾ ਕੀਤਾ ਉਦਘਾਟਨ

By

Published : Mar 13, 2023, 11:58 AM IST

ਚੰਡੀਗੜ੍ਹ : ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕ੍ਰਿਕਟ ਖੇਡ ਕੇ ਆਲ ਇੰਡੀਆ ਸਿਵਲ ਸਰਵਿਸਿਜ਼ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਕੀਤਾ। ਖੇਡ ਵਿਭਾਗ ਵੱਲੋਂ 12 ਤੋਂ 19 ਮਾਰਚ ਤੱਕ ਕਰਵਾਏ ਜਾ ਰਹੇ ਇਸ ਕ੍ਰਿਕਟ ਟੂਰਨਾਮੈਂਟ ਵਿੱਚ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਖੇਤਰੀ ਖੇਡ ਬੋਰਡਾਂ ਦੀਆਂ 39 ਟੀਮਾਂ ਹਿੱਸਾ ਲੈ ਰਹੀਆਂ ਹਨ। ਇਹ ਖਿਡਾਰੀ ਆਪੋ-ਆਪਣੇ ਸੂਬੇ ਅਤੇ ਕੇਂਦਰ ਸਰਕਾਰ ਦੇ ਵਿਭਾਗਾਂ ਦੇ ਕਰਮਚਾਰੀ ਹਨ।

ਮੀਤ ਹੇਅਰ ਨੇ ਬੱਲੇ ਨਾਲ ਸ਼ਾਟ ਮਾਰ ਕੇ ਕੀਤਾ ਟੂਰਨਾਮੈਂਟ ਦਾ ਰਸਮੀ ਉਦਘਾਟਨ :ਸੈਕਟਰ-78 ਦੇ ਸਪੋਰਟਸ ਸਟੇਡੀਅਮ ਵਿੱਚ ਹੋਏ ਉਦਘਾਟਨੀ ਸਮਾਰੋਹ ਦੌਰਾਨ ਮੀਤ ਹੇਅਰ ਨੇ ਬੱਲੇ ਨਾਲ ਸ਼ਾਟ ਮਾਰ ਕੇ ਟੂਰਨਾਮੈਂਟ ਦਾ ਰਸਮੀ ਉਦਘਾਟਨ ਕੀਤਾ। ਉਨ੍ਹਾਂ ਸਾਰੀਆਂ ਟੀਮਾਂ ਦੇ ਕਪਤਾਨਾਂ ਨਾਲ ਵੀ ਜਾਣ-ਪਛਾਣ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸੰਬੋਧਨ ਕਰਦਿਆਂ ਸਾਰੀਆਂ ਟੀਮਾਂ ਦੇ ਖਿਡਾਰੀਆਂ ਨੂੰ ਜੀ ਆਇਆਂ ਕਿਹਾ ਅਤੇ ਉਨ੍ਹਾਂ ਦੇ ਬਿਹਤਰ ਪ੍ਰਦਰਸ਼ਨ ਦੀ ਕਾਮਨਾ ਕੀਤੀ।

ਇਹ ਵੀ ਪੜ੍ਹੋ : Farmers march Parliament: ਅੱਜ ਸੰਸਦ ਵੱਲ ਕੂਚ ਕਰਨਗੇ ਕਿਸਾਨ, ਬੰਗਲਾ ਸਾਹਿਬ ਹੋਇਆ ਵੱਡਾ ਇਕੱਠ

ਇਸ ਵਾਰ ਖੇਡ ਵਿਭਾਗ ਦਾ ਬਜਟ 258 ਕਰੋੜ ਰੁਪਏ ਰੱਖਿਆ :ਉਨ੍ਹਾਂ ਕ੍ਰਿਕਟ ਦੀ ਖੇਡ ਨਾਲ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਅੱਜ ਵੀ ਜਦੋਂ ਵੀ ਸਮਾਂ ਮਿਲਦਾ ਹੈ ਤਾਂ ਉਹ ਕ੍ਰਿਕਟ ਖੇਡਦੇ ਹਨ। ਮੀਤ ਹੇਅਰ ਨੇ ਖੇਡਾਂ ਦੇ ਖੇਤਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਮੁੱਖ ਤਰਜੀਹ ਦੱਸਦਿਆਂ ਕਿਹਾ ਕਿ ਇਸ ਵਾਰ ਖੇਡ ਵਿਭਾਗ ਦਾ ਬਜਟ 258 ਕਰੋੜ ਰੁਪਏ ਰੱਖਿਆ ਗਿਆ ਹੈ। ਇਹ ਪਿਛਲੇ ਸਾਲ ਨਾਲੋਂ 55 ਫੀਸਦੀ ਵੱਧ ਹੈ, ਜਿਸ ਨਾਲ ਖੇਡ ਖੇਤਰ ਨੂੰ ਹੁਲਾਰਾ ਮਿਲੇਗਾ। ਇਸ ਤੋਂ ਪਹਿਲਾਂ ਮੁੱਖ ਮਹਿਮਾਨ ਅਤੇ ਸਾਰੀਆਂ ਟੀਮਾਂ ਦਾ ਸਵਾਗਤ ਕਰਦਿਆਂ ਖੇਡ ਵਿਭਾਗ ਦੇ ਡਾਇਰੈਕਟਰ ਅਮਿਤ ਤਲਵਾੜ ਨੇ ਟੂਰਨਾਮੈਂਟ ਬਾਰੇ ਦੱਸਿਆ।

ਇਹ ਵੀ ਪੜ੍ਹੋ : Amritpal on Raja waring: "ਲੀਡਰ ਵਿਧਾਨ ਸਭਾ 'ਚ ਕੁੱਕੜ ਖੇਹ ਉਡਾਉਣ ਦੀ ਥਾਂ ਲੋਕ ਮੁੱਦਿਆਂ ਉਤੇ ਗੱਲ ਕਰਨ"

ਗੱਤਕਾ ਐਸੋਸੀਏਸ਼ਨ ਦੇ ਜੰਗਜੂਆਂ ਨੇ ਦਿਖਾਏ ਗੱਤਕੇ ਦੇ ਜੌਹਰ :ਇਸ ਮੌਕੇ ਮੁਹਾਲੀ ਗੱਤਕਾ ਐਸੋਸੀਏਸ਼ਨ ਵੱਲੋਂ ਦਿਖਾਏ ਗਏ ਮਾਰਸ਼ਲ ਆਰਟ ਗੱਤਕੇ ਦੇ ਜੌਹਰ ਅਤੇ ਜੁਗਨੀ ਭੰਗੜਾ ਅਕੈਡਮੀ ਦੇ ਲੋਕ ਨਾਚ ਭੰਗੜੇ ਤੋਂ ਹੋਰਨਾਂ ਸੂਬਿਆਂ ਦੇ ਖਿਡਾਰੀਆਂ ਨੇ ਬਹੁਤ ਪ੍ਰਭਾਵਿਤ ਕੀਤਾ। ਇਸ ਮੌਕੇ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ, ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਪ੍ਰਭਜੋਤ ਕੌਰ, ਏਡੀਸੀ (ਜਨਰਲ) ਅਮਨਿੰਦਰ ਕੌਰ ਬਰਾੜ ਅਤੇ ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਵੀ ਹਾਜ਼ਰ ਸਨ।

ABOUT THE AUTHOR

...view details