ਅੰਮ੍ਰਿਤਸਰ:ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Kuldeep Dhaliwal gave a controversial statement) ਨੇ ਅੱਜ 30 ਦਸੰਬਰ ਨੂੰ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਐਨ.ਆਰ.ਆਈ. ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਵਾਦਤ ਬਿਆਨ ਦੇ ਦਿੱਤਾ। ਉਨ੍ਹਾਂ ਕਿਹਾ ਕਿ ਪੈਸੇ ਦੀ ਦੌੜ 'ਚ ਪੰਜਾਬੀਆਂ ਦੇ ਆਪਣੇ ਹੀ ਭਰਾਵਾਂ ਦੀਆਂ ਜਾਇਦਾਦਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ, ਪੰਜਾਬੀਆਂ ਦਾ ਖੂਨ ਚਿੱਟਾ ਹੋ ਗਿਆ ਹੈ, ਜੋ ਪੈਸੇ ਲਈ ਆਪਣੀ ਹੀ ਜਾਇਦਾਦ ਹੜੱਪਣ ਵਿੱਚ ਲੱਗ ਹੋਏ ਹਨ। ਜਿਹੜੇ ਲੋਕ ਵਿਦੇਸ਼ ਗਏ ਹਨ, ਉਹ ਬੜੀ ਮਿਹਨਤ ਨਾਲ ਇੱਥੇ ਘਰ ਬਣਾਉਂਦੇ ਹਨ ਅਤੇ ਅਸੀਂ ਉਨ੍ਹਾਂ 'ਤੇ ਨਜ਼ਰ ਰੱਖ ਰਹੇ ਹਾਂ, ਜੋ ਬਹੁਤ ਹੀ ਗਲਤ ਗੱਲ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ (Inderbir Singh Nijhar) ਨੇ ਪੰਜਾਬੀਆਂ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ। ਜਿਸ ਤੋਂ ਬਾਅਦ ਇੰਦਰਬੀਰ ਸਿੰਘ ਨਿੱਝਰ ਨੇ ਖੁਦ ਮੁਆਫੀ ਮੰਗ ਲਈ ਸੀ।