ਚੰਡੀਗੜ੍ਹ :ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਖਿਲਾਫ ਜਾਰੀ ਕੀਤੇ ਗਏ ਗੈਰ ਜ਼ਮਾਨਤੀ ਵਾਰੰਟ ਹਰਿਆਣਾ ਹਾਈ ਕੋਰਟ ਵੱਲੋਂ ਰੱਦ ਕਰਦਿਆਂ ਵੱਡੀ ਰਾਹਤ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਸਾਲ 24 ਅਕਤੂਬਰ 2020 ਨੂੰ ਚੰਡੀਗੜ੍ਹ ਵਿੱਚ ਆਈਪੀਸੀ ਦੀ ਧਾਰਾ 188 ਦੇ ਤਹਿਤ ਮੀਤ ਹਰੇ ਵਿਰੁੱਧ ਇੱਕ ਐਫਆਈਆਰ ਦਰਜ ਕੀਤੀ ਗਈ ਸੀ। ਉਨ੍ਹਾਂ ਖ਼ਿਲਾਫ਼ ਇਹ ਕੇਸ ਉਦੋਂ ਦਰਜ ਕੀਤਾ ਗਿਆ ਸੀ, ਜਦੋਂ ਉਹ ‘ਆਪ’ ਸਮਰਥਕਾਂ ਨਾਲ ਚੰਡੀਗੜ੍ਹ ਸਥਿਤ ਭਾਜਪਾ ਦਫ਼ਤਰ ਵਿੱਚ ਧਰਨਾ ਦੇਣ ਗਏ ਸਨ। ਇਸ ਮਾਮਲੇ 'ਚ ਮੀਤ ਹੇਅਰ ਨੂੰ ਜ਼ਮਾਨਤ ਮਿਲ ਗਈ ਸੀ। ਪਰ, ਪਿਛਲੇ ਮਹੀਨੇ ਮੀਤ ਹੇਅਰ ਅਦਾਲਤ 'ਚ ਪੇਸ਼ ਨਹੀਂ ਹੋਏ ਸਨ। ਜਿਸ ਕਾਰਨ ਅਦਾਲਤ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਉਸ ਦੀ ਜ਼ਮਾਨਤ ਰੱਦ ਕਰ ਦਿੱਤੀ।
ਚੰਡੀਗੜ੍ਹ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ :ਮਾਮਲੇ ਸਬੰਧੀ ਮੰਤਰੀ ਮੀਤ ਹੇਅਰ ਨੇ ਹਾਈ ਕੋਰਟ ਤੋਂ ਇਸ ਹੁਕਮ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਜਿਸ ਉੱਤੇ ਕਾਰਵਾਈ ਕਰਦਿਆਂ ਮੰਤਰੀ ਮੀਤ ਹੇਅਰ ਦੀ ਮੰਗ ਨੂੰ ਮੰਨ ਲਿਆ ਗਿਆ ਹੈ ਅਤੇ ਅੱਜ ਉਹਨਾਂ ਨੂੰ ਚੰਡੀਗੜ੍ਹ ਅਦਾਲਤ ਵਿੱਚ ਅਗਲੀ ਪੇਸ਼ੀ ’ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਘੇਰੇ 'ਚ ਪੰਜਾਬ ਸਰਕਾਰ; ਨਵਜੋਤ ਸਿੱਧੂ ਦੀ ਪਟੀਸ਼ਨ ਉੱਤੇ NGT ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ
ਕੈਬਨਿਟ ਮੰਤਰੀ ਗੁਰਮੀਤ ਮੀਤ ਹੇਅਰ ਬੋਲੇ-'ਛੱਡ ਦਿਆਂਗਾ ਰਾਜਨੀਤੀ', ਕੁਲਚੇ ਵਾਲੀ ਘਟਨਾ ਨੇ ਚੜ੍ਹਾਇਆ ਗੁੱਸਾ...
ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਮਿਲੀ ਰਾਹਤ, ਕਪੂਰਥਲਾ ਅਦਾਲਤ ਤੋਂ ਮਿਲੀ ਜ਼ਮਾਨਤ
ਅਗਲੀ ਸੁਣਵਾਈ ਦੀ ਤਰੀਕ : ਜ਼ਿਕਰਯੋਗ ਹੈ ਕਿ ਖੇਡ ਮੰਤਰੀ ਖਿਲਾਫ ਇਹ ਕੇਸ ਚੰਡੀਗੜ੍ਹ ਦੀ ਅਦਾਲਤ ਵਿੱਚ ਚੱਲ ਰਿਹਾ ਹੈ, ਕੇਸ ਵਿੱਚ ਮੀਤ ਹੇਅਰ ਪਿਛਲੇ ਸਾਲ 16 ਦਸੰਬਰ 2023 ਨੂੰ ਸੁਣਵਾਈ ਦੌਰਾਨ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਅਦਾਲਤ ਨੇ ਜ਼ਮਾਨਤ ਰੱਦ ਕਰ ਦਿੱਤੀ ਸੀ ਅਤੇ ਉਨ੍ਹਾਂ ਖ਼ਿਲਾਫ਼ ਵਾਰੰਟ ਜਾਰੀ ਕਰ ਦਿੱਤਾ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 2 ਫ਼ਰਵਰੀ ਨੂੰ ਚੰਡੀਗੜ੍ਹ ਅਦਾਲਤ ਵਿੱਚ ਹੋਵੇ ਜਿਥੇ ਉਹਨਾਂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ।
ਵਿਆਹ ਨੂੰ ਲੈਕੇ ਰਹੇ ਚਰਚਾ 'ਚ:ਜ਼ਿਕਰਯੋਗ ਹੈ ਕਿ ਜਿੱਥੇ ਖੇਡਾਂ ਨੂੰ ਲੈਕੇ ਕੁਝ ਨਾ ਕੁਝ ਨਵੇਂ ਐਲਾਨ ਕਰਦੇ ਰਹਿੰਦੇ ਹਨ ਉਥੇ ਹੀ ਨੌਜਵਾਨ ਮੰਤਰੀ ਹਾਲ ਹੀ 'ਚ ਮੰਤਰੀ ਦਾ ਵਿਆਹ ਹੋਇਆ ਸੀ। ਇਸ ਮੌਕੇ ਉਹਨਾਂ ਦੀ ਕਾਫੀ ਚਰਚਾ ਹੋਈ ਸੀ। ਖੇਡ ਮੰਤਰੀ ਦਾ ਵਿਆਹ ਮੇਰਠ ਦੀ ਰਹਿਣ ਵਾਲੀ ਡਾਕਟਰ ਗੁਰਵੀਰ ਕੌਰ ਨਾਲ ਹੋਇਆ ਸੀ।