ਚੰਡੀਗੜ੍ਹ: ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਚੋਣਾਂ ਦਾ ਦੰਗਲ ਸ਼ੁਰੂ ਹੋਣ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਦਾਖਾ, ਮੁਕੇਰੀਆਂ, ਜਲਾਲਾਬਾਦ ਅਤੇ ਫਗਵਾੜਾ ਸੀਟ ਤੇ ਜ਼ਿਮਨੀ ਚੋਣਾਂ ਹੋਣੀਆਂ ਹਨ। ਜਿਵੇ ਕਿ ਦਾਖਾ ਤੋਂ ਆਪ ਦੇ ਵਿਧਾਇਕ ਐੱਚਐਸ ਫੂਲਕਾ ਨੇ ਆਪਣੀ ਸੀਟ ਤੋਂ ਆਸਤੀਫ਼ ਦੇ ਦਿੱਤਾ ਸੀ, ਇਸ ਦੇ ਨਾਲ ਹੀ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਸੀਟ ਵਾਸਤੇ ਚੋਣ ਲੜੀ ਸੀ ਤਾਂ ਜਲਾਲਾਬਾਦ ਵਾਲੀ ਸੀਟ ਵੀ ਖਾਲੀ ਹੈ। ਇਸ ਤਰ੍ਹਾਂ ਫਗਵਾੜਾ ਤੋਂ ਵਿਧਾਇਕ ਸੋਂਮ ਪ੍ਰਕਾਸ਼ ਨੇ ਵੀ ਲੋਕ ਸਭਾ ਦੀ ਲੜੀ ਸੀ ਤਾਂ ਫਗਵਾੜਾ ਵਾਲੀ ਸੀਟ ਖਾਲੀ ਹੈ।
ਪੰਜਾਬ ਵਿੱਚ ਵੀ ਹਰਿਆਣਾ ਦੇ ਨਾਲ਼ ਹੋ ਸਕਦੀਆਂ ਨੇ ਚੋਣਾਂ ! - punjab haryana by poll news update
ਪੰਜਾਬ ਦੇ ਵਿੱਚ ਦਾਖਾ, ਫਗਵਾੜਾ, ਜਲਾਲਾਬਾਦ, ਮੁਕੇਰੀਆ ਚਾਰ ਸੀਟਾਂ ਤੇ ਜ਼ਿਮਨੀ ਚੋਣਾਂ ਹਰਿਆਣਾ ਦੇ ਨਾਲ ਵਿਧਾਨ ਸਭਾ ਚੋਣਾਂ ਦੇ ਨਾਲ ਹੋ ਸਕਦੀਆਂ ਹਨ।
ਰਾਣਾ ਕੇ ਪੀ ਸਿੰਘ
ਦੱਸਣਯੋਗ ਹੈ ਕਿ ਇਨ੍ਹਾਂ ਸੀਟਾਂ ਤੇ ਰਾਣਾ ਕੇਪੀ ਸਿੰਘ ਦਾ ਕਹਿਣਾ ਹੈ ਕਿ ਜ਼ਿਮਨੀ ਚੋਣਾਂ ਕਰਵਾਉਣ ਵਾਸਤੇ ਚੋਣ ਕਮਿਸ਼ਨ ਨੂੰ ਪੱਤਰ ਲਿੱਖ ਚੁੱਕੇ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਛੱਡ ਕੇ ਅਲੱਗ ਹੋਏ ਸੁਖਪਾਲ ਖਹਿਰਾ ਅਤੇ ਮਾਸਟਰ ਬਲਦੇਵ ਸਿੰਘ ਦੀ ਮੈਂਬਰਸ਼ਿਪ ਨੂੰ ਲੈ ਕੇ ਮਾਮਲਾ ਸਪੀਕਰ ਦੇ ਕੋਲ ਹਾਲੇ ਪਿਆ ਹੈ, ਜਾਣਕਾਰੀ ਦਿੰਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਦੱਸਿਆ ਕਿ ਦੁਬਾਰਾ ਤੋਂ ਇਨ੍ਹਾਂ ਵਿਧਾਇਕਾਂ ਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ ਹੈ ਉਨ੍ਹਾਂ ਨੇ ਫਿਲਹਾਲ ਸਮਾਂ ਮੰਗਿਆ ਹੈ।