ਚੰਡੀਗੜ੍ਹ: ਪੂਰੇ ਦੇਸ਼ ਵਿੱਚ ਅਨਲੌਕ ਦਾ ਚੌਥਾ ਪੜਾਅ ਸ਼ੁਰੂ ਹੋਣ ਤੋਂ ਬਾਅਦ ਰਿਆਇਤਾਂ ਵਿੱਚ ਹੋਰ ਵਾਧਾ ਕਰ ਦਿੱਤਾ ਗਿਆ ਹੈ। ਇਸੇ ਤਹਿਤ ਚੰਡੀਗੜ੍ਹ ਵਿੱਚ ਰਾਤ ਦਾ ਕਰਫਿਊ ਹਟਾਉਣ ਦੇ ਨਾਲ-ਨਾਲ ਔਡ-ਈਵਨ ਸਿਸਟਮ ਵੀ ਖ਼ਤਮ ਕਰ ਦਿੱਤਾ ਗਿਆ।
ਚੰਡੀਗੜ੍ਹ ਦੇ ਸੈਕਟਰ-17 ਬੱਸ ਸਟੈਂਡ ਤੋਂ ਫਿਰ ਦੌੜਨਗੀਆਂ ਬੱਸਾਂ
ਚੰਡੀਗੜ੍ਹ ਦੇ ਸੈਕਟਰ-17 ਦੇ ਬੱਸ ਸਟੈਂਡ ਤੋਂ ਅਗਲੇ ਹਫ਼ਤੇ ਤੋਂ ਫਿਰ ਬੱਸਾਂ ਚੱਲਣ ਲੱਗ ਜਾਣਗੀਆਂ। ਇਸ ਸਬੰਧੀ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।
ਚੰਡੀਗੜ੍ਹ ਦੇ ਸੈਕਟਰ-17 ਬੱਸ ਸਟੈਂਡ ਤੋਂ ਫਿਰ ਦੌੜਨਗੀਆਂ ਬੱਸਾਂ
ਉੱਥੇ ਹੀ ਚੰਡੀਗੜ੍ਹ ਦੇ ਸੈਕਟਰ-17 ਦੇ ਬੱਸ ਸਟੈਂਡ 'ਚ ਅਸਥਾਈ ਤੌਰ 'ਤੇ ਬਣਾਈ ਗਈ ਸਬਜ਼ੀ ਮੰਡੀ ਨੂੰ ਵਾਪਸ ਸੈਕਟਰ 26 ਵਿੱਚ ਸ਼ਿਫਟ ਕਰ ਦਿੱਤਾ ਜਾਵੇਗਾ। ਇਸ ਸਬੰਧੀ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਸ ਤੋਂ ਬਾਅਦ ਅਗਲੇ ਹਫਤੇ ਤੋਂ ਵਾਪਸ ਪਹਿਲਾਂ ਵਾਂਗ ਸੈਕਟਰ-17 ਤੋਂ ਬੱਸਾਂ ਚੱਲਣ ਲੱਗ ਜਾਣਗੀਆਂ।
ਦੱਸ ਦੇਈਏ ਸੈਕਟਰ-26 ਦੀ ਸਬਜ਼ੀ ਮੰਡੀ ਦੇ ਨੇੜੇ ਬਾਪੂਧਾਮ ਕਲੋਨੀ ਵਿੱਚ ਕੋਰੋਨਾ ਦੇ ਕੇਸ ਵਧਣ ਕਾਰਨ ਇਹ ਸਬਜ਼ੀ ਮੰਡੀ ਸੈਕਟਰ-17 ਦੇ ਬੱਸ ਸਟੈਂਡ ਵਿੱਚ ਤਬਦੀਲ ਕਰ ਦਿੱਤੀ ਗਈ ਸੀ।