ਚੰਡੀਗੜ੍ਹ: ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਪੰਜਾਬ ਦੀ ਬਿਜਲੀ ਮੁੱਦਿਆ ਵਿੱਚ ਛਿੜੀ ਜੰਗ ਵਿੱਚ ਆਪਣਾ ਟਵੀਟ ਬੰਬ ਸੁੱਟਕੇ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਬਿਜਲੀ ਮੁੱਦੇ ਦਾ ਹੱਲ ਦੱਸਿਆ ਹੈ। ਉਹਨਾ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੇ ਗੰਭੀਰ ਸੰਕਟ ਨਾਲ ਆਮ ਲੋਕਾਂ ਦਾ ਜੀਵਨ, ਉਦਯੋਗ ਧੰਦੇ ਤੇ ਖੇਤੀ ਕਿਸਾਨੀ ਆਦਿ ਬਹੁਤ ਬੁਰੀ ਤਰ੍ਹਾ ਪ੍ਰਭਾਵਿਤ ਹੋਈ ਹੈ। ਇਹ ਸਾਬਿਤ ਕਰਦਾ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਆਪਸੀ ਗੁੱਟਬਾਜ਼ੀ, ਖਿੱਚੋਤਾਣ ਤੇ ਟਕਰਾਓ ਆਦਿ ਵਿਚ ਉੱਲਝਕੇ ਆਮ ਲੋਕਾਂ ਦੇ ਹਿੱਤ ਅਤੇ ਜਨ ਕਲਿਆਣ ਕਰਨ ਦੀ ਜਿੰਮੇਵਾਰੀ ਨੂੰ ਛੱਡ ਚੁੱਕੀ ਹੈ। ਪੰਜਾਬ ਦੀ ਜਨਤਾ ਨੂੰ ਇਸਦਾ ਨੋਟਿਸ ਲੈਣਾ ਚਾਹੀਦਾ ਹੈ।
ਪੰਜਾਬ 'ਚ ਬਿਜਲੀ ਸੰਕਟ ਦਾ ਹੱਲ ਬਸਪਾ-ਅਕਾਲੀ ਗਠਜੋੜ: ਮਾਇਆਵਤੀ - ਪੰਜਾਬ
ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਪੰਜਾਬ ਦੀ ਬਿਜਲੀ ਮੁੱਦਿਆਂ ਵਿੱਚ ਛਿੜੀ ਜੰਗ ਵਿੱਚ ਆਪਣਾ ਟਵੀਟ ਬੰਬ ਸੁੱਟਕੇ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਬਿਜਲੀ ਮੁੱਦੇ ਦਾ ਹੱਲ ਦੱਸਿਆ ਹੈ। ਉਹਨਾ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੇ ਗੰਭੀਰ ਸੰਕਟ ਨਾਲ ਆਮ ਲੋਕਾਂ ਦਾ ਜੀਵਨ, ਉਦਯੋਗ ਧੰਦੇ ਤੇ ਖੇਤੀ ਕਿਸਾਨੀ ਆਦਿ ਬਹੁਤ ਬੁਰੀ ਤਰ੍ਹਾ ਪ੍ਰਭਾਵਿਤ ਹੋਈ ਹੈ।
BSP and Akali not Congress, solution to power crisis in Punjab: Mayawati
ਉਹਨਾ ਅੱਗੇ ਕਿਹਾ ਕਿ ਇਸ ਲਈ ਪੰਜਾਬ ਦੇ ਬਿਹਤਰ ਭਵਿੱਖ ਅਤੇ ਸੂਬੇ ਦੇ ਲੋਕਾਂ ਦੀ ਭਲਾਈ ਇਸ ਗੱਲ ਵਿਚ ਹੀ ਹੈ ਕਿ ਉਹ ਕਾਂਗਰਸ ਪਾਰਟੀ ਦੀ ਸਰਕਾਰ ਤੋਂ ਆਜ਼ਾਦੀ ਪਾਉਣ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ਿਰੋਮਣੀ ਅਕਾਲੀ ਦਲ ਤੇ BSP ਗੱਠਜੋੜ ਦੀ ਪੂਰਨ ਬਹੁਮਤ ਵਾਲੀ ਲੋਕ ਹਿਤੈਸ਼ੀ ਸਰਕਾਰ ਬਨਾਉਣਾ ਨਿਸ਼ਚਤ ਕਰਨ।
ਇਹ ਵੀ ਪੜੋ:ਸੁਖਬੀਰ ਬਾਦਲ ਦੀ ਮਾਈਨਿੰਗ ਰੇਡ ਜਾਰੀ, ਹੁਣ ਮੁਕੇਰੀਆਂ ਸਣੇ 3 ਥਾਂ ਕੀਤੀ ਰੇਡ
Last Updated : Jul 3, 2021, 1:39 PM IST