ਚੰਡੀਗੜ੍ਹ :ਬੀ.ਐਸ.ਐਨ.ਐਲ ਦੇ ਕਾਮਿਆਂ ਵਲੋਂ ਤਨਖ਼ਾਹਾਂ ਨਾਮਿਲਣ ਕਰਕੇ ਕੰਪਨੀ ਵਿਰੁੱਧ ਧਰਨਾ ਦਿੱਤਾ ਜਾ ਰਿਹਾ ਹੈ।
ਟੈਲੀਕਾਮ ਕੰਪਨੀ BSNL ਦੀ ਕਿਸ਼ਤੀ ਡੁੱਬਣ ਕਿਨਾਰੇ, ਮਹੀਨਿਆਂ ਤੋਂ ਤਨਖ਼ਾਹ ਲਈ ਤਰਸੇ ਕਰਮਚਾਰੀ - ਤਨਖ਼ਾਹਾਂ ਨਾਲ ਮਿਲਣ ਕਰ ਕੇ ਕਰਮਚਾਰੀਆਂ ਨੇ ਦਿੱਤਾ ਧਰਨਾ
ਬੀ.ਐੱਸ.ਐੱਨ.ਐਲ ਦੇ ਕਾਮਿਆਂ ਨੇ ਪਿਛਲੇ ਕਈ ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਰ ਕੇ ਕੰਪਨੀ ਵਿਰੁੱਧ ਧਰਨਾ ਦਿੱਤਾ ਜਾ ਰਿਹਾ ਹੈ।
ਧਰਨੇ 'ਤੇ ਬੈਠੇ ਕਾਮਿਆਂ ਨਾਲ ਜਦੋਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਇਸ ਬਾਰੇ ਜਦੋਂ ਠੇਕੇਦਾਰ ਨਾਲ ਗੱਲਬਾਤ ਕੀਤੀ ਤਾਂ ਠੇਕੇਦਾਰ ਸਾਫ਼ ਮੁੱਕਰ ਗਿਆ ਕਿ ਉਹ ਤੁਹਾਨੂੰ ਨਹੀਂ ਜਾਣਦਾ ਅਤੇ ਇਹ ਮਾਮਲਾ ਵੱਡੇ ਅਫ਼ਸਰਾਂ ਦੇ ਧਿਆਨ ਹਿੱਤ ਵੀ ਲਿਆਂਦਾ ਗਿਆ ਹੈ, ਪਰ ਉਨ੍ਹਾਂ ਵੀ ਇਸ ਸਬੰਧੀ ਕੋਈ ਠੋਸ ਕਾਰਵਾਈ ਨਹੀਂ ਕੀਤੀ।
ਕਾਮਿਆਂ ਨੇ ਤਨਖ਼ਾਹਾਂ ਨਾ ਮਿਲਣ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਉਹ ਆਪਣੀਆਂ ਮੁੱਢਲੀਆਂ ਲੋੜਾਂ ਵੀ ਪੂਰੀਆ ਨਹੀਂ ਕਰ ਪਾ ਰਹੇ, ਘਰ ਦਾ ਸਮਾਨ ਵੀ ਲਿਆਉਣ ਵਾਲਾ ਹੈ ਅਤੇ ਬੱਚਿਆਂ ਦੀਆਂ ਫ਼ੀਸਾਂ ਵੀ ਜਮ੍ਹਾ ਕਰਵਾਉਣੀਆ ਹਨ।
ਉਨ੍ਹਾਂ ਕਿਹਾ ਕਿ ਅਦਾਰਾ ਛੇਤੀ ਤੋਂ ਛੇਤੀ ਸਾਡੇ ਮਸਲਿਆਂ ਦਾ ਹੱਲ ਕਰੇ ਅਤੇ ਜੇ ਤਨਖ਼ਾਹਾਂ ਨਾ ਦਿੱਤੀਆ ਗਈਆਂ ਤਾਂ ਇਹ ਹੜਤਾਲ ਇਸੇ ਤਰ੍ਹਾ ਜਾਰੀ ਰਹੇਗੀ।