ਚੰਡੀਗੜ੍ਹ:ਸਰਹੱਦ ਪਾਰ ਤੋਂ ਭਾਰਤ ਵਿੱਚ ਅਸ਼ਾਂਤੀ ਫੈਲਾਉਣ ਲਈ ਦੁਸ਼ਮਣਾਂ ਵੱਲੋਂ ਲਗਾਤਾਰ ਨਸ਼ਾ ਅਤੇ ਹਥਿਆਰ ਭਾਰਤ ਵਿੱਚ ਸਪਲਾਈ ਕਰਨ ਦੀ ਕਵਾਇਦ ਜਾਰੀ ਰਹਿੰਦੀ ਹੈ। ਦੂਜੇ ਬੀਐੱਸਐੱਫ ਹਮੇਸ਼ਾ ਹੀ ਇੰਨ੍ਹਾਂ ਕੋਝੀਆਂ ਸਾਜ਼ਿਸ਼ਾਂ ਨੂੰ ਨਕਾਮ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੀ ਰਹਿੰਦੀ ਹੈ। ਪੰਜਾਬ ਫਰੰਟੀਅਰ ਬੀਐੱਸਐੱਫ (Punjab Frontier BSF) ਦੇ ਵੱਲੋਂ ਕਿਹਾ ਗਿਆ ਹੈ ਕਿ ਸਾਲ 2022 ਵਿੱਚ ਉਨ੍ਹਾਂ ਨੇ ਚੌਕਸੀ ਵਰਤਦਿਆਂ (BSF troops of Punjab Frontier captured 22 drone ) ਸਫਲਤਾਪੂਰਵਕ 22 ਡਰੋਨਾਂ ਦਾ ਪਤਾ ਲਗਾਇਆ ਅਤੇ ਉਨ੍ਹਾਂ ਨੂੰ ਕਬਜ਼ੇ ਵਿੱਚ ਲਿਆ ਅਤੇ 316.988 (seized 316 Kgs Heroin) ਕਿਲੋਗ੍ਰਾਮ ਹੈਰੋਇਨ, 67 ਹਥਿਆਰ ਜ਼ਬਤ ਕੀਤੇ।
ਸਾਲ 2022 ਦੌਰਾਨ:ਪੰਜਾਬ ਫਰੰਟੀਅਰ ਦੇ ਬੀਐਸਐਫ (Punjab Frontier BSF) ਦੇ ਜਵਾਨਾਂ ਨੇ ਬਹੁਤ ਉੱਚ ਪੱਧਰੀ ਚੌਕਸੀ ਅਤੇ ਚੌਕਸੀ ਬਣਾਈ ਰੱਖੀ ਹੈ। ਨਤੀਜੇ ਵਜੋਂ, ਬੀਐਸਐਫ ਨੇ ਸਫਲਤਾਪੂਰਵਕ 22 ਡਰੋਨਾਂ ਦਾ ਪਤਾ ਲਗਾਇਆ ਅਤੇ ਉਨ੍ਹਾਂ ਨੂੰ ਕਬਜ਼ੇ ਵਿੱਚ ਲਿਆ ਅਤੇ 316.988 ਕਿਲੋਗ੍ਰਾਮ ਹੈਰੋਇਨ, 67 ਹਥਿਆਰ ਜ਼ਬਤ (67 weapons seized) ਕੀਤੇ।
ਬੀਐਸਐਫ ਨੇ ਦਿੱਤੇ ਹੈਰਾਨ ਕਰਨ ਵਾਲੇ ਅੰਕੜੇ:ਸਰਹੱਦ ਪਾਰੋਂ ਵੱਧਦੀ ਡਰੋਨਾਂ ਦੀ ਆਮਦ ਦੇਸ਼ ਅਤੇ ਸੂਬੇ ਦੀ ਸੁਰੱਖਿਆ ਲਈ ਵੀ ਇਕ ਵੱਡਾ ਸਵਾਲ ਹੈ। 230 ਤੋਂ ਜ਼ਿਆਦਾ ਵਾਰ ( 230 cases of drones across the border) ਸਰਹੱਦ ਪਾਰੋਂ ਡਰੋਨਾਂ ਦੀ ਘੁਸਪੈਠ ਹੋ ਚੁੱਕੀ ਹੈ। ਇਹ ਕੋਈ ਛੋਟਾ ਅੰਕੜਾ ਨਹੀਂ ਹੋ ਬੀਐਸਐਫ ਵੱਲੋਂ ਸਾਂਝਾ ਕੀਤਾ ਗਿਆ ਹੋਵੇ। ਸਾਲ 2020 ਵਿਚ ਸਰਹੱਦ ਪਾਰੋਂ ਡਰੋਨ 79 ਵਾਰ ਡਰੋਨ ਭਾਰਤ ਦੀ ਸਰਹੱਦ ਰਾਹੀਂ ਦਾਖ਼ਲ ਹੋਇਆ ਸੀ। ਸਾਲ 2021 ਵਿਚ 109 ਵਾਰ ਅਤੇ ਸਾਲ 2022 ਵਿਚ ਇਹ ਅੰਕੜਾ ਵੱਧ ਕੇ 230 ਤੋਂ ਜ਼ਿਆਦਾ ਦਾ ਹੋ ਗਿਆ ਹੈ, ਜੋ ਕਿ ਦੇਸ਼ ਅਤੇ ਸੂਬੇ ਦੀ ਸੁਰੱਖਿਆ ਲਈ ਪ੍ਰੇਸ਼ਾਨੀ ਦਾ ਵੱਡਾ ਸਬੱਬ ਬਣ ਸਕਦਾ ਹੈ।