ਪੰਜਾਬ

punjab

ETV Bharat / state

ਭਾਰਤ-ਚੀਨ ਵਿਵਾਦ 'ਤੇ ਸੇਵਾਮੁਕਤ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨਾਲ ਖ਼ਾਸ ਗੱਲਬਾਤ

ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆ ਸੇਵਾਮੁਕਤ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਭਾਰਤ ਦੀ ਚੀਨ ਨਾਲ 45 ਸਾਲਾਂ ਬਾਅਦ ਇਹ ਖੂਨੀ ਝੜਪ ਹੋਈ ਹੈ। ਜਿਸ ਦੇ ਵਿੱਚ ਸਾਡੇ ਜਵਾਨ ਸ਼ਹੀਦ ਹੋਏ ਹਨ।

ਸੇਵਾਮੁਕਤ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ
ਸੇਵਾਮੁਕਤ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ

By

Published : Jun 16, 2020, 10:18 PM IST

ਚੰਡੀਗੜ੍ਹ: ਲਦਾਖ ਦੀ ਗਲਵਾਨ ਘਾਟੀ ਵਿੱਚ ਸੋਮਵਾਰ ਰਾਤ ਨੂੰ ਚੀਨੀ ਫੌਜਾਂ ਨਾਲ ਹੋਈ ਹਿੰਸਕ ਟਕਰਾਅ ਦੌਰਾਨ ਭਾਰਤੀ ਫੌਜ ਦੇ ਕਰਨਲ, ਸੂਬੇਦਾਰ ਅਤੇ ਸਿਪਾਹੀ ਸ਼ਹੀਦ ਹੋਏ ਸਨ। ਇਸ ਬਾਰੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸੇਵਾਮੁਕਤ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਕਿਹਾ ਇਹ ਬਹੁਤ ਦੁਖਦਾਈ ਘਟਨਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਚੀਨ ਨਾਲ 45 ਸਾਲਾਂ ਬਾਅਦ ਇਹ ਖੂਨੀ ਝੜਪ ਹੋਈ ਹੈ। ਜਿਹਦੇ ਵਿੱਚ ਸਾਡੇ ਜਵਾਨ ਸ਼ਹੀਦ ਹੋਏ ਹਨ।

ਸੇਵਾਮੁਕਤ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ

ਉਨ੍ਹਾਂ ਦੱਸਿਆ ਕਿ ਚੀਨ ਅਤੇ ਭਾਰਤ ਦੇ ਜਿਹੜੇ 15-20 ਝਗੜੇ ਵਾਲੇ ਪੁਆਇੰਟ ਹਨ, ਗਲਵਾਨ ਘਾਟੀ ਉਨ੍ਹਾਂ ਝਗੜੇ ਵਾਲੇ ਪੁਆਇੰਟਾਂ ਵਿੱਚ ਸ਼ਾਮਲ ਨਹੀਂ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਆਪਸੀ ਗੱਲਬਾਤ ਤੋਂ ਬਾਅਦ ਵੀ ਚੀਨ ਦੀ ਫੌਜ ਭਾਰਤ ਦੀ ਸੀਮਾ ਰੇਖਾ ਅੰਦਰ ਆ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਚੀਨ ਦੇ ਇਰਾਦੇ ਨੇਕ ਨਹੀਂ ਹਨ, ਚੀਨ ਆਪਣੇ ਮੁਲਕ ਦੀ ਘੇਰਾਬੰਦੀ ਕਰਨਾ ਚਾਹੁੰਦਾ।

ਇਹ ਵੀ ਪੜੋ: ਚੀਨ ਨੇ ਭਾਰਤੀ ਸੈਨਾ 'ਤੇ ਲਾਇਆ ‘ਉਕਸਾਊ ਹਮਲੇ’ ਕਰਨ ਦਾ ਦੋਸ਼

ਕਾਹਲੋਂ ਨੇ ਕਿਹਾ ਕਿ ਸਾਨੂੰ ਹਰ ਹਾਲਤ ਵਿੱਚ ਦੇਸ਼ ਦੀ ਇੱਕ-ਇੱਕ ਇੰਚ ਦੀ ਰੱਖਿਆ ਕਰਨ ਲਈ ਹਰ ਕਿਸਮ ਦੇ ਹੀਲੇ-ਵਸੀਲੇ ਵਰਤਣੇ ਚਾਹੀਦੇ ਹਨ। ਆਪਣੀ ਫੌਜਾਂ ਨੂੰ ਸ਼ਕਤੀਸ਼ਾਲੀ ਬਣਾਉਣਾ ਪਵੇਗਾ। ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਕਿਹਾ ਫੌਜ ਨੂੰ ਨਿਰਦੇਸ਼ ਦੇਣੇ ਚਾਹੀਦੇ ਹਨ ਕਿ ਜੇ ਉਹ ਚੀਨ ਦੇ ਫੌਜੀ ਅੱਗੇ ਵਧੇ ਤਾਂ ਉਸਦਾ ਜਵਾਬ ਸਖ਼ਤੀ ਨਾਲ ਦਿੱਤਾ ਜਾਵੇ।

ABOUT THE AUTHOR

...view details