ਦੇਸ਼ ਲਈ ਛੋਟਾ ਜਿਹਾ ਯੋਗਦਾਨ ਪਾਓ, ਫੌਜੀਆਂ ਲਈ ਖੂਨ ਦਾਨ ਕਰੋ - ਖੂਨਦਾਨ ਕੈਂਪ
ਦੇਸ਼ ਅਤੇ ਦੇਸ਼ ਦੀ ਰਾਖੀ ਕਰਨ ਵਾਲੇ ਜਵਾਨਾਂ ਲਈ ਕੁੱਝ ਕਰਨ ਦੀ ਇੱਛਾ ਰੱਖਣ ਕਰਨ ਵਾਲੇ ਲੋਕ ਖੂਨਦਾਨ ਕਰਕੇ ਆਪਣਾ ਯੋਗਦਾਨ ਦੇ ਸਕਦੇ ਹਨ। 24 ਜਨਵਰੀ ਨੂੰ ਇੱਕ ਰੋਜ਼ਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ।
ਫ਼ੋਟੋ
ਚੰਡੀਗੜ੍ਹ: ਆਈਐਮ ਸਟਿਲ ਹਿਊਮਨ (I am still human) ਫਾਊਂਡੇਸ਼ਨ ਵੱਲੋਂ 24 ਜਨਵਰੀ ਨੂੰ ਇੱਕ ਰੋਜ਼ਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਦਾਨ ਕੀਤਾ ਗਿਆ ਖੂਨ ਆਰਮੀ ਦੇ ਜਵਾਨਾਂ ਨੂੰ ਦਿੱਤਾ ਜਾਵੇਗਾ। ਇਸ ਬਾਰੇ ਗੱਲ ਕਰਦਿਆਂ ਫਾਊਂਡੇਸ਼ਨ ਦੇ ਚੇਅਰਮੈਨ ਵਿਵੇਕ ਮਿਹਰਾ ਨੇ ਦੱਸਿਆ ਕਿ ਚੰਡੀ ਕਮਾਂਡ ਹਸਪਤਾਲ ਦੇ ਸਹਿਯੋਗ ਦੇ ਨਾਲ ਖੂਨਦਾਨ ਕੈਂਪ ਡੀਐਲਐਫ ਦੇ ਵਿੱਚ ਲਗਾਇਆ ਜਾ ਰਿਹਾ ਜੋ ਕਿ ਆਪਣੇ ਆਪ ਚ ਅਵੱਲਾ ਹੈ ਕਿਉਂਕਿ ਭਾਰਤੀ ਆਰਮੀ ਦੇ ਲਈ ਹਰ ਨੌਜਵਾਨ ਕੁਝ ਨਾ ਕੁਝ ਕਰਨਾ ਚਾਹੁੰਦਾ ਹੈ। ਇਸ ਦਿਨ ਲੋੜਵੰਦ ਜਵਾਨਾਂ ਦੇ ਲਈ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ।