ਪੰਜਾਬ

punjab

ETV Bharat / state

343 ਨਿਰੰਕਾਰੀ ਸ਼ਰਧਾਲੂਆਂ ਨੇ ਕੀਤਾ ਖ਼ੂਨਦਾਨ - ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ

ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਨੇ ਚੰਡੀਗੜ੍ਹ ਜ਼ੋਨ ਦਾ 26ਵਾ ਖ਼ੂਨਦਾਨ ਕੈਂਪ ਆਯੋਜਿਤ ਕੀਤਾ, ਜਿਸ ਵਿੱਚ 343 ਨਿਰੰਕਾਰੀ ਸ਼ਰਧਾਲੂਆਂ ਨੇ ਖ਼ੂਨਦਾਨ ਕੀਤਾ। ਇਨ੍ਹਾਂ ਦੇ ਵਿੱਚ 74 ਔਰਤਾਂ ਨੇ ਵੀ ਖ਼ੂਨਦਾਨ ਕੀਤਾ।

ਨਿਰੰਕਾਰੀ ਸ਼ਰਧਾਲੂਆਂ ਨੇ ਕੀਤਾ ਖ਼ੂਨਦਾਨ
ਨਿਰੰਕਾਰੀ ਸ਼ਰਧਾਲੂਆਂ ਨੇ ਕੀਤਾ ਖ਼ੂਨਦਾਨ

By

Published : Jan 20, 2020, 12:54 PM IST

ਚੰਡੀਗੜ੍ਹ: ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਨੇ ਚੰਡੀਗੜ੍ਹ ਜ਼ੋਨ ਦਾ 26ਵਾ ਖੂਨਦਾਨ ਕੈਂਪ ਆਯੋਜਿਤ ਕੀਤਾ, ਜਿਸ ਵਿੱਚ 343 ਨਿਰੰਕਾਰੀ ਸ਼ਰਧਾਲੂਆਂ ਨੇ ਖੂਨਦਾਨ ਕੀਤਾ। ਇਨ੍ਹਾਂ ਦੇ ਵਿੱਚ 74 ਔਰਤਾਂ ਨੇ ਵੀ ਖ਼ੂਨਦਾਨ ਕੀਤਾ।

ਦੱਸ ਦੇਈਏ ਕਿ ਨਿਰੰਕਾਰੀ ਮਿਸ਼ਨ ਖ਼ੂਨਦਾਨ ਦੇ ਮਾਮਲੇ ਦੇ ਵਿੱਚ ਦੇਸ਼ ਦੇ ਵਿੱਚ ਸਭ ਤੋਂ ਅੱਗੇ ਰਹਿੰਦਾ ਹੈ। 1986 ਤੋਂ ਮਾਰਚ 2019 ਤੱਕ ਨਿਰੰਕਾਰੀ ਮਿਸ਼ਨ ਦੇਸ਼ ਦੇ ਅੰਦਰ 11 ਲੱਖ ਯੂਨਿਟ ਖ਼ੂਨਦਾਨ ਕਰ ਚੁੱਕਿਆ ਹੈ। ਨਿਰੰਕਾਰੀ ਮਿਸ਼ਨ ਦੇ ਬਾਬਾ ਹਰਦੇਵ ਸਿੰਘ ਜੀ ਦਾ ਕਹਿਣਾ ਸੀ ਕਿ ਖ਼ੂਨ ਨਾਲੀਆਂ 'ਚ ਨਹੀਂ ਨਾੜੀਆਂ ਦੇ ਵਿੱਚ ਪੈਣਾ ਚਾਹੀਦਾ ਹੈ, ਇਸ ਨੂੰ ਨਿਰੰਕਾਰੀ ਸ਼ਰਧਾਲੂ ਲਗਾਤਾਰ ਪੂਰਾ ਕਰ ਰਹੇ ਹਨ ਅਤੇ ਵੱਧ ਤੋਂ ਵੱਧ ਖੂਨਦਾਨ ਕਰਕੇ ਲੋਕਾਂ ਦੀ ਜ਼ਿੰਦਗੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ।

ਸੋਮਵਾਰ ਨੂੰ ਚੰਡੀਗੜ੍ਹ ਦੇ ਸੈਕਟਰ 40 ਵਿੱਚ ਸ਼ਰਧਾਲੂਆਂ ਨੇ ਇਸ ਖ਼ੂਨਦਾਨ ਕੈਂਪ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ, ਇਸ ਖ਼ੂਨਦਾਨ ਕੈਂਪ ਦਾ ਉਦਘਾਟਨ ਪ੍ਰੋਫ਼ੈਸਰ ਡਾ. ਯਸ਼ਪਾਲ ਸ਼ਰਮਾ ਪ੍ਰਧਾਨ ਕਾਰਡੀਓਲੋਜੀ ਡਿਪਾਰਟਮੈਂਟ ਚੰਡੀਗੜ੍ਹ ਪੀਜੀਆਈ ਨੇ ਕੀਤਾ।

ਵੇਖੋ ਵੀਡੀਓ

ਇਸ ਮੌਕੇ ਡਾ. ਯਸ਼ਪਾਲ ਸ਼ਰਮਾ ਨੇ ਕਿਹਾ ਕਿ ਖ਼ੂਨ ਜ਼ਰੂਰਤਮੰਦ ਲੋਕਾਂ ਨੂੰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਿਰੰਕਾਰੀ ਮਿਸ਼ਨ ਖ਼ੂਨਦਾਨ ਦੇ ਵਿੱਚ ਸਭ ਤੋਂ ਅੱਗੇ ਰਹਿਣ ਵਾਲੀ ਸੰਸਥਾ ਹੈ। ਉਨ੍ਹਾਂ ਕਿਹਾ ਕਿ ਹਰ ਇਨਸਾਨ ਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਚੰਗਾ ਭੋਜਨ ਖਾ ਕੇ ਆਪਣੇ ਸਰੀਰ ਦੇ ਖ਼ੂਨ ਦੀ ਕਮੀ ਨੂੰ ਪੂਰਾ ਕਰਨਾ ਚਾਹੀਦਾ।

ਇਸੇ ਮੌਕੇ ਜ਼ੋਨਲ ਇੰਚਾਰਜ ਨਿਰੰਕਾਰੀ ਮਿਸ਼ਨ ਚੰਡੀਗੜ੍ਹ ਜ਼ੋਨ ਨੇ ਦੱਸਿਆ ਕਿ ਇਸ ਸਾਲ ਉਹ ਚੰਡੀਗੜ੍ਹ ਜ਼ੋਨ ਤੋਂ 50 ਹਜ਼ਾਰ ਯੂਨਿਟ ਖੂਨ ਇਕੱਠਾ ਕਰਕੇ ਪੀਜੀਆਈ ਅਤੇ ਹੋਰ ਹਸਪਤਾਲਾਂ ਨੂੰ ਦੇ ਚੁੱਕੇ ਹਨ। ਇਹ ਸਾਡਾ ਇਸ ਸਾਲ ਦਾ 26ਵਾਂ ਖੂਨਦਾਨ ਕੈਂਪ ਹੈ।
ਇਸ ਕੈਂਪ ਦੇ ਦੌਰਾਨ ਅਸੀਂ ਖਾਸ ਗੱਲਬਾਤ ਕੀਤੀ ਗੁਰਮੁੱਖ ਸਿੰਘ ਨਾਲ ਜਿਨ੍ਹਾਂ ਨੇ ਕਿ 36 ਵਾਰ ਆਪਣਾ ਖ਼ੂਨਦਾਨ ਕੀਤਾ ਹੈ। ਗੁਰਮੁੱਖ ਸਿੰਘ ਨੇ ਦੱਸਿਆ ਕਿ ਉਹ ਜਦੋਂ 18 ਸਾਲ ਦਾ ਸੀ। ਉਦੋਂ ਤੋਂ ਹੀ ਖ਼ੂਨਦਾਨ ਕੈਂਪਾਂ ਦੇ ਵਿੱਚ ਜਾ ਕੇ ਖ਼ੂਨਦਾਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਹੁਣ 40 ਸਾਲ ਦੇ ਹਨ ਤੇ 40 ਸਾਲ ਦੀ ਉਮਰ ਤੱਕ ਉਨ੍ਹਾਂ ਨੇ 36 ਵਾਰ ਆਪਣਾ ਖ਼ੂਨਦਾਨ ਕੀਤਾ ਹੈ।

ਇਹ ਵੀ ਪੜੋ: ਪਲਾਸਟਿਕ ਮੁਕਤ ਹੋਣ ਲਈ ਤਿਰੂਪਤੀ ਕਰ ਰਿਹਾ ਖ਼ਾਸ ਉਪਰਾਲਾ

ਇਸ ਮੌਕੇ ਇੱਕ ਗ਼ਜ਼ਲ ਸਿੰਗਰ ਜੋ ਕਿ ਅੰਤਰਾਸ਼ਟਰੀ ਖ਼ੂਨਦਾਨ ਹਨ ਉਨ੍ਹਾਂ ਨੇ ਦੱਸਿਆ ਕਿ ਉਹ ਤਿੰਨ ਵਾਰੀ ਇੰਗਲੈਂਡ ਦੇ ਵਿੱਚ ਖ਼ੂਨਦਾਨ ਕਰ ਚੁੱਕੇ ਹਨ ਅਤੇ 17 ਵਾਰ ਭਾਰਤ ਦੇ ਵਿੱਚ ਆਪਣਾ ਖ਼ੂਨਦਾਨ ਕਰ ਚੁੱਕੇ ਹਨ।

ABOUT THE AUTHOR

...view details