ਪੰਜਾਬ

punjab

ETV Bharat / state

ਨੇਤਰਹੀਣ ਹਰਲੀਨ ਕੌਰ ਨੇ 12ਵੀਂ ਦੀ ਪ੍ਰੀਖਿਆ 'ਚ ਹਾਸਲ ਕੀਤੇ 97 ਫ਼ੀਸਦੀ ਅੰਕ - ਬਾਰ੍ਹਵੀਂ ਦੀ ਪ੍ਰੀਖਿਆ

ਪਿੰਡ ਪੱਤੋਂ ਦੀ ਰਹਿਣ ਵਾਲੀ ਹਰਲੀਨ ਕੌਰ ਨੇ ਨੇਤਰਹੀਣ ਹੋਣ ਦੇ ਬਾਵਜੂਦ ਬਾਰ੍ਹਵੀਂ ਦੀ ਪ੍ਰੀਖਿਆ ਦੇ ਵਿੱਚੋਂ 97 ਫ਼ੀਸਦੀ ਅੰਕ ਪ੍ਰਪਾਤ ਕੀਤੇ ਹਨ।

ਨੇਤਰਹੀਣ ਹਰਲੀਨ ਕੌਰ ਨੇ 12ਵੀਂ ਦੀ ਪ੍ਰੀਖਿਆ 'ਚੋਂ ਹਾਸਲ ਕੀਤੇ 97 ਫ਼ੀਸਦੀ ਅੰਕ
ਨੇਤਰਹੀਣ ਹਰਲੀਨ ਕੌਰ ਨੇ 12ਵੀਂ ਦੀ ਪ੍ਰੀਖਿਆ 'ਚੋਂ ਹਾਸਲ ਕੀਤੇ 97 ਫ਼ੀਸਦੀ ਅੰਕ

By

Published : Jul 14, 2020, 3:45 PM IST

ਚੰਡੀਗੜ੍ਹ: ਜੇਕਰ ਮਨ ਵਿਚ ਜਜ਼ਬਾ ਹੋਵੇ ਤਾਂ ਉੱਚੇ ਤੋਂ ਉੱਚਾ ਮੁਕਾਮ ਵੀ ਹਾਸਲ ਕੀਤਾ ਜਾ ਸਕਦਾ ਹੈ ਅਤੇ ਤੁਹਾਡੇ ਵਿੱਚ ਕੋਈ ਖਾਮੀ ਵੀ ਉਸ ਨੂੰ ਪੂਰਾ ਹੋਣ ਤੋਂ ਨਹੀਂ ਰੋਕ ਸਕਦੀ। ਅਜਿਹੇ ਹੀ ਆਪਣਾ ਸੁਪਨਾ ਸਾਕਾਰ ਕਰ ਵਿਖਾਇਆ ਹੈ ਨਜ਼ਦੀਕੀ ਪਿੰਡ ਪੱਤੋਂ ਦੀ ਰਹਿਣ ਵਾਲੀ ਵਿਦਿਆਰਥਣ ਹਰਲੀਨ ਕੌਰ ਨੇ, ਜੋ ਕਿ ਨੇਤਰਹੀਣ ਹੈ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਦੇ ਵਿੱਚ ਉਸ ਨੇ 97 ਫ਼ੀਸਦੀ ਨੰਬਰ ਪ੍ਰਪਾਤ ਕਰਕੇ ਹਰਲੀਨ ਕੌਰ ਟਾਪਰ ਬਣੀ ਹੈ।

ਨੇਤਰਹੀਣ ਹਰਲੀਨ ਕੌਰ ਨੇ 12ਵੀਂ ਦੀ ਪ੍ਰੀਖਿਆ 'ਚੋਂ ਹਾਸਲ ਕੀਤੇ 97 ਫ਼ੀਸਦੀ ਅੰਕ

ਹਰਲੀਨ ਕੌਰ ਚੰਡੀਗੜ੍ਹ ਦੇ ਸੈਕਟਰ 26 ਵਿੱਚ ਸਥਿਤ ਇੰਸਟੀਚਿਊਟ ਫਾਰ ਦਿ ਬਲਾਈਂਡ ਵਿੱਚ ਪੜ੍ਹਦੀ ਹੈ, ਜਦੋਂ ਪਤਾ ਲੱਗਾ ਕਿ ਹਰਲੀਨ ਨੇ ਮੈਰਿਟ ਲਿਸਟ ਵਿੱਚ ਸਥਾਨ ਹਾਸਲ ਕੀਤਾ ਹੈ ਤਾਂ ਉਦੋਂ ਤੋਂ ਹੀ ਉਸ ਦੇ ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਦੀ ਘਰ ਵਿੱਚ ਰੌਣਕ ਲੱਗ ਗਈ ਅਤੇ ਵਾਰ-ਵਾਰ ਉਸ ਨੂੰ ਸਾਰੇ ਫੋਨ ਕਰਕੇ ਵੀ ਵਧਾਈਆਂ ਦੇ ਰਹੇ ਸੀ।

ਇਹ ਵੀ ਪੜੋ: ਸੱਠੀ ਮੂੰਗੀ ਨੇ ਮਾਨਸਾ ਦੇ ਕਿਸਾਨਾਂ ਦੇ ਕੀਤੇ ਵਾਰੇ-ਨਿਆਰੇ

ਇਸ ਮੌਕੇ ਗੱਲਬਾਤ ਕਰਦੇ ਹੋਏ ਹਰਲੀਨ ਕੌਰ ਨੇ ਕਿਹਾ ਕਿ ਉਹ ਜੱਜ ਬਣਨਾ ਚਾਹੁੰਦੀ ਹੈ। ਉਸ ਨੇ ਦੱਸਿਆ ਕਿ ਉਸ ਦੇ ਪਰਿਵਾਰ ਦਾ ਹਮੇਸ਼ਾ ਹੀ ਉਸ ਨੂੰ ਸਾਥ ਮਿਲਿਆ। ਉਸ ਦੇ ਦਾਦਾ ਜੀ ਅਮਰੀਕ ਸਿੰਘ ਉਸ ਨੂੰ ਕਾਫੀ ਉਤਸ਼ਾਹਤ ਕਰਦੇ ਸਨ ਅਤੇ ਉਸ ਨੂੰ ਰੋਜ਼ ਪਿੰਡ ਤੋਂ ਚੰਡੀਗੜ੍ਹ ਛੱਡਣ ਵਾਸਤੇ ਤੇ ਲੈਣ ਲਈ ਵੀ ਜਾਂਦੇ ਸਨ। ਉਹ ਉਨ੍ਹਾਂ ਦੇ ਸੁਪਨੇ ਜ਼ਰੂਰ ਪੂਰੀ ਕਰੇਗੀ।

ABOUT THE AUTHOR

...view details