ਚੰਡੀਗੜ੍ਹ: ਪੰਜਾਬ ਭਾਜਪਾ ਦੇ ਇੰਚਾਰਜ ਬਣਨ ਤੋਂ ਬਾਅਦ ਵਿਜੇ ਰੁਪਾਣੀ ਅੱਜ ਤੋਂ 2 ਦਿਨਾਂ ਪੰਜਾਬ ਦੌਰੇ 'ਤੇ ਹਨ। ਜਿਸਤੋਂ ਪਹਿਲਾਂ ਉਹ ਚੰਡੀਗੜ ਸਥਿਤ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਵਿਚ ਪਹੁੰਚੇ ਅਤੇ ਅਹੁਦੇਦਾਰੀਆਂ ਅਤੇ ਕਾਰਜਾਂ ਲਈ ਅਗਲੀ ਰਣਨੀਤੀ ਉਲੀਕੀ ਜਾਵੇਗੀ।
ਭਾਜਪਾ ਦਫ਼ਤਰ ਵਿੱਚ ਸੀਨੀਅਰ ਆਗੂਆਂ ਦਾ ਇਕੱਠ:ਪੰਜਾਬ ਭਾਜਪਾ ਦੇ ਇੰਚਾਰਜ ਬਣਨ ਤੋਂ ਬਾਅਦ ਵਿਜੇ ਰੁਪਾਣੀ ਅੱਜ ਤੋਂ 2 ਦਿਨਾਂ ਪੰਜਾਬ ਦੌਰੇ 'ਤੇ ਹਨ। ਜਿਸਤੋਂ ਪਹਿਲਾਂ ਉਹ ਚੰਡੀਗੜ ਸਥਿਤ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਵਿਚ ਪਹੁੰਚਣਗੇ ਅਤੇ ਅਹੁਦੇਦਾਰੀਆਂ ਅਤੇ ਕਾਰਜਾਂ ਲਈ ਅਗਲੀ ਰਣਨੀਤੀ ਉਲੀਕਣਗੇ। ਉਹਨਾਂ ਦੇ ਆਉਣ ਤੋਂ ਪਹਿਲਾਂ ਭਾਜਪਾ ਦੇ ਦਫ਼ਤਰ ਵਿਚ ਪੂਰੀ ਗਹਿਮਾ ਗਹਿਮੀ ਵੇਖਣ ਮਿਲੀ। ਪੰਜਾਬ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਭਾਜਪਾ ਦੇ ਦਫ਼ਤਰ ਵਿਚ ਪਹੁੰਚੀ। ਇਸ ਮੌਕੇ ਸੀਨੀਅਰ ਆਗੂ ਸੁਨੀਲ ਜਾਖੜ, ਕੇਵਲ ਸਿੰਘ ਢਿੱਲੋਂ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਮੌਜੂਦ ਰਹੇ। ਵਿਜੇ ਰੁਪਾਣੀ ਦੇ ਪਹੁੰਚਣ ਤੋਂ ਪਹਿਲਾਂ ਸੁਨੀਲ ਜਾਖੜ ਅਤੇ ਅਸ਼ਵਨੀ ਸ਼ਰਮਾ ਕਾਫ਼ੀ ਉਤਸ਼ਾਹਿਤ ਵਿਖਾਈ ਦਿੱਤੇ।
ਵਿਜੇ ਰੁਪਾਣੀ ਪੰਜਾਬ ਭਾਜਪਾ ਨੂੰ ਦੇਣਗੇ ਨਵੀਂ ਰਣਨੀਤੀ :ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਰੁਪਾਣੀ ਦੇ ਦੌਰੇ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਵਿਜੇ ਰੁਪਾਣੀ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਹਨ ਉਹਨਾਂ ਨੂੰ ਹੁਣ ਪੰਜਾਬ ਦੇ ਪ੍ਰਧਾਨ ਬਣਨ ਦਾ ਮੌਕਾ ਮਿਲਿਆ ਅਤੇ ਗੁਜਰਾਤ ਚੋਣਾਂ ਵਿਚ ਵੱਡੀ ਜਿੱਤ ਤੋਂ ਬਾਅਦ ਹੁਣ ਉਹ ਪੰਜਾਬ ਆ ਰਹੇ ਹਨ ਉਹ ਭਾਜਪਾ ਦੇ ਸੀਨੀਅਰ ਆਗੂ ਹਨ। ਪੰਜਾਬ ਦੇ ਵਿਵਚ ਰਣਨੀਤੀ ਉਲੀਕਣ ਲਈ ਉਹਨਾਂ ਇਕ ਤੋਂ ਇਕ ਬੈਠਕਾਂ ਰੱਖੀਆਂ ਹੋਈਆਂ ਹਨ।